ਸਰਹੱਦ 'ਤੇ ਡਰੋਨ ਦੀ ਦਸਤਕ: BSF ਤੇ ਪੁਲਿਸ ਨੇ ਖੇਤਾਂ 'ਚੋਂ ਬਰਾਮਦ ਕੀਤਾ ਸ਼ੱਕੀ ਪੈਕਟ, ਸਰਚ ਅਪਰੇਸ਼ਨ ਜਾਰੀ
ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਦੇ ਬੀਓਪੀ ਕਸੋਵਾਲ ਫਾਰਵਡ ਨੇੜੇ ਡਰੋਨ ਐਕਟੀਵਿਟੀ ਹੋਣ ਤੋਂ ਬਾਅਦ ਬੀਐਸਐਫ ਤੇ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਕਣਕ ਦੇ ਖੇਤਾਂ ਵਿੱਚੋਂ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ ਹੈ
Publish Date: Tue, 06 Jan 2026 10:25 AM (IST)
Updated Date: Tue, 06 Jan 2026 10:30 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਦੇ ਬੀਓਪੀ ਕਸੋਵਾਲ ਫਾਰਵਡ ਨੇੜੇ ਡਰੋਨ ਐਕਟੀਵਿਟੀ ਹੋਣ ਤੋਂ ਬਾਅਦ ਬੀਐਸਐਫ ਤੇ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਕਣਕ ਦੇ ਖੇਤਾਂ ਵਿੱਚੋਂ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ ਹੈ। ਇਸ ਸਬੰਧੀ ਬੀਐਸਐਫ ਅਤੇ ਪੁਲਿਸ ਥਾਣਾ ਰਮਦਾਸ ਵੱਲੋਂ ਸੰਬੰਧਿਤ ਏਰੀਏ ਵਿੱਚ ਸਰਚ ਅਭਿਆਨ ਚਲਾਇਆ ਹੋਇਆ ਹੈ।