ਨਗਰ ਕੌਂਸਲ ਗੁਰਦਾਸਪੁਰ ਵਲੋਂ 1.40 ਕਰੋੜ ਨਾਲ 12 ਵਿਕਾਸ ਕਾਰਜ ਸ਼ੁਰੂ, ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਅਹਿਮ ਕਦਮ
ਇਨ੍ਹਾਂ ਕਾਰਜਾਂ ਵਿੱਚ ਸ਼ਹਿਰ ਦੇ ਵਾਰਡ ਨੰਬਰ 1 ਤੋਂ 10, 11 ਤੋਂ 20 ਅਤੇ 21 ਤੋਂ 29 ਵਿੱਚ ਵੱਖ-ਵੱਖ ਗਲੀਆਂ ਦੀ ਨਵੀਂ ਉਸਾਰੀ ਕੀਤੀ ਜਾਵੇਗੀ। ਇਸੇ ਤਰ੍ਹਾਂ ਸਾਰੇ 29 ਵਾਰਡਾਂ ਵਿੱਚ ਪਹਿਲਾਂ ਤੋਂ ਬਣੀਆਂ ਖਸਤਾਹਾਲ ਗਲੀਆਂ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾਵੇਗਾ।
Publish Date: Sat, 02 May 2026 12:44 PM (IST)
Updated Date: Sat, 02 May 2026 12:46 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ- ਨਗਰ ਕੌਂਸਲ ਗੁਰਦਾਸਪੁਰ ਵਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਗਈ। ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸ਼ਹਿਰ ਦੀਆਂ ਸਾਰੀਆਂ 29 ਵਾਰਡਾਂ ਵਿੱਚ ਕੁੱਲ 1 ਕਰੋੜ 40 ਲੱਖ 87 ਹਜ਼ਾਰ ਰੁਪਏ ਦੇ 12 ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ।
ਇਨ੍ਹਾਂ ਕਾਰਜਾਂ ਵਿੱਚ ਸ਼ਹਿਰ ਦੇ ਵਾਰਡ ਨੰਬਰ 1 ਤੋਂ 10, 11 ਤੋਂ 20 ਅਤੇ 21 ਤੋਂ 29 ਵਿੱਚ ਵੱਖ-ਵੱਖ ਗਲੀਆਂ ਦੀ ਨਵੀਂ ਉਸਾਰੀ ਕੀਤੀ ਜਾਵੇਗੀ। ਇਸੇ ਤਰ੍ਹਾਂ ਸਾਰੇ 29 ਵਾਰਡਾਂ ਵਿੱਚ ਪਹਿਲਾਂ ਤੋਂ ਬਣੀਆਂ ਖਸਤਾਹਾਲ ਗਲੀਆਂ ਦੀ ਮੁਰੰਮਤ ਦਾ ਕੰਮ ਵੀ ਕੀਤਾ ਜਾਵੇਗਾ।
ਸਟਰੀਟ ਲਾਈਟਾਂ ਦੇ ਮਾਮਲੇ ਵਿੱਚ ਵੀ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ। ਵਾਰਡ 1 ਤੋਂ 15 ਅਤੇ ਵਾਰਡ 16 ਤੋਂ 29 ਲਈ ਸਟਰੀਟ ਲਾਈਟਾਂ ਦੀ ਮੁਰੰਮਤ ਲਈ ਸਮੱਗਰੀ ਖਰੀਦੀ ਜਾਵੇਗੀ ਅਤੇ ਸਟਰੀਟ ਲਾਈਟ ਲੜੀ ਵੀ ਖਰੀਦੀ ਜਾਵੇਗੀ। ਮਹਿਰ ਚੰਦ ਰੋਡ ‘ਤੇ ਨਾਲੇ ਦੀ ਉਸਾਰੀ' ਤੇ ਮੁਰੰਮਤ ਦਾ ਕੰਮ ਕੀਤਾ ਜਾਵੇਗਾ ਅਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਬਣੇ ਜਨਤਕ ਪਖਾਨਿਆਂ ਦੀ ਵੀ ਮੁਰੰਮਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੈਨੀਟੇਸ਼ਨ ਵਿਭਾਗ ਲਈ 39.25 ਲੱਖ ਰੁਪਏ ਦੀ ਲਾਗਤ ਨਾਲ ਬੈਕ-ਹੋਲ ਲੋਡਰ ਮਸ਼ੀਨ ਵੀ ਖਰੀਦੀ ਜਾਵੇਗੀ, ਜਿਸ ਨਾਲ ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਹੋਰ ਮਜ਼ਬੂਤ ਹੋਣਗੇ। ਉਹਨ੍ਹਾਂ ਦੱਸਿਆ ਕਿ ਇਹ ਸਾਰੇ ਕਾਰਜ 3 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕੀਤੇ ਜਾਣਗੇ।