ਫੌਜ ਦੀ ਜੈਕ ਲਾਈ ਰੈਜੀਮੈਂਟ ਦੇ ਜਵਾਨਾਂ ਵੱਲੋਂ ਸ਼ਹੀਦ ਪ੍ਰਭ ਸਰਨ ਸਿੰਘ ਨੂੰ ਮਾਤਮੀ ਧੁੰਨਾ ਰਾਹੀ ਸਲਾਮੀ ਭੇਟ ਕਰਨ ਤੋਂ ਇਲਾਵਾ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਐਸਡੀਐਮ ਪਲਵੀ ਮਿਸ਼ਰਾ, ਸ਼ਹੀਦ ਦੇ ਪਿਤਾ ਭਾਈ ਰਜਿੰਦਰ ਸਿੰਘ ਭੰਗੂ, ਪਤਨੀ ਬਲਜਿੰਦਰ ਕੌਰ , ਡੀਐਸਪੀ ਅਮੋਲਕ ਸਿੰਘ, ਐਸਐਚ ਓ ਜਤਿੰਦਰ ਪਾਲ ਸਿੰਘ, ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ,ਚੇਅਰਮੈਨ ਪਿਆਰਾ ਸਿੰਘ ਵਲੋਂ ਸ਼ਹੀਦ ਪ੍ਰਭ ਸਰਨ ਨੂੰ ਫੁੱਲ ਮਿਲਾਵਾਂ ਭੇਟ ਕੀਤੀਆਂ ਗਈਆਂ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਸੇਵਾਮੁਕਤ ਫੌਜੀ ਤੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੇ ਬਲਾਕ ਪ੍ਰਧਾਨ ਨਿਹੰਗ ਭਾਈ ਰਜਿੰਦਰ ਸਿੰਘ ਭੰਗੂ ਦੇ ਡਿਊਟੀ ਦੌਰਾਨ ਸ਼ਹੀਦ ਹੋਏ ਪੁੱਤਰ ਲਾਂਸ ਨਾਇਕ ਪ੍ਰਭਸਰਨ ਸਿੰਘ ਦੀ ਮ੍ਰਿਤਕ ਦੇਹ ਰੈਜੀਮੈਂਟ ਦੇ ਜਵਾਨਾ ਵੱਲੋਂ ਤਿਰੰਗੇ 'ਚ ਲਪੇਟੀ ਹੋਈ ਤੇ ਫੁੱਲਾਂ ਨਾਲ ਸਿੰਗਾਰੀ ਫੌਜੀ ਗੱਡੀ 'ਚ ਲਿਆਂਦੀ ਗਈ। ਸ਼ਹੀਦ ਪ੍ਰਭ ਸਰਨ ਸਿੰਘ ਦੀ ਦੇਹ ਕਲਾਨੌਰ-ਬਟਾਲਾ ਮਾਰਗ 'ਤੇ ਪਹੁੰਚਦਿਆਂ ਹੀ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ, ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਸ਼ਹੀਦ ਪ੍ਰਭਸਰਨ ਸਿੰਘ ਅਮਰ ਰਹੇ ਦੇ ਜੈਕਾਰੇ ਗੂੰਜੇ। ਸ਼ਹੀਦ ਪ੍ਰਭ ਸਰਨ ਸਿੰਘ ਦੀ ਦੇਹ ਕਲਾਨੌਰ-ਬਟਾਲਾ ਮਾਰਗ ਤੋਂ ਘਰ ਲਿਆਉਣ ਉਪਰੰਤ ਕਿਰਨ ਨਦੀ ਸਥਿਤ ਸ਼ਮਸ਼ਾਨਘਾਟ ਵਿਖੇ ਲਿਜਾਈ ਗਈ। ਪ੍ਰਭ ਸਰਨ ਸਿੰਘ ਦੀ ਅੰਤਿਮ ਯਾਤਰਾ 'ਚ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਤੋਂ ਇਲਾਵਾ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ, ਐਸਡੀਐਮ ਪਲਵੀ ਮਿਸ਼ਰਾ ,9 ਪੰਜਾਬ ਸਿੱਖ ਰੈਜੀਮੈਂਟ ਦੇ ਜਵਾਨਾਂ ਤੋਂ ਇਲਾਵਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਵੀ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਗਈ।
ਫੌਜ ਦੀ ਜੈਕ ਲਾਈ ਰੈਜੀਮੈਂਟ ਦੇ ਜਵਾਨਾਂ ਵੱਲੋਂ ਸ਼ਹੀਦ ਪ੍ਰਭ ਸਰਨ ਸਿੰਘ ਨੂੰ ਮਾਤਮੀ ਧੁੰਨਾ ਰਾਹੀ ਸਲਾਮੀ ਭੇਟ ਕਰਨ ਤੋਂ ਇਲਾਵਾ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਐਸਡੀਐਮ ਪਲਵੀ ਮਿਸ਼ਰਾ, ਸ਼ਹੀਦ ਦੇ ਪਿਤਾ ਭਾਈ ਰਜਿੰਦਰ ਸਿੰਘ ਭੰਗੂ, ਪਤਨੀ ਬਲਜਿੰਦਰ ਕੌਰ , ਡੀਐਸਪੀ ਅਮੋਲਕ ਸਿੰਘ, ਐਸਐਚ ਓ ਜਤਿੰਦਰ ਪਾਲ ਸਿੰਘ, ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ,ਚੇਅਰਮੈਨ ਪਿਆਰਾ ਸਿੰਘ ਵਲੋਂ ਸ਼ਹੀਦ ਪ੍ਰਭ ਸਰਨ ਨੂੰ ਫੁੱਲ ਮਿਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਤੇ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਦੇਸ਼ ਦੇ ਬਹਾਦਰ ਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ ਤਾਂ ਦੇਸ਼ ਵਾਸੀ ਚੈਨ ਨਾਲ ਸੌਂਦੇ ਹਨ । ਉਹਨਾਂ ਕਿਹਾ ਕਿ ਸ਼ਹੀਦ ਪ੍ਰਭ ਸਰਨ ਸਿੰਘ ਦਾ ਪਰਿਵਾਰ ਤਿੰਨ ਪੁਸ਼ਤਾਂ ਤੋਂ ਦੇਸ਼ ਦੀ ਰਾਖੀ ਕਰਦਾ ਆ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪ੍ਰਭ ਸਰਨ ਸਿੰਘ ਦੇ ਪਰਿਵਾਰ ਨੂੰ ਸ਼ਹੀਦਾਂ ਵਾਲੀਆਂ ਸਹੂਲਤਾਂ ਪ੍ਰਦਾਨ ਕਰੇ
ਉਹਨਾਂ ਕਿਹਾ ਕਿ ਵੱਡੇ ਮਾਣ ਵਾਲੀ ਗੱਲ ਹੈ ਕਿ ਸ਼ਹੀਦ ਪ੍ਰਭ ਸਰਨ ਸਿੰਘ ਦਾ ਪਿਤਾ ਰਜਿੰਦਰ ਸਿੰਘ ਅਤੇ ਦਾਦਾ ਨੂੰ ਦੇਸ਼ ਦੀ ਸੇਵਾ ਕਰਨ ਦਾ ਮਾਨ ਪ੍ਰਾਪਤ ਹੈ। ਸ਼ਹੀਦ ਦੇ ਪਿਤਾ ਰਜਿੰਦਰ ਸਿੰਘ ਭੰਗੂ ਨੇ ਦੱਸਿਆ ਉਸ ਦੇ ਪੁੱਤਰ ਦਾਦੇ ਅਤੇ ਪਿਤਾ ਦੇ ਨਕਸ਼ੇ ਕਦਮ 'ਤੇ ਚਲਦਿਆਂ ਫੌਜ 'ਚ ਭਰਤੀ ਹੋਇਆ ਸੀ ਤੇ ਸ਼ਹੀਦੀ ਪਾ ਕੇ ਪਰਿਵਾਰ ਦਾ ਨਾਂ ਸ਼ਹੀਦਾਂ 'ਚ ਦਰਜ ਕਰਵਾ ਕੇ ਉੱਚਾ ਕੀਤਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਹੋਇਆ ਕਿਹਾ ਕਿ ਉਸ ਦੇ ਪੁੱਤਰ ਦੇ ਨਾਂ ਤੇ ਯਾਦਗਾਰ ਬਣਾਉਣ ਦੇ ਨਾਲ ਨਾਲ ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।