ਫਤਿਹਗੜ੍ਹ ਚੂੜੀਆਂ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਰੱਦ, ਤ੍ਰਿਪਤ ਬਾਜਵਾ ਨੇ ਚੋਣ ਰੱਦ ਕਰਨ ਦਾ ਕੀਤਾ ਵਿਰੋਧ
ਬਾਜਵਾ ਨੇ ਕਿਹਾ ਕਿ ਆਪਣੀ ਹਾਰ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਵਾਰ-ਵਾਰ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਰੱਦ ਕੀਤੀ ਗਈ ਹੈ। ਉਧਰ ਚੇਅਰਮੈਨ ਦੀ ਚੋਣ ਨਾ ਹੋਣ ਦੇ ਸੰਬੰਧ ਜਦ ਐਸਡੀਐਮ ਫਤਿਹਗੜ੍ਹ ਚੂੜੀਆਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਦੇ ਫੋਨ 'ਤੇ ਸੰਪਰਕ ਨਾ ਹੋ ਸਕਿਆ।
Publish Date: Thu, 05 Mar 2026 01:56 PM (IST)
Updated Date: Thu, 05 Mar 2026 02:02 PM (IST)

ਧਰਮਿੰਦਰ ਸਿੰਘ ਬਾਠ, ਫਤਿਹਗੜ੍ਹ ਚੂੜੀਆਂ : ਵੀਰਵਾਰ ਨੂੰ ਬਲਾਕ ਫਤਿਹਗੜ੍ਹ ਚੂੜੀਆਂ ‘ਚ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਕੀਤੀ ਜਾਣੀ ਸੀ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਮੌਜੂਦ ਨਾ ਹੋਣ ਕਾਰਨ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਨਹੀਂ ਹੋ ਸਕੀ। ਇੱਥੇ ਦੱਸਣਯੋਗ ਹੈ ਕਿ ਬਲਾਕ ਫਤਿਹਗੜ੍ਹ ਚੂੜੀਆਂ ਚ 25 ਬਲਾਕ ਸੰਮਤੀ ਮੈਂਬਰ ਚੁਣੇ ਗਏ ਹਨ, ਜਿਨਾਂ ਵਿੱਚੋਂ 12 ਕਾਂਗਰਸ ਦੇ, 10 ਆਮ ਆਦਮੀ ਪਾਰਟੀ ਅਤੇ 3 ਅਕਾਲੀ ਦਲ ਨਾਲ ਸੰਬੰਧ ਰੱਖਦੇ ਹਨ । ਕਾਂਗਰਸ ਪਾਰਟੀ ਕੋਲ ਬਹੁਮਤ ਹੋਣ ਕਾਰਨ ਚੇਅਰਮੈਨ ਕਾਂਗਰਸ ਪਾਰਟੀ ਦਾ ਬਣਨਾ ਤੈਅ ਸੀ ਪਰ ਮੌਕੇ 'ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਾ ਹੋਣ ਕਾਰਨ ਚੇਅਰਮੈਨ ਦੀ ਚੋਣ ਨਹੀਂ ਹੋ ਸਕੀ। ਹਲਕਾ ਫਤਿਹਗੜ੍ਹ ਚੂੜੀਆਂ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਉਨਾਂ ਦੇ ਨਾਲ ਆਏ ਕਾਂਗਰਸ ਦੇ ਜਿੱਤੇ 12 ਸੰਮਤੀ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ। ਵਿਧਾਇਕ ਤ੍ਰਿਪਤ ਬਾਜਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ 12 ਕਾਂਗਰਸੀ ਸੰਮਤੀ ਮੈਬਰਾਂ ਨਾਲ ਬੀਡੀਪੀਓ ਦਫਤਰ ਫਤਿਹਗੜ ਚੂੜੀਆਂ ਪਹੁੰਚੇ ਜਿੱਥੇ ਉਨ੍ਹਾਂ ਨੂੰ ਦੱਸਿਆ ਕਿ ਚੇਅਰਮੈਨ ਦੀ ਚੋਣ ਰੱਦ ਕਰ ਦਿੱਤੀ ਗਈ ਹੈ। ਬਾਜਵਾ ਨੇ ਕਿਹਾ ਕਿ ਆਪਣੀ ਹਾਰ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਵਾਰ-ਵਾਰ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਰੱਦ ਕੀਤੀ ਗਈ ਹੈ। ਉਧਰ ਚੇਅਰਮੈਨ ਦੀ ਚੋਣ ਨਾ ਹੋਣ ਦੇ ਸੰਬੰਧ ਜਦ ਐਸਡੀਐਮ ਫਤਿਹਗੜ੍ਹ ਚੂੜੀਆਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਦੇ ਫੋਨ 'ਤੇ ਸੰਪਰਕ ਨਾ ਹੋ ਸਕਿਆ।