Gurdaspur News : ਦੁੱਧ ਪਦਾਰਥਾਂ 'ਚ ਘਪਲਾ ਕਰਨ ਵਾਲੇ ਮਿਲਕ ਪਲਾਂਟ ਦੇ ਜੀਐੱਮ ਸਮੇਤ ਤਿੰਨ ਮੁਅੱਤਲ
ਮਿਲਕ ਪਲਾਂਟ ਗੁਰਦਾਸਪੁਰ ਵਿੱਚ ਦੁੱਧ ਪਦਾਰਥਾਂ ਅਤੇ ਸਟਾਕ ਵਿੱਚ ਕਥਿਤ ਤੌਰ ਤੇ ਬੇਨਿਯਮੀਆਂ ਕਰਨ ਦੇ ਦੋਸ਼ਾਂ ਹੇਠ ਪਲਾਂਟ ਦੇ ਜਨਰਲ ਮੈਨੇਜਰ, ਪ੍ਰੋਡਕਸ਼ਨ ਮੈਨੇਜਰ ਅਤੇ ਡਿਪਟੀ ਮੈਨੇਜਰ ਮਾਰਕੀਟ ਸਮੇਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਖਬਰ ਸਾਹਮਣੇ ਆਈ ਹੈ।
Publish Date: Tue, 06 Jan 2026 06:48 PM (IST)
Updated Date: Tue, 06 Jan 2026 06:50 PM (IST)
ਸਟਾਫ ਰਿਪੋਰਟਰ,ਪੰਜਾਬੀ ਜਾਗਰਣ,ਗੁਰਦਾਸਪੁਰ : ਮਿਲਕ ਪਲਾਂਟ ਗੁਰਦਾਸਪੁਰ ਵਿੱਚ ਦੁੱਧ ਪਦਾਰਥਾਂ ਅਤੇ ਸਟਾਕ ਵਿੱਚ ਕਥਿਤ ਤੌਰ ਤੇ ਬੇਨਿਯਮੀਆਂ ਕਰਨ ਦੇ ਦੋਸ਼ਾਂ ਹੇਠ ਪਲਾਂਟ ਦੇ ਜਨਰਲ ਮੈਨੇਜਰ, ਪ੍ਰੋਡਕਸ਼ਨ ਮੈਨੇਜਰ ਅਤੇ ਡਿਪਟੀ ਮੈਨੇਜਰ ਮਾਰਕੀਟ ਸਮੇਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਇੰਨਾਂ ਤਿੰਨਾਂ ਅਧਿਕਾਰੀਆਂ ਵਿਰੁੱਧ ਵਿਭਾਗ ਵੱਲੋਂ ਦੁੱਧ ਪਦਾਰਥਾਂ ਅਤੇ ਸਟਾਕ ਵਿੱਚ ਕੀਤੇ ਗਏ ਕਰੋੜਾਂ ਦੇ ਘਪਲੇ ਦੀ ਜਾਂਚ ਕਰਵਾਈ ਜਾ ਰਹੀ ਸੀ। ਮੁੱਢਲੀ ਜਾਂਚ ਵਿੱਚ ਬੇਨਿਯਮੀਆਂ ਪਾਏ ਜਾਣ ਕਾਰਨ ਉਕਤ ਤਿੰਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਦੇ ਹੋਏ ਤਤਕਾਲ ਪ੍ਰਭਾਵ ਨਾਲ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।