ਬਿਰਧ ਅਵਸਥਾ ਵਿੱਚ ਪੈਦਲ ਸੰਗ ਯਾਤਰਾ ਦੀ ਅਗਵਾਈ ਕਰ ਰਹੇ ਜਥੇਦਾਰ ਮਹਿੰਗਾ ਸਿੰਘ ਤੋਂ ਸੰਗਤਾਂ ਨੇ ਆਸ਼ੀਰਵਾਦ ਲਿਆ ਅਤੇ ਬਾਬਾ ਮਹਿੰਗਾ ਸਿੰਘ ਵੱਲੋਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੋਂ ਇਲਾਵਾ ਵੱਖ ਵਖ ਸ਼ਖਸੀਅਤਾਂ ਨੂੰ ਸਿਰਪਾਓ ਭੇਟ ਕੀਤੇ ਗਏ।
ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਦੇ ਸਬੰਧ ਵਿੱਚ ਸ਼ੁਰੂ ਹੋਏ ਮੇਲਾ ਚੋਲਾ ਸਾਹਿਬ ਮੌਕੇ ਪਿੰਡ ਰਛਪਾਲਵਾਂ ਤੇ ਜਥੇਦਾਰ ਮਹਿੰਗਾ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਈ ਪੈਦਲ ਯਾਤਰਾ ਅੱਜ ਕਸਬਾ ਕਲਾਨੌਰ ਤੋਂ ਗੁਜਰਦੇ ਨੈਸ਼ਨਲ ਹਾਈਵੇ 354 ਤੇ ਪੌਦੇ ਵੱਖ-ਵੱਖ ਪਿੰਡਾ ਦੇ ਪੜਾਵਾ ਤੇ ਪਹੁੰਚਣ ਤੇ ਨਾਨਕ ਨਾਮ ਲੇਵਾ ਸੰਗਤਾ ਵੱਲ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਤੇ ਹਾਈਵੇ ਕੇਸਰੀ ਰੰਗ ਵਿੱਚ ਰੰਗਿਆ ਹੋਇਆ ਸੀ। ਇਥੇ ਦੱਸਣਯੋਗ ਹੈ ਕਿ ਮੇਲਾ ਚੋਲਾ ਸਾਹਿਬ ਦੇ ਸੰਬੰਧ ਵਿੱਚ ਇਸ ਇਲਾਕੇ ਵਿੱਚ ਗੁਜਰਨ ਵਾਲੀ ਇਤਿਹਾਸਿਕ ਪੈਦਲ ਸੰਗ ਯਾਤਰਾ ਦੇ ਸੰਬੰਧ ਵਿੱਚ ਪਿਛਲੇ ਦਿਨਾ ਤੇ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚਲ ਰਹੀਆ ਸਨ। ਬਿਰਧ ਅਵਸਥਾ ਵਿੱਚ ਪੈਦਲ ਸੰਗ ਯਾਤਰਾ ਦੀ ਅਗਵਾਈ ਕਰ ਰਹੇ ਜਥੇਦਾਰ ਮਹਿੰਗਾ ਸਿੰਘ ਤੋਂ ਸੰਗਤਾਂ ਨੇ ਆਸ਼ੀਰਵਾਦ ਲਿਆ ਅਤੇ ਬਾਬਾ ਮਹਿੰਗਾ ਸਿੰਘ ਵੱਲੋਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੋਂ ਇਲਾਵਾ ਵੱਖ ਵਖ ਸ਼ਖਸੀਅਤਾਂ ਨੂੰ ਸਿਰਪਾਓ ਭੇਟ ਕੀਤੇ ਗਏ।
ਇਸ ਮੌਕੇ ਤੇ ਪਿੰਡ ਰਛਪਾਲਵਾਂ ਦੀਆਂ ਸੰਗਤਾਂ ਨੇ ਦੱਸਿਆ ਕਿ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ 1979 ਤੋਂ ਮੇਲਾ ਚੋਲਾ ਸਾਹਿਬ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ ਜੋ ਲਗਾਤਾਰ ਹਰ ਸਾਲ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਇਸ ਪੈਦਲ ਸੰਗ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਤੇ ਬਖਸ਼ੀਵਾਲ, ਭਿਖਾਰੀਵਾਲ, ਨੜਾਵਾਲੀ, ਗੋਸਲ, ਉਪਲ, ਕਲਾਨੌਰ, ਰੁੜਿਆਣਾ ਮੌੜ, ਸਰਜੋਚਕ, ਰੂੜਾ ਆਦਿ ਥਾਵਾਂ ਤੇ ਨਾਨਕ ਨਾਮ ਲੇਵਾ ਸੰਗਤਾ ਵੱਲੋਂ ਨਿਘਾ ਸਵਾਗਤ ਕੀਤਾ। ਇਸ ਮੌਕੇ ਸੈਂਕੜੇ ਥਾਵਾ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਵੀ ਲਗਾਏ ਗਏ।
ਇਸ ਮੌਕੇ ਤੇ ਸਰਪੰਚ ਹਰਦੀਪ ਸਿੰਘ ਮਠਾਰੂ, ਮਨਦੀਪ ਸਿੰਘ ਬਲਾਰੀਆ, ਪਲਵਿੰਦਰ ਸਿੰਘ ਸਰਪੰਚ, ਜਤਿੰਦਰ ਗੋਰਾ ਸਰਪੰਚ, ਸਰਪੰਚ ਗੱਜਣ ਸਿੰਘ, ਮਹਿਕ ਪ੍ਰੀਤ ਸਿੰਘ ਬਾਜਵਾ, ਸਰਪੰਚ ਬਲਜੀਤ ਕੌਰ, ਬਲਵੀਰ ਸਿੰਘ ਕਾਹਲੋ ਲੱਖਣ ਕਲਾਂ ਲਈ ਲਖਵਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ ਸਿੱਧੂ, ਕਸ਼ਮੀਰ ਸਿੰਘ ਖੱਦਰ, ਗੁਰਜੀਤ ਸਿੰਘ ਬੁਲਾਰੀਆ, ਹਰਜੀਤ ਸਿੰਘ ਕਾਹਲੋ , ਹਰਮੀਤ ਸਿੰਘ ਜਿੰਮੀ, ਮਨਦੀਪ ਬਲਾਰੀਆ,ਕੁਲਬੀਰ ਸਿੰਘ, ਕੁਲਵੰਤ ਰਾਏ, ਗੁਰਨਾਮ ਸਿੰਘ ਬੜੀਲਾ, ਗੋਪੀ ਬਰੀਲਾ,ਹਰਵਿੰਦਰ ਸਿੰਘ ਅਲਾਵਲਪੁਰ, ਮਨਜਿੰਦਰ ਸਿੰਘ ਮੰਨੂ ਸਰਜੇ ਚੱਕ, ਨਿਰਮਲ ਸਿੰਘ ਨੜਾਵਾਲੀ, ਬਲਜੀਤ ਸਿੰਘ, ਮਨਜੀਤ ਸਿੰਘ ਮਾਹਲ , ਪ੍ਰੀਤਮ ਸਿੰਘ ਲੱਖਣ ਕਲਾਂ,ਰਵੇਲ ਸਿੰਘ ਸਰਪੰਚ, ਪ੍ਰਭਸ਼ਰਨ ਸਿੰਘ ਰੋਸੇ , ਗੋਰਵ ਸਲਹੋਤਰਾ, ਹਰਜੀਤ ਸਿੰਘ, ਕੁਲਦੀਪ ਸਿੰਘ,ਬਲਜੀਤ ਸਿੰਘ, ਗਗਨਦੀਪ ਸਿੰਘ ਗੱਗੂ, ਹਰਵਿੰਦਰ ਸਿੰਘ, ਦਿਲਬਾਗ ਸਿੰਘ ਪੱਡਾ, ਬਲਜੀਤ ਸਿੰਘ, ਚੰਚਲ ਕੁਮਾਰ ਆਦਿ ਤੋਂ ਇਲਾਵਾ ਐਸਐਚ ਓ ਜਤਿੰਦਰ ਪਾਲ ਦੀ ਅਗਵਾਈ ਹੇਠ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਸ਼ਰਧਾਲੂਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।