ਬਿਜਲੀ ਸੋਧ ਬਿੱਲ ਅਤੇ ਕਿਰਤ ਕੋਡਾਂ ਦੀਆਂ ਕਾਪੀਆਂ ਸਾੜੀਆਂ
ਬਿਜਲੀ ਸੋਧ ਬਿੱਲ ਅਤੇ ਕਿਰਤ ਕੋਡਾਂ ਦੀਆਂ ਕਾਪੀਆਂ ਸਾੜ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
Publish Date: Sat, 17 Jan 2026 04:42 PM (IST)
Updated Date: Sun, 18 Jan 2026 04:07 AM (IST)
ਰਵਿੰਦਰ ਠਾਕੁਰ,ਪੰਜਾਬੀ ਜਾਗਰਣ
ਬਹਿਰਾਮਪੁਰ: ਗੁਰਦਾਸਪੁਰ-ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਰਾਜ ਪੱਧਰੀ ਲੇਬਰ ਕੋਡ ਵਿਰੋਧ ਮੁਹਿੰਮ ਤਹਿਤ ਪਿੰਡ ਬਾਹਮਣੀ ਅਤੇ ਪਨਿਆੜ ਵਿਖੇ ਰੈਲੀਆਂ ਕਰਕੇ ਲੋਕਾਂ ਨੂੰ ਲੇਬਰ ਕੋਡਾਂ ਬਾਰੇ ਚੇਤੰਨ ਕੀਤਾ ਗਿਆ ਅਤੇ ਨਵੇਂ ਕਿਰਤ ਕੋਡਾਂ ਦੀਆਂ ਊਣਤਾਈਆਂ ਨੂੰ ਦਰਸਾਉਂਦੇ ਹੋਏ ਪਰਚੇ ਵੀ ਵੰਡੇ ਗਏ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਕਿਰਤ ਕੋਡਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਫਟੂ ਆਗੂਆਂ ਕਾਮਰੇਡ ਰਮੇਸ਼ ਰਾਣਾ, ਜੋਗਿੰਦਰ ਪਾਲ ਪਨਿਆੜ ਅਤੇ ਸੁਖਦੇਵ ਰਾਜ ਬਹਿਰਾਮਪੁਰ ਨੇ ਕੇਂਦਰ ਸਰਕਾਰ ਵੱਲੋਂ 21 ਨਵੰਬਰ 2025 ਤੋਂ ਲਾਗੂ ਕੀਤੇ ਕਿਰਤ ਕੋਡ ਰੱਦ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ।
ਉਨ੍ਹਾਂ ਕਿਹਾ ਕਿ ਇਹ ਲੇਬਰ ਕੋਡ ਯੂਨੀਅਨ ਬਣਾਉਣ, ਹੜਤਾਲ ਦੇ ਅਧਿਕਾਰਾਂ ਰੁਜ਼ਗਾਰ ਦੀ ਸੁਰੱਖਿਆ ਸਬੰਧੀ ਕਾਨੂੰਨੀ ਜਵਾਬਦੇਹੀ ਨੂੰ ਕਮਜ਼ੋਰ ਕਰਦੇ ਹਨ। ਸਕੀਮ ਵਰਕਰਾਂ, ਗਿਗ ਵਰਕਰਾਂ, ਕੱਚੇ ਕਾਮੇ ਅਤੇ ਆਊਟਸੋਰਸ ਕਰਮਚਾਰੀਆਂ ਦੇ ਹਿਤਾਂ ਤੇ ਵੀ ਨਾਕਾਰਾਤਮਕ ਪ੍ਰਭਾਵ ਪਾਉਂਦੇ ਹਨ। ਆਗੂਆਂ ਮਨਰੇਗਾ ਕਾਨੂੰਨ ਨੂੰ ਬਦਲਣ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਅਲੋਚਨਾ ਵੀ ਕੀਤੀ। ਇਫਟੂ ਆਗੂਆਂ ਕਿਹਾ ਕਿ ਮਜ਼ਦੂਰ ਵਰਗ ਨੂੰ ਇਕਜੁੱਟ ਹੋ ਕੇ ਪੁਰਾਣੇ ਕਿਰਤ ਕਨੂੰਨ ਬਹਾਲ ਕਰਨ ਦੀ ਮੰਗ ਕਰਨੀ ਚਾਹੀਦੀ। ਆਗੂਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਫਰਵਰੀ ਨੂੰ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ’ਤੇ ਕਿਰਤ ਕੋਡਾਂ ਵਿਰੁੱਧ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਬਲਦੇਵ ਰਾਜ, ਬੂਟਾ ਲਾਲ, ਸ਼ਮਸ਼ੇਰ ਲਾਲ, ਜੋਗਿੰਦਰ ਭਾਈ, ਅਸ਼ਵਨੀ, ਅਸ਼ੋਕ ਕੁਮਾਰ, ਸਰਬਜੀਤ ਕੌਰ, ਚਿੰਤੋ ਦੇਵੀ, ਊਸ਼ਾ ਰਾਣੀ, ਸੰਤੋਸ਼ ਕੁਮਾਰੀ, ਮਹਿੰਦਰ ਸਿੰਘ, ਧਰਮਪਾਲ, ਬਲਵੀਰ ਚੰਦ, ਰਿੰਕੂ, ਮਿੰਟੂ, ਰੂਪ ਲਾਲ, ਪਰਮਜੀਤ ਸਿੰਘ ਅਤੇ ਜਨਕ ਰਾਜ ਹਾਜ਼ਰ ਸਨ।