Batala News : ਭੇਤਭਰੇ ਹਾਲਾਤ 'ਚ ਨਾਬਾਲਗ ਲੜਕੀ ਦੀ ਮੌਤ
ਬਟਾਲਾ ਦੇ ਮੁਹੱਲਾ ਸੁੰਦਰ ਨਗਰ ਵਿੱਚ ਨਾਬਾਲਗ ਲੜਕੀ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਲੜਕੀ ਦੀ ਪਛਾਣ ਮਿਸ਼ਟੀ 14 ਸਾਲ ਸੁੰਦਰ ਨਗਰ ਵਜੋਂ ਹੋਈ ਹੈ। ਮ੍ਰਿਤਕ ਲੜਕੀ ਛੇਵੀਂ ਕਲਾਸ 'ਚ ਪੜ੍ਹਦੀ ਸੀ। ਉਧਰ ਲੜਕੀ ਦੇ ਗਲੇ 'ਤੇ ਨਿਸ਼ਾਨ ਪਾਏ ਗਏ ਹਨ।
Publish Date: Thu, 29 Jan 2026 06:18 PM (IST)
Updated Date: Thu, 29 Jan 2026 06:22 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਦੇ ਮੁਹੱਲਾ ਸੁੰਦਰ ਨਗਰ ਵਿੱਚ ਨਾਬਾਲਗ ਲੜਕੀ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਲੜਕੀ ਦੀ ਪਛਾਣ ਮਿਸ਼ਟੀ 14 ਸਾਲ ਸੁੰਦਰ ਨਗਰ ਵਜੋਂ ਹੋਈ ਹੈ। ਮ੍ਰਿਤਕ ਲੜਕੀ ਛੇਵੀਂ ਕਲਾਸ 'ਚ ਪੜ੍ਹਦੀ ਸੀ। ਉਧਰ ਲੜਕੀ ਦੇ ਗਲੇ 'ਤੇ ਨਿਸ਼ਾਨ ਪਾਏ ਗਏ ਹਨ।
ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ 'ਤੇ ਇਤਲਾਹ ਮਿਲੀ ਕਿ ਸੁੰਦਰ ਨਗਰ 'ਚ ਇੱਕ 14 ਸਾਲ ਨਾਬਾਲਗ ਲੜਕੀ ਮਿ੍ਤਕ ਹਾਲਤ 'ਚ ਇੱਕ ਘਰ 'ਚ ਪਈ ਹੋਈ ਹੈ। ਉਹਨਾਂ ਕਿਹਾ ਕਿ ਮੌਕੇ 'ਤੇ ਆ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ਭੇਜ ਦਿੱਤੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਲੜਕੀ ਮਿਸ਼ਟੀ ਛੇਵੀਂ ਕਲਾਸ 'ਚ ਪੜ੍ਹਦੀ ਸੀ।
ਉਹਨਾਂ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਪ੍ਰਵੀਨ ਨੇ ਦੱਸਿਆ ਕਿ ਉਹ ਕਿਸੇ ਕੰਮ ਘਰੋਂ ਬਾਹਰ ਗਈ ਹੋਈ ਸੀ ਤੇ ਜਦੋਂ ਘਰ ਆਈ ਤਾਂ ਉਸਦੀ ਲੜਕੀ ਮ੍ਰਿਤਕ ਹਾਲਤ 'ਚ ਪੌੜੀਆਂ ਨੇੜੇ ਪਈ ਹੋਈ ਸੀ। ਉਹਨਾਂ ਦੱਸਿਆ ਕਿ ਮੁੱਢਲੀ ਜਾਂਚ 'ਚ ਲੜਕੀ ਦੇ ਗਲੇ ਤੇ ਨਿਸ਼ਾਨ ਪਾਏ ਗਏ ਹਨ। ਉਹਨਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕਾ ਲੜਕੀ ਦੀ ਮਾਤਾ ਦਾ ਦੂਸਰਾ ਵਿਆਹ ਹੈ ਤੇ ਉਹ ਮੁਹੱਲਾ ਸੁੰਦਰ ਨਗਰ 'ਚ ਆਪਣੇ ਦੂਸਰੇ ਪਤੀ ਦੇ ਨਾਲ ਇੱਕ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ।