ਦਿਲ ਕੰਬਾਊ ਘਟਨਾ: ਸੀਤ ਲਹਿਰ ਨੇ ਖੋਹਿਆ ਘਰ ਦਾ ਚਿਰਾਗ, ਸਰਦੀ ਦੀ ਮਾਰ ਨਾ ਝੱਲ ਸਕਿਆ 1 ਮਹੀਨੇ ਦਾ ਮਾਸੂਮ
ਬਲਾਕ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਖਾਸਾ ਵਿਖੇ ਮਾਸੂਮ ਪ੍ਰਭਨੂਰ ਸਿੰਘ (1ਮਹੀਨਾ) ਦੀ ਮੌਤ ਹੋ ਜਾਣ ਕਾਰਨ ਮਾਤਾ ਪਿਤਾ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ। ਕਮਿਊਨਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਲਿਆਂਦੇ ਮਾਸੂਮ ਨੰਨ੍ਹੇ ਬੱਚੇ ਪ੍ਰਭਨੂਰ ਸਿੰਘ ਦੇ ਪਿਤਾ ਕੁਲਬੀਰ ਸਿੰਘ ਅਤੇ ਉਸ ਦੀ ਮਾਂ ਨੇ ਦੱਸਿਆ ਵਾਸੀ ਖਾਸਾ ਨੇ ਦੱਸਿਆ ਕਿ ਪ੍ਰਭਨੂਰ ਜੋ ਬਿਲਕੁਲ ਠੀਕ ਸੀ ਅਤੇ ਰਾਤ ਵੇਲੇ ਉਸ ਨੂੰ ਦੁੱਧ ਪਿਆਉਣ ਤੋਂ ਇਲਾਵਾ ਕਮਰੇ ਵਿੱਚ ਠੰਢ ਤੋਂ ਬਚਣ ਲਈ ਹੀਟਰ ਵੀ ਲਗਾਇਆ ਹੋਇਆ ਸੀ।
Publish Date: Wed, 07 Jan 2026 03:33 PM (IST)
Updated Date: Wed, 07 Jan 2026 03:39 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਬਲਾਕ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਖਾਸਾ ਵਿਖੇ ਮਾਸੂਮ ਪ੍ਰਭਨੂਰ ਸਿੰਘ (1 ਮਹੀਨਾ) ਦੀ ਮੌਤ ਹੋ ਜਾਣ ਕਾਰਨ ਮਾਤਾ ਪਿਤਾ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ। ਕਮਿਊਨਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਲਿਆਂਦੇ ਮਾਸੂਮ ਨੰਨ੍ਹੇ ਬੱਚੇ ਪ੍ਰਭਨੂਰ ਸਿੰਘ ਦੇ ਪਿਤਾ ਕੁਲਬੀਰ ਸਿੰਘ ਅਤੇ ਉਸ ਦੀ ਮਾਂ ਨੇ ਦੱਸਿਆ ਵਾਸੀ ਖਾਸਾ ਨੇ ਦੱਸਿਆ ਕਿ ਪ੍ਰਭਨੂਰ ਜੋ ਬਿਲਕੁਲ ਠੀਕ ਸੀ ਅਤੇ ਰਾਤ ਵੇਲੇ ਉਸ ਨੂੰ ਦੁੱਧ ਪਿਆਉਣ ਤੋਂ ਇਲਾਵਾ ਕਮਰੇ ਵਿੱਚ ਠੰਢ ਤੋਂ ਬਚਣ ਲਈ ਹੀਟਰ ਵੀ ਲਗਾਇਆ ਹੋਇਆ ਸੀ।
ਜਦੋਂ ਪ੍ਰਭਨੂਰ ਸੌ ਗਿਆ ਤਾਂ ਕੁਝ ਸਮੇਂ ਬਾਅਦ ਹਿਲ ਜੁਲ ਨਾ ਕਰਨ ’ਤੇ ਉਸ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਚੈੱਕ ਕੱਪ ਲਈ ਲਿਆਂਦਾ ਗਿਆ, ਜਿਥੇ ਡਿਊਟੀ ’ਤੇ ਤੈਨਾਤ ਬੱਚਿਆਂ ਦੇ ਮਾਹਰ ਡਾਕਟਰ ਵਿਸ਼ਾਲ ਲੱਗੀ ਵੱਲੋਂ ਪ੍ਰਭਨੂਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਇਸ ਮੌਕੇ ’ਤੇ ਬੱਚਿਆਂ ਦੇ ਮਾਹਰ ਡਾਕਟਰ ਵਿਸ਼ਾਲ ਜੱਗੀ ਨੇ ਦੱਸਿਆ ਕਿ ਮਾਸੂਮ ਬੱਚੇ ਪ੍ਰਭ ਨੂਰ ਦੀ ਮੌਤ ਨਿਮੂਨੀਆ ਕਾਰਨ ਹੋਈ ਹੈ। ਇਸ ਮੌਕੇ ’ਤੇ ਉਹਨਾਂ ਕਿਹਾ ਕਿ ਮਾਵਾਂ ਮਾਸੂਮ ਛੋਟੇ ਨੰਨ੍ਹੇ ਬੱਚਿਆਂ ਨੂੰ ਆਪਣੀ ਗੋਦੀ ਅਤੇ ਗਰਮ ਕੱਪੜਿਆਂ ਵਿੱਚ ਲਪੇਟ ਕੇ ਰੱਖਣ।
ਇਸ ਤੋਂ ਇਲਾਵਾ ਮਾਵਾਂ ਬੱਚਿਆਂ ਨੂੰ ਸੁੱਤੇ ਪਏ ਦੁੱਧ ਨਾ ਪਿਆਉਣ। ਉਹਨਾਂ ਕਿਹਾ ਕਿ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਸਿਰਫ਼ ਆਪਣਾ ਦੁੱਧ ਹੀ ਪਿਲਾਉਣ ਅਤੇ ਪੈ ਰਹੀ ਠੰਢ ਤੋਂ ਬਚਾਉਣ ਲਈ ਬੱਚਿਆਂ ਨੂੰ ਗਰਾਹਟ ਵਿੱਚ ਹੀ ਰੱਖਿਆ ਜਾਵੇ।