ਅਸ਼ੋਕਾਸ ਕਲਾਗ੍ਰਾਮ ਵੱਲੋਂ ਸਾਹਿਤਕ ਇਕੱਤਰਤਾ
ਅਸ਼ੋਕਾਸ ਕਲਾਗ੍ਰਾਮ ਵੱਲੋਂ ਸਾਹਿਤਕ ਇਕੱਤਰਤਾ
Publish Date: Fri, 21 Nov 2025 05:04 PM (IST)
Updated Date: Fri, 21 Nov 2025 05:07 PM (IST)
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਅਸ਼ੋਕਾਸ ਕਲਾਗ੍ਰਾਮ ਵੱਲੋਂ ਮਨਮੋਹਨ ਧਕਾਲਵੀ ਅਤੇ ਡਾ. ਕੇਵਲ ਕ੍ਰਿਸ਼ਨ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਇਕ ਸਾਹਿਤਕ ਇਕੱਤਰਤਾ ਡਲਹੌਜ਼ੀ ਰੋਡ ਪਠਾਨਕੋਟ ਵਿਖੇ ਇੱਕ ਦਫ਼ਤਰ ਵਿਖੇ ਹੋਈ। ਜਿਸ ਵਿਚ ਮੌਜੂਦਾ ਹਾਲਾਤ ਚਰਚਾ ਦਾ ਵਿਸ਼ਾ ਰਿਹਾ, ਕਵਿਤਾ ਦੀਆਂ ਵੱਖ -ਵੱਖ ਵਿਧਾਵਾਂ ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ, ਜਿਸ ਵਿਚ ਸਭ ਨੇ ਆਪਣੇ -ਆਪਣੇ ਵਿਚਾਰ ਪੇਸ਼ ਕੀਤੇ। ਕਵਿਤਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਰਾਜ਼ ਗੁਰਦਾਸਪੁਰੀ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ। ਅਸ਼ੋਕ ਚਿੱਤਰਕਾਰ ਨੇ ਗ਼ਜ਼ਲਾਂ ਦੇ ਸ਼ੇਅਰ ਗਾ ਕੇ ਵਾਹਵਾ ਖੱਟੀ। ਨਰੇਸ਼ ਦੀਨਾਨਗਰੀ ਨੇ ਸਾਰਿਆਂ ਦੀ ਪੁਰਜ਼ੋਰ ਮੰਗ ਤੇ ਇੱਕ ਪੁਰਾਣੀ ਗ਼ਜ਼ਲ ਕਹੀ, ਜਿਸ ਨੂੰ ਸਾਰਿਆਂ ਵੱਲੋਂ ਬਹੁਤ ਸਲਾਹਿਆ ਗਿਆ। ਐਡਵੋਕੇਟ ਰਾਕੇਸ਼ ਨੁਦਰਤ ਨੇ ਇਕ ਬਹੁਤ ਹੀ ਵਧੀਆ ਕਵਿਤਾ ਪੇਸ਼ ਕਰ ਕੇ ਮਹਿਫ਼ਲ ਵਿਚ ਚੰਗਾ ਰੰਗ ਬੰਨ੍ਹਿਆਂ। ਪਾਲ ਗੁਰਦਾਸਪੁਰੀ ਨੇ ਗ਼ਜ਼ਲਾਂ ਦੇ ਕੁਝ ਸ਼ੇਅਰ ਅਤੇ ਇਕ ਗ਼ਜ਼ਲ ਸੁਣਾਈ। ਮਨਮੋਹਨ ਸਿੰਘ ਧਕਾਲਵੀ ਨੇ ਇੱਕ ਬਹੁਤ ਹੀ ਭਾਵਪੂਰਨ ਕਵਿਤਾ ਅਤੇ ਕੁਝ ਬੋਲੀਆਂ ਪੇਸ਼ ਕਰ ਕੇ ਕਵਿਤਾ ਦੀ ਪੁਰਾਣੇ ਰੰਗ ਦੀ ਯਾਦ ਦਿਵਾਈ। ਅਖੀਰ ਵਿੱਚ ਡਾ. ਕੇਵਲ ਕ੍ਰਿਸ਼ਨ ਸ਼ਾਸਤਰੀ ਨੇ ਭਾਵਪੂਰਨ ਰਚਨਾ ਸੁਣਾ ਕੇ ਚੰਗਾ ਰੰਗ ਬੰਨ੍ਹਿਆ।