ਕਲਾਨੌਰ 'ਚ ਖ਼ਪਤਕਾਰਾਂ ਵੱਲ ਪਾਵਰਕਾਮ ਦਾ 10 ਕਰੋੜ ਬਕਾਇਆ
ਕਲਾਨੌਰ 'ਚ ਖ਼ਪਤਕਾਰਾਂ ਵੱਲ ਪਾਵਰਕਾਮ ਦਾ 10 ਕਰੋੜ ਬਕਾਇਆ
Publish Date: Mon, 24 Nov 2025 05:24 PM (IST)
Updated Date: Mon, 24 Nov 2025 05:25 PM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਪੰਜਾਬ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਥੇ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮਾਫੀ ਦੀ ਵੱਡੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਉਥੇ ਇਸ ਦੇ ਬਾਵਜੂਦ ਬਾਰਡਰ ਏਰੀਏ ਨਾਲ ਸੰਬੰਧਿਤ ਪਾਵਰਕਾਮ ਦੀ ਸਬ ਡਿਵੀਜ਼ਨ ਕਲਾਨੌਰ ਦੇ ਵੱਖ-ਵੱਖ ਸਰਕਾਰੀ ਅਦਾਰਿਆ ਤੋਂ ਇਲਾਵਾ ਜਨਰਲ ਖਪਤਕਰਾ ਵੱਲ 10 ਕਰੋੜ ਦੇ ਕਰੀਬ ਬਕਾਇਆ ਰਾਸ਼ੀ ਪਈ ਹੋਈ ਹੈ। ਸੋਮਵਾਰ ਨੂੰ ਖਪਤਕਾਰਾਂ ਵੱਲ ਬਕਾਇਆ ਪਈ ਬਿਜਲੀ ਬਿੱਲਾਂ ਦੀ ਅਦਾਇਗੀ ਸਬੰਧੀ ਸਬ ਡਿਵੀਜ਼ਨ ਕਲਾਨੌਰ ਦੇ ਐੱਸਡੀਓ ਮਹਿੰਦਰ ਪਾਲ ਵੱਲੋਂ ਸਬ ਡਿਵੀਜ਼ਨ ਅਧੀਨ ਆਉਂਦੇ ਵੱਖ-ਵੱਖ ਫੀਡਰਾਂ ਦੇ ਜੇਈ ਅਤੇ ਹੋਰ ਅਮਲੇ ਨਾਲ ਵਿਸ਼ੇਸ਼ ਮੀਟਿੰਗ ਕਰਕੇ ਬਿੱਲਾਂ ਦੀ ਉਗਰਾਹੀ ਲਈ 10 ਟੀਮਾਂ ਦਾ ਗਠਨ ਕੀਤਾ ਗਿਆ। ਇਸ ਮੌਕੇ ਉਹਨਾਂ ਟੀਮਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਖਪਤਕਾਰਾ ਦੇ ਘਰ-ਘਰ ਜਾ ਕੇ ਬਕਾਇਆ ਰਾਸ਼ੀ ਇਕਠੀ ਕਰਨ ਅਤੇ ਜੋ ਖਪਤਕਾਰ ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਖਪਤਕਾਰ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਕਲਾਨੌਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 23 ਹਜ਼ਾਰ ਬਿਜਲੀ ਖਪਤਕਾਰ ਜਿੰਨਾ ਵਿਚ ਘਰੇਲੂ, ਆਰੇ,ਆਟਾ ਚੱਕੀਆ, ਬਰਫ ਵਾਲੇ ਕਾਰਖਾਨੇ,ਕੋਹਲੂ, ਦੁਕਾਨਾਂ ਆਦਿ ਸ਼ਾਮਿਲ ਹਨ। ਜਦਕਿ ਇਸ ਤੋਂ ਇਲਾਵਾ ਸਰਕਾਰੀ ਅਦਾਰੇ 30 ਵਾਟਰ ਸਪਲਾਈਆਂ, ਸਰਕਾਰੀ ਸਕੂਲ, ਹਸਪਤਾਲ, ਡਿਸਪੈਂਸਰੀਆ, ਟੈਲੀਫੋਨ ਐਕਸਚੇਂਜ ਆਦਿ ਸਰਕਾਰੀ ਅਦਾਰੇ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਪਾਵਰ ਕਾਮ ਦੀ ਸਬ ਡਿਵੀਜ਼ਨ ਅਧੀਨ ਆਉਂਦੀਆ ਵਾਟਰ ਸਪਲਾਈਆ ਦੇ ਬਿੱਲਾਂ ਦੀ ਬਕਾਇਆ ਰਾਸ਼ੀ ਕਰੀਬ ਸਾਢੇ 3 ਕਰੋੜ ਤੋਂ ਇਲਾਵਾ ਵੱਖ-ਵੱਖ ਸਰਕਾਰੀ ਅਦਾਰਿਆ ਅਤੇ ਘਰੇਲੂ ਖਪਤਕਾਰਾਂ ਵੱਲ 10 ਕਰੋੜ ਰੁਪਏ ਦੇ ਕਰੀਬ ਬਿਜਲੀ ਬਿੱਲਾਂ ਦੀ ਅਦਾਇਗੀ ਸਰਕਾਰੀ ਅਤੇ ਪ੍ਰਾਈਵੇਟ ਖਪਤਕਾਰਾ ਵੱਲ ਜਮ੍ਹਾਂ ਹਨ। ਸਬ ਡਿਵੀਜ਼ਨ ਕਲਾਨੌਰ ਦੇ ਐੱਸਡੀਓ ਮਹਿੰਦਰ ਪਾਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰੀ ਅਦਾਰਿਆ ਵਿੱਚ ਬਿੱਲਾਂ ਦੀ ਅਦਾਇਗੀ ਪ੍ਰਾਪਤ ਨਾ ਹੋਣ ਸਬੰਧੀ ਕੁਨੈਕਸ਼ਨ ਵੀ ਕੱਟੇ ਗਏ ਹਨ। ਉਹਨਾ ਕਿਹਾ ਕਿ ਸਬ ਡਿਵੀਜ਼ਨ ਅਧੀਨ ਆਉਂਦੇ 30 ਦੇ ਕਰੀਬ ਫੀਡਰ ਅਤੇ 10 ਹਜ਼ਾਰ ਦੇ ਕਰੀਬ ਡਿਫਾਲਟਰ ਖ਼ਪਤਕਾਰ ਹਨ। ਇਸ ਮੌਕੇ ਜੇਈ ਸੁਰਜੀਤ ਸਿੰਘ,ਜੇਈ ਮਨਿੰਦਰ ਬੀਰ ਸਿੰਘ,ਜੇਈ ਪਵਨ ਕੁਮਾਰ,ਜੇਈ ਕਿਸ਼ਨ ਲਾਲ, ਆਰਏ ਨਿਰਮਲ ਸਿੰਘ,ਐੱਸਡੀਸੀ ਜੋਧ ਸਿੰਘ,ਰਾਹੁਲ ਕੁਮਾਰ,ਐੱਲਡੀਸੀ ਨਿਰਮਲ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।