ਪਠਾਨਕੋਟ 'ਚ ਚੱਪੇ-ਚੱਪੇ 'ਤੇ ਕਮਾਂਡੋ ਤਾਇਨਾਤ, ਸੰਘ ਮੁਖੀ ਦੇ ਆਗਮਨ 'ਤੇ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ
Mohan Bhagwat ਸੰਘ ਦਫ਼ਤਰ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ 'ਚ ਪਹੁੰਚਣਗੇ, ਜਦਕਿ ਅਜੇ ਤਕ ਮੀਡੀਆ ਕਵਰੇਜ ਲਈ ਕੋਈ ਦਿਸ਼ਾ-ਨਿਰਦੇਸ਼ (ਗਾਈਡਲਾਈਨਜ਼) ਜਾਰੀ ਨਹੀਂ ਕੀਤੇ ਗਏ ਹਨ।
Publish Date: Tue, 24 Feb 2026 03:55 PM (IST)
Updated Date: Tue, 24 Feb 2026 03:58 PM (IST)
ਜਾਗਰਣ ਸੰਵਾਦਦਾਤਾ, ਪਠਾਨਕੋਟ : ਮੰਗਲਵਾਰ ਨੂੰ ਪਠਾਨਕੋਟ ਦੇ ਮਿਸ਼ਨ ਰੋਡ ਸਥਿਤ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦਫ਼ਤਰ ਪਹੁੰਚ ਰਹੇ ਸੰਘ ਮੁਖੀ ਮੋਹਨ ਭਾਗਵਤ ਨੂੰ ਲੈ ਕੇ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸ਼ਹਿਰ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਗਿਆ ਹੈ, ਜਦਕਿ ਮੁੱਖ ਬਾਜ਼ਾਰਾਂ ਸਮੇਤ ਚੱਪੇ-ਚੱਪੇ 'ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਮੋਹਨ ਭਾਗਵਤ ਸੰਘ ਦਫ਼ਤਰ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ 'ਚ ਪਹੁੰਚਣਗੇ, ਜਦਕਿ ਅਜੇ ਤਕ ਮੀਡੀਆ ਕਵਰੇਜ ਲਈ ਕੋਈ ਦਿਸ਼ਾ-ਨਿਰਦੇਸ਼ (ਗਾਈਡਲਾਈਨਜ਼) ਜਾਰੀ ਨਹੀਂ ਕੀਤੇ ਗਏ ਹਨ।