Gurdaspur News : ਬੀਐੱਸਐੱਫ ਜਵਾਨ ਧੁੰਦ ਤੇ ਸ਼ੁਰੂਆਤੀ ਦੌੜ ਤੋਂ ਪਹਿਲਾਂ ਹੀ ਸਰਹੱਦ 'ਤੇ ਚੌਕਸ : ਆਈਜੀ ਅਤੁਲ ਫੂਲਜਲੇ
ਅਤੁਲ ਫੁਲਜ਼ਲੇ, ਆਈਪੀਐਸ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਦੀ ਦੇਖਰੇਖ ਹੇਠ 60ਵੇਂ ਬੀਐਸਐਫ ਸਥਾਪਨਾ ਦਿਵਸ ਦੀ ਯਾਦ ਵਿੱਚ ਸਰਹੱਦੀ ਪਿੰਡ ਜਗਦੇਵ ਖੁਰਦ ਵਿਖੇ 117 ਬਟਾਲੀਅਨ ਵੱਲੋਂ ਕਰਵਾਏ ਗਏ ਸਿਵਕ ਐਕਸ਼ਨ ਪ੍ਰੋਗਰਾਮ ਵਿੱਚ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ।
Publish Date: Mon, 17 Nov 2025 05:36 PM (IST)
Updated Date: Mon, 17 Nov 2025 05:40 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਬੀਐੱਸਐੱਫ ਦੀ 117 ਬਟਾਲੀਅਨ ਦੀ ਬੀਓਪੀ ਸ਼ਾਹਪੁਰ ਵਿਖੇ ਬੀਐੱਸਐੱਫ ਦੇ 60ਵੇਂ ਸਥਾਪਨਾ ਦਿਵਸ ਮੌਕੇ ਸਿਵਲ ਐਕਸ਼ਨ ਪ੍ਰੋਗਰਾਮ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਬੀਐਸਐਫ ਦੇ ਆਈਜੀ
ਅਤੁਲ ਫੁਲਜ਼ਲੇ, ਆਈਪੀਐਸ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਦੀ ਦੇਖਰੇਖ ਹੇਠ 60ਵੇਂ ਬੀਐਸਐਫ ਸਥਾਪਨਾ ਦਿਵਸ ਦੀ ਯਾਦ ਵਿੱਚ ਸਰਹੱਦੀ ਪਿੰਡ ਜਗਦੇਵ ਖੁਰਦ ਵਿਖੇ 117 ਬਟਾਲੀਅਨ ਵੱਲੋਂ ਕਰਵਾਏ ਗਏ ਸਿਵਕ ਐਕਸ਼ਨ ਪ੍ਰੋਗਰਾਮ ਵਿੱਚ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਤੇ ਬੀਐਸਐਫ ਦੇ ਆਈਜੀ ਡਾਕਟਰ ਅਤਲ ਫੂਲਜਲੇ ਵੱਲੋਂ ਇਸ ਸਿਵਕ ਐਕਸ਼ਨ ਪ੍ਰੋਗਰਾਮ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ।
ਇਸ ਮੌਕੇ ਤੇ ਆਈਜੀ ਨੇ ਇਸ ਸਿਵਕ ਐਕਸ਼ਨ ਪ੍ਰੋਗਰਾਮ ਵਿੱਚ ਸਰਹੱਦੀ ਲੋਕਾਂ ਨੂੰ ਸੰਬੋਧਨ ਕਰਦਿਆ ਜ਼ੋਰ ਦੇ ਕੇ ਕਿਹਾ ਕਿ ਧੁੰਦ ਦੇ ਮੌਸਮ ਦੌਰਾਨ ਦੇਸ਼ ਵਿਰੋਧੀ ਅਨਸਰ ਆਪਣੇ ਗਲਤ ਮਸੂਬਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਧੁੰਦ ਪੈਣ ਦੇ ਸ਼ੁਰੂਆਤੀ ਦੌਰ ਵਿੱਚ ਹੀ ਬੀਐਸਐਫ ਸਮੇਂ ਸਿਰ ਖੁਫੀਆ ਜਾਣਕਾਰੀ, ਵਿਸ਼ੇਸ਼ ਉਪਕਰਣਾਂ ਅਤੇ ਵਧੀ ਹੋਈ ਗਸ਼ਤ ਰਾਹੀਂ ਸਰਹੱਦੀ ਨਿਗਰਾਨੀ ਵਿੱਚ ਵਾਧਾ ਕੀਤਾ ਹੋਇਆ ਹੈ।