ਜ਼ੋਨਲ ਪੱਧਰ ਮੁਕਾਬਲੇ ’ਚ ਮਾਨਵੀ ਨੇ ਚਮਕਾਇਆ ਨਾਂ
ਜੋਨਲ ਪੱਧਰ ਮੁਕਾਬਲੇ ਵਿੱਚ ਮਾਨਵੀ ਨੇ ਪਹਿਲਾ ਸਥਾਨ ਹਾਸਲ ਕਰ ਚਮਕਾਇਆ ਜਿਲ੍ਹੇ ਦਾ ਨਾਮ
Publish Date: Sat, 29 Nov 2025 03:58 PM (IST)
Updated Date: Sun, 30 Nov 2025 04:00 AM (IST)
ਨਰਿੰਦਰ ਨਿੰਦੀ, ਪੰਜਾਬੀ ਜਾਗਰਣ,
ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਹਾਈ ਸਕੂਲ ਚੱਕੜ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਮਾਨਵੀ ਨੇ ਇੱਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਅਧੀਨ ਕਰਵਾਈ ਗਈ ਜ਼ੋਨਲ ਪੱਧਰ ਫੋਕ ਡਾਂਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਆਪਣੀ ਲਾਜ਼ਵਾਬ ਪੇਸ਼ਕਾਰੀ, ਸੁੰਦਰ ਭੰਗਿਮਾਵਾਂ ਅਤੇ ਸੱਭਿਆਚਾਰਕ ਕਲਾ ਦੇ ਚਲਤੇ ਮਾਨਵੀ ਨੇ ਨਿਰਣਾਇਕਾਂ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ।
ਮਾਨਵੀ ਦੀ ਇਸ ਕਾਮਯਾਬੀ ਦੇ ਪਿੱਛੇ ਗਾਈਡ ਅਧਿਆਪਕਾ ਮਮਤਾ ਅਤੇ ਮੁੱਖ ਅਧਿਆਪਕਾ ਕਿਰਨ ਬਾਲਾ ਦਾ ਵੱਡਾ ਯੋਗਦਾਨ ਰਿਹਾ, ਜਿਨ੍ਹਾਂ ਨੇ ਵਿਦਿਆਰਥਣ ਨੂੰ ਲਗਾਤਾਰ ਉਤਸ਼ਾਹਿਤ ਕਰਦੇ ਹੋਏ ਉਸਨੂੰ ਤਿਆਰੀ ਲਈ ਪੂਰਾ ਮਾਰਗਦਰਸ਼ਨ ਦਿੱਤਾ। ਸਕੂਲ ਪ੍ਰਬੰਧਕ ਸਮਿਤੀ ਨੇ ਮਾਨਵੀ, ਉਸ ਦੀ ਗਾਈਡ ਅਧਿਆਪਕਾ ਅਤੇ ਪੂਰੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਸਿਰਫ਼ ਸਕੂਲ ਹੀ ਨਹੀਂ, ਸਗੋਂ ਪੂਰੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਹੋਣਹਾਰ ਵਿਦਿਆਰਥੀ ਹੋਰ ਬੱਚਿਆਂ ਲਈ ਪ੍ਰੇਰਣਾ ਸਰੋਤ ਹੁੰਦੇ ਹਨ ਅਤੇ ਇਹ ਉਪਲੱਬਧੀਆਂ ਸਿੱਖਿਆ ਦੀ ਗੁਣਵੱਤਾ ਅਤੇ ਸਕੂਲ ਦੀ ਬਿਹਤਰ ਦਿਸ਼ਾ ਨੂੰ ਦਰਸਾਉਂਦੀਆਂ ਹਨ।
ਮਾਨਵੀ ਦੇ ਮਾਪਿਆਂ ਨੇ ਵੀ ਆਪਣੀ ਧੀ ਦੀ ਸਫਲਤਾ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਨਤੀਜਾ ਉਸ ਦੀ ਮਿਹਨਤ, ਅਨੁਸ਼ਾਸਨ ਅਤੇ ਅਧਿਆਪਿਕਾਵਾਂ ਦੇ ਸਹੀ ਮਾਰਗਦਰਸ਼ਨ ਦਾ ਪਰਿਣਾਮ ਹੈ। ਉਨ੍ਹਾਂ ਨੇ ਸਕੂਲ ਪ੍ਰਬੰਧਕ ਸਮਿਤੀ ਅਤੇ ਅਧਿਆਪਿਕਾਵਾਂ ਦਾ ਧੰਨਵਾਦ ਕੀਤਾ।