ਕਿਸਾਨ ਜੱਥੇਬੰਦੀਆਂ ਘੇਰਿਆ ਥਾਣਾ ਫਤਿਹਗੜ ਚੂੜੀਆਂ ਘੇਰਿਆ
ਕਿਸਾਨ ਜੱਥੇਬੰਦੀਆਂ ਘੇਰਿਆ ਥਾਣਾ ਫਤਿਹਗੜ ਚੂੜੀਆਂ
Publish Date: Sat, 17 Jan 2026 06:58 PM (IST)
Updated Date: Sun, 18 Jan 2026 04:16 AM (IST)
ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ,
ਫਤਿਹਗੜ ਚੂੜੀਆਂ : ਕਸਬਾ ਫਤਿਹਗੜ ਚੂੜੀਆਂ ਵਿਖੇ ਕਿਸਾਨਾਂ ਨੇ ਥਾਣਾ ਫਤਿਹਗੜ੍ਹ ਚੂੜੀਆਂ ਦਾ ਘਿਰਾਓ ਕਰਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਵੱਲੋਂ ਸ਼ਨੀਚਰਵਾਰ ਦੀ ਤੜਕਸਾਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਡਾ ਅਸ਼ੋਕ ਭਾਰਤੀ, ਹਰਪਿੰਦਰ ਸਿੰਘ, ਡਾ ਗੋਰਾਇਆ, ਕੁਲਦੀਪ ਸਿੰਘ ਦਾਦੂਯੋਦ ਅਤੇ ਸੁਰਿੰਦਰਪਾਲ ਸਿੰਘ ਮੋਹਲੋਵਾਲੀ ਨੂੰ ਘਰੋਂ ਹਿਰਾਸਤ ਚ ਲਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ। ਉਕਤ ਕਿਸਾਨ ਆਗੂਆਂ ਦੀ ਹਿਰਾਸਤ ਨੂੰ ਲੈ ਕੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੇ ਥਾਣੇ ਸਾਹਮਣੇ ਰੋਸ ਧਰਨਾ ਦਿੱਤਾ । ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ਸ਼ੀਲ ਆਗੂਆਂ ਨੂੰ ਹਿਰਾਸਤ ਚ ਲੈਣਾ ਅਤਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਲੋਕ ਹਿਤੂ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਸਰਕਾਰ ਦਾ ਅਜਿਹਾ ਵਰਤੀਰਾ ਬਹੁਤ ਹੀ ਮਾੜਾ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਆਰੇਬਾਜੀ ਕੀਤੀ ਗਈ। ਇਸ ਧਰਨੇ ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ, ਦਲਜੀਤ ਸਿੰਘ ਚਿਤੌੜਗੜ ,ਹਰਜੰਤ ਸਿੰਘ, ਹਰਦੇਵ ਸਿੰਘ ਸਮੇਤ ਵੱਡੀ ਗਿੱਣਤੀ ’ਚ ਕਿਸਾਨ ਆਗੂ ਹਾਜਰ ਸਨ।