ਰੇਣੂਕਾ ਮੰਦਰ ਪਠਾਨਕੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ
ਰੇਣੂਕਾ ਮੰਦਰ ਪਠਾਨਕੋਟ ਵਿਖੇ ਧਾਰਮਿਕ ਸਮਾਗਮ ਕਰਵਾਇਆ
Publish Date: Sat, 22 Nov 2025 03:47 PM (IST)
Updated Date: Sun, 23 Nov 2025 03:59 AM (IST)
ਅੰਕੁਰ ਮਹਾਜਨ, ਪੰਜਾਬੀ ਜਾਗਰਣ,
ਪਠਾਨਕੋਟ ਕੈਂਟ : ਰੇਣੂਕਾ ਮੰਦਰ ਪਠਾਨਕੋਟ ਵਿਖੇ ਦਸ ਮਹਾਂਵਿਦਿਆ ਮਹਾਂਯੱਗ ਦੀ ਸ਼ੁਰੂਆਤ ਕੀਤੀ ਗਈ। ਇਸ ਮਹਾਂਯੱਗ ’ਚ 200 ਤੋਂ ਵੱਧ ਪਰਿਵਾਰਾਂ ਨੇ ਹਿੱਸਾ ਲਿਆ । ਇਸ ਮਹਾਂਯੱਗ ਦੀ ਸ਼ੁਰੂਆਤ ਪੰਡਿਤ ਭਗਵਤੀ ਪ੍ਰਸਾਦ ਸ਼ਾਸਤਰੀ ਨੇ ਦਸ ਮਹਾਂਵਿਦਿਆ ਦੇ ਮੰਤਰ ਉਚਾਰਣ ਨਾਲ ਕੀਤੀ। ਯੱਗ ਆਚਾਰੀਆ ਪੰਡਿਤ ਭਗਵਤੀ ਪ੍ਰਸਾਦ ਸ਼ਾਸਤਰੀ ਅਤੇ ਹੋਰ ਵਿਦਵਾਨਾਂ ਦੀ ਦੇਖ-ਰੇਖ ਹੇਠ ਰੇਣੁਕਾ ਮੰਦਿਰ ਵਿਖੇ ਪੂਰੇ ਦਸ ਮਹਾਂਵਿਦਿਆ ਮਹਾਂਯੱਗ ਦੇ ਆਰੰਭ ਵਿੱਚ, ਯਜਮਾਨਾ ਲਈ ਦਸ ਪ੍ਰਕਾਰ ਦੇ ਮਹਾਂ-ਇਸ਼ਨਾਨ ਕੀਤੇ ਗਏ। ਇਸ ਨਾਲ ਗ੍ਰਹਿ ਸ਼ਾਂਤੀ, ਆਤਮ-ਸ਼ੁੱਧੀ ਅਤੇ ਬ੍ਰਹਮਤਾ ਪ੍ਰਾਪਤ ਹੁੰਦੀ ਹੈ। ਇਹ ਇਸ਼ਨਾਨ ਸਾਰੇ ਰੋਗਾਂ ਅਤੇ ਦੁੱਖਾਂ ਦਾ ਨਾਸ਼ ਕਰਦਾ ਹੈ ਅਤੇ ਵਿਅਕਤੀ ਨੂੰ ਮਹਾਂਯੱਗ ਆਦਿ ਵਿੱਚ ਬੈਠਣ ਦੇ ਯੋਗ ਬਣਾਉਂਦਾ ਹੈ। ਫਿਰ ਗਣੇਸ਼ ਪੂਜਾ ਕੀਤੀ ਗਈ, ਬ੍ਰਾਹਮਣਾਂ ਅਤੇ ਯਜਮਾਨਾ ਦੀ ਚੋਣ ਕੀਤੀ ਗਈ। ਸਾਰੇ ਪਰਿਵਾਰਾਂ ਨੂੰ ਮਹਾਂਯੱਗ ਵਿੱਚ ਮਾਤਾ ਕਾਲੀ, ਮਾਤਾ ਤਾਰਾ, ਮਾਤਾ ਸ਼ੋਦਾਸ਼ੀ, ਮਾਤਾ ਭੁਬਨੇਸ਼ਵਰੀ,ਮਾਤਾ ਤ੍ਰਿਪੁਰਭੈਰਵੀ, ਮਾਤਾ ਸ਼ਿਨਮਸਤਾ, ਮਾਤਾ ਧੁੰਮਾਂਵਤੀ, ਮਾਤਾ ਬਗਲਾਮੁਖੀ, ਮਾਤਾ ਮਾਂਤਗੀ, ਮਾਤਾ ਕਮਲਾ ਇਨ੍ਹਾਂ 8 ਮਾਤਾ ਦੇ ਮੰਤਰਾਂ ਦਾ ਉਚਾਰਨ ਕਰ ਕੇ ਅਤੇ ਹਵਨ ਦੀ ਪ੍ਰਕਿਰਿਆ ਪੂਰੀ ਕੀਤੀ। ਰੇਣੁਕਾ ਮੰਦਿਰ ਸੁਧਾਰ ਕਮੇਟੀ ਅਤੇ ਪ੍ਰਧਾਨ ਰਾਜਪਾਲ ਗੁਪਤਾ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ ਗਿਆ। ਇਹ ਮਹਾਂਯੱਗ 4 ਦਿਨਾਂ ਲਈ ਲਗਾਤਾਰ ਹਵਨ ਪ੍ਰਕਿਰਿਆ ਚੱਲੇਗੀ।