ਪੰਜਾਬ 'ਚ ਆਵਾਰਾ ਆਤੰਕ ! ਘਰ ਵਿਚ ਖੇਡ ਰਹੇ ਢਾਈ ਸਾਲਾ ਮਾਸੂਮ ਨੂੰ ਗਲੀ 'ਚ ਘਸੀਟ ਲੈ ਗਿਆ ਆਵਾਰਾ ਕੁੱਤਾ ਤੇ ਬੁਰੀ ਤਰ੍ਹਾਂ ਨੋਚਿਆ, ਮਾਂ ਦੀਆਂ ਚੀਕਾਂ ਨੇ ਬਚਾਈ ਜਾਨ
ਬੱਚੇ ਦੇ ਪਿਤਾ ਅਮਨੋਸ਼ ਅਤੇ ਮਾਂ ਮਨੀਸ਼ਾ ਨੇ ਦੱਸਿਆ ਕਿ ਉਨ੍ਹਾਂ ਦਾ ਢਾਈ ਸਾਲ ਦਾ ਬੇਟਾ ਅਨਿਆਂਸ਼ ਘਰ ਦੇ ਅੰਦਰ ਖੇਡ ਰਿਹਾ ਸੀ। ਇਸ ਦੌਰਾਨ ਇੱਕ ਆਵਾਰਾ ਕੁੱਤਾ ਘਰ ਦੇ ਅੰਦਰ ਵੜ ਆਇਆ ਅਤੇ ਬੱਚੇ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁੱਤਾ ਬੱਚੇ ਨੂੰ ਘਸੀਟ ਕੇ ਘਰ ਤੋਂ ਬਾਹਰ ਲੈ ਗਿਆ, ਜਿੱਥੇ ਉਸਨੂੰ ਬੁਰੀ ਤਰ੍ਹਾਂ ਨੋਚ ਸੁੱਟਿਆ। ਆਸ-ਪਾਸ ਦੇ ਲੋਕਾਂ ਨੇ ਬੱਚੇ ਦੀ ਜਾਨ ਬਚਾਈ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ ਗਿਆ।
Publish Date: Fri, 13 Mar 2026 04:07 PM (IST)
Updated Date: Fri, 13 Mar 2026 04:14 PM (IST)
ਜਾਗਰਣ ਸੰਵਾਦਦਾਤਾ, ਗੁਰਦਾਸਪੁਰ : ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ 'ਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਧਾਰੀਵਾਲ ਦੇ ਆਵਾਰਾ ਕੁੱਤਿਆਂ ਨੇ ਦੋ ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ ਸੀ, ਜਿਸ ਨਾਲ ਉਸਦੀ ਮੌਤ ਹੋ ਗਈ ਸੀ। ਹੁਣ ਨਵਾਂ ਮਾਮਲਾ ਗੁਰਦਾਸਪੁਰ ਦੇ ਮੁਹੱਲਾ ਸ਼ਹਿਜ਼ਾਦਾ ਨੰਗਲ ਤੋਂ ਸਾਹਮਣੇ ਆਇਆ ਹੈ। ਇੱਥੇ ਢਾਈ ਸਾਲ ਦੇ ਬੱਚੇ ਨੂੰ ਘਰ ਦੇ ਅੰਦਰ ਖੇਡਦੇ ਸਮੇਂ ਆਵਾਰਾ ਕੁੱਤੇ ਨੇ ਨਿਸ਼ਾਨਾ ਬਣਾਇਆ। ਕੁੱਤਾ ਬੱਚੇ ਨੂੰ ਘਰੋਂ ਘਸੀਟ ਕੇ ਬਾਹਰ ਲੈ ਗਿਆ ਅਤੇ ਉਸਨੂੰ ਨੋਚ ਸੁੱਟਿਆ। ਉਸਦੀਆਂ ਚੀਕਾਂ ਸੁਣ ਕੇ ਮਾਂ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਬੱਚੇ ਨੂੰ ਕੁੱਤੇ ਤੋਂ ਛੁਡਾਇਆ। ਬੱਚੇ ਦੇ ਸਿਰ, ਹੱਥ ਅਤੇ ਪੈਰਾਂ 'ਤੇ ਡੂੰਘੇ ਜ਼ਖਮ ਹੋਏ ਹਨ। ਉਸਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਬੱਚੇ ਦੇ ਪਰਿਵਾਰ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਨੂੰ ਲੈ ਕੇ ਮੁਹਿੰਮ ਚਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਹੋਣ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਅਮਨੋਸ਼ ਅਤੇ ਮਾਂ ਮਨੀਸ਼ਾ ਨੇ ਦੱਸਿਆ ਕਿ ਉਨ੍ਹਾਂ ਦਾ ਢਾਈ ਸਾਲ ਦਾ ਬੇਟਾ ਅਨਿਆਂਸ਼ ਘਰ ਦੇ ਅੰਦਰ ਖੇਡ ਰਿਹਾ ਸੀ। ਇਸ ਦੌਰਾਨ ਇੱਕ ਆਵਾਰਾ ਕੁੱਤਾ ਘਰ ਦੇ ਅੰਦਰ ਵੜ ਆਇਆ ਅਤੇ ਬੱਚੇ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁੱਤਾ ਬੱਚੇ ਨੂੰ ਘਸੀਟ ਕੇ ਘਰ ਤੋਂ ਬਾਹਰ ਲੈ ਗਿਆ, ਜਿੱਥੇ ਉਸਨੂੰ ਬੁਰੀ ਤਰ੍ਹਾਂ ਨੋਚ ਸੁੱਟਿਆ। ਆਸ-ਪਾਸ ਦੇ ਲੋਕਾਂ ਨੇ ਬੱਚੇ ਦੀ ਜਾਨ ਬਚਾਈ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਸਹੀ ਸਮੇਂ 'ਤੇ ਉਸਦਾ ਇਲਾਜ ਕੀਤਾ ਅਤੇ ਉਸਦੀ ਜਾਨ ਬਚ ਗਈ। ਉੱਥੇ ਹੀ ਪਰਿਵਾਰ ਵਾਲਿਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਆਵਾਰਾ ਕੁੱਤਿਆਂ ਨੂੰ ਲੈ ਕੇ ਜਲਦ ਤੋਂ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਦੇ ਅਤੰਕ ਤੋਂ ਨਿਜਾਤ ਮਿਲ ਸਕੇ।