ਬਟਾਲਾ 'ਚ ਹਾਈਵੋਲਟੇਜ ਡਰਾਮਾ: ਪੁਲਿਸ ਤੋਂ ਇਨਸਾਫ਼ ਮੰਗਣ ਲਈ ਮੌਤ ਦੇ ਟਾਵਰ 'ਤੇ ਚੜ੍ਹੇ ਪਿਓ-ਪੁੱਤ, ਪੁਲਿਸ ਪ੍ਰਸ਼ਾਸਨ ਨੇ ਕੀਤੀ ਹੇਠਾਂ ਉਤਰਨ ਦੀ ਅਪੀਲ
ਹਰਦੇਵ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਉਹਨਾਂ ਦੇ ਪੁੱਤਰ ਦਾ ਸਕੂਲ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ ਅਤੇ ਕਤਲ ਕਰਨ ਵਾਲੀ ਪਾਰਟੀ ਵੱਲੋਂ ਹੁਣ ਉਹਨਾਂ ਨੂੰ ਇਸ ਮਾਮਲੇ ਵਿੱਚ ਗਵਾਹੀਆਂ ਨਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਹਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵੀ ਜਦ ਉਹ ਗਵਾਹੀ ਦੇਣ ਬਟਾਲੇ ਗਏ ਸਨ ਤਾਂ ਉਹਨਾਂ ਨਾਲ ਦੂਜੀ ਧਿਰ ਵਲੋਂ ਝਗੜਾ ਕਰਦੇ ਹੋਏ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਪਰ ਪੁਲਿਸ ਨੇ ਉਲਟਾ ਉਸ ਅਤੇ ਉਸਦੇ ਪੁੱਤਰ ਹਰਮਨ ਸਿੰਘ ਉੱਤੇ ਝੂਠਾ ਮਾਮਲਾ ਦਰਜ ਕਰ ਦਿੱਤਾ ਹੈ।
Publish Date: Wed, 08 Apr 2026 03:42 PM (IST)
Updated Date: Wed, 08 Apr 2026 03:43 PM (IST)
ਸੁਖਦੇਵ ਸਿੰਘ/ਰਣਜੀਤ ਬਾਵਾ* ਪੰਜਾਬੀ ਜਾਗਰਣ, ਬਟਾਲਾ/ਘੁਮਾਣ । ਪੁਲਿਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਸ਼ੈਰੋਵਾਲ ਦੇ ਪਿਓ ਪੁੱਤ ਪੁਲਿਸ ਤੋਂ ਇਨਸਾਫ ਦੀ ਮੰਗ ਨੂੰ ਲੈ ਕੇ ਹਾਈ ਵੋਲਟੇਜ ਤਾਰਾਂ ਵਾਲੇ ਇਕ ਟਾਵਰ ਤੇ ਚੜ ਗਏ ਹਨ। ਮਾਮਲਾ ਬਟਾਲਾ ਦੀ ਪੁਲਿਸ ਵਲੋਂ ਉਹਨਾਂ ਦੇ ਸਕੂਲ ਪੜ੍ਹਦੇ ਪੁੱਤਰ ਨੂੰ ਘਰੋਂ ਚੁੱਕ ਕੇ ਲਿਜਾਣ ਦਾ ਦੱਸਿਆ ਜਾ ਰਿਹਾ ਹੈ। ਹਾਈ ਵੋਲਟੇਜ ਤਾਰਾਂ ਵਾਲੇ ਟਾਵਰ ਉੱਤੇ ਹਰਦੇਵ ਸਿੰਘ ਉਰਫ ਹੀਰਾ ਅਤੇ ਉਸਦਾ ਪੁੱਤਰ ਹਰਮਨ ਸਿੰਘ ਚੜੇ ਹੋਏ ਹਨ।
ਹਰਦੇਵ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾ ਉਹਨਾਂ ਦੇ ਪੁੱਤਰ ਦਾ ਸਕੂਲ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ ਅਤੇ ਕਤਲ ਕਰਨ ਵਾਲੀ ਪਾਰਟੀ ਵੱਲੋਂ ਹੁਣ ਉਹਨਾਂ ਨੂੰ ਇਸ ਮਾਮਲੇ ਵਿੱਚ ਗਵਾਹੀਆਂ ਨਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਹਰਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵੀ ਜਦ ਉਹ ਗਵਾਹੀ ਦੇਣ ਬਟਾਲੇ ਗਏ ਸਨ ਤਾਂ ਉਹਨਾਂ ਨਾਲ ਦੂਜੀ ਧਿਰ ਵਲੋਂ ਝਗੜਾ ਕਰਦੇ ਹੋਏ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਪਰ ਪੁਲਿਸ ਨੇ ਉਲਟਾ ਉਸ ਅਤੇ ਉਸਦੇ ਪੁੱਤਰ ਹਰਮਨ ਸਿੰਘ ਉੱਤੇ ਝੂਠਾ ਮਾਮਲਾ ਦਰਜ ਕਰ ਦਿੱਤਾ ਹੈ।
ਉਹਨਾਂ ਦੱਸਿਆ ਕਿ ਅੱਜ ਸਵੇਰੇ ਪੁਲਿਸ ਉਹਨਾਂ ਦੇ ਛੋਟੇ ਪੁੱਤਰ ਨੂੰ ਘਰੋਂ ਚੁੱਕ ਕੇ ਲੈ ਗਈ। ਉਹਨਾਂ ਮੰਗ ਕੀਤੀ ਕਿ ਝੂਠੇ ਮਾਮਲੇ ਨੂੰ ਰੱਦ ਕੀਤਾ ਜਾਵੇ ਅਤੇ ਉਸਦੇ ਗਿਫਤਾਰ ਕੀਤੇ ਗਏ ਬੇਟੇ ਨੂੰ ਤੁਰੰਤ ਰਿਹਾ ਕੀਤਾ ਜਾਵੇ। ਉਧਰ ਥਾਣਾ ਮੁਖੀ ਘੁਮਾਣ ਹਰਜਿੰਦਰ ਸਿੰਘ ਵੀ ਮੌਕੇ ਤੇ ਪਹੁੰਚੇ ਹਨ ਅਤੇ ਉਹਨਾਂ ਵੱਲੋਂ ਟਾਵਰ ਤੇ ਚੜੇ ਪਿਓ ਪੁੱਤ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਪੁਲਿਸ ਉਹਨਾਂ ਦੀ ਹਰ ਪੱਖ ਤੋਂ ਮਦਦ ਕਰੇਗੀ ਪਰ ਪਿਓ ਪੁੱਤ ਅਜੇ ਵੀ ਟਾਵਰ ਤੇ ਚੜੇ ਹੋਏ ਹਨ।