ਪਠਾਨਕੋਟ 'ਚ ਵੱਡੀ ਵਾਰਦਾਤ: 27 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਦੋਸਤ 'ਤੇ ਵੀ ਕੀਤੇ ਘਾਤਕ ਵਾਰ; 4 ਹਮਲਾਵਰ ਗ੍ਰਿਫ਼ਤਾਰ
ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਨੇ ਤਨੁਜ ਕੁਮਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਬਲੀ ਕੁਮਾਰ, ਜਤਿੰਦਰ ਕੁਮਾਰ, ਸੁਨੀਲ ਕੁਮਾਰ ਅਤੇ ਨਵੀ ਮੇਹਰਾ ਨਿਵਾਸੀ ਨਰੋਟ ਜੈਮਲ ਸਿੰਘ ਵਜੋਂ ਹੋਈ ਹੈ।
Publish Date: Sat, 16 May 2026 03:49 PM (IST)
Updated Date: Sat, 16 May 2026 04:42 PM (IST)
ਜਾਗਰਣ ਸੰਵਾਦਦਾਤਾ, ਪਠਾਨਕੋਟ: ਪਠਾਨਕੋਟ 'ਚ 27 ਸਾਲਾ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਹਮਲੇ 'ਚ ਉਸਦੇ ਦੋਸਤ ਦੇ ਸਿਰ 'ਤੇ ਵੀ ਹਮਲਾਵਰਾਂ ਵੱਲੋਂ ਦਾਤਰ ਨਾਲ ਵਾਰ ਕਰ ਕੇ ਉਸਨੂੰ ਵੀ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ। ਉਸਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਉਸਦੇ ਪਰਿਵਾਰ ਵਾਲੇ ਉਸਨੂੰ ਇੱਕ ਪ੍ਰਾਈਵੇਟ ਹਸਪਤਾਲ ਲੈ ਗਏ। ਜ਼ਖ਼ਮੀ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮ੍ਰਿਤਕ ਦੀ ਪਛਾਣ ਨਰੋਟ ਜੈਮਲ ਸਿੰਘ ਦੇ ਪਿੰਡ ਤਾਲੁਕਾ ਦੇ ਰਹਿਣ ਵਾਲੇ ਰਾਜਕੁਮਾਰ ਵਜੋਂ ਹੋਈ ਹੈ ਜਦਕਿ ਜ਼ਖ਼ਮੀ ਨੌਜਵਾਨ ਦਾ ਨਾਂ ਤਨੁਜ ਕੁਮਾਰ ਹੈ ਤੇ ਉਹ ਵੀ ਇਸੇ ਪਿੰਡ ਦਾ ਰਹਿਣ ਵਾਲਾ ਹੈ।
ਜ਼ਖ਼ਮੀ ਨੇ ਦੱਸਿਆ ਕਿ ਪਿੰਡ ਦੇ ਹੀ 4 ਲੋਕਾਂ ਨੇ ਉਨ੍ਹਾਂ ਦਾ ਬੋਲੈਰੋ ਗੱਡੀ ਨਾਲ ਪਿੱਛਾ ਕਰ ਕੇ ਉਨ੍ਹਾਂ ਨੂੰ ਰੋਕਿਆ ਤੇ ਵਿਚਕਾਰ ਰਸਤੇ ਘੇਰ ਕੇ ਹਮਲਾ ਕੀਤਾ। ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਨੇ ਤਨੁਜ ਕੁਮਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਬਲੀ ਕੁਮਾਰ, ਜਤਿੰਦਰ ਕੁਮਾਰ, ਸੁਨੀਲ ਕੁਮਾਰ ਅਤੇ ਨਵੀ ਮੇਹਰਾ ਨਿਵਾਸੀ ਨਰੋਟ ਜੈਮਲ ਸਿੰਘ ਵਜੋਂ ਹੋਈ ਹੈ।