ਬਾਬਾ ਬੰਦਾ ਸਿੰਘ ਬਹਾਦਰ ਕੁਸ਼ਤੀ ਅਖਾੜੇ ਦਾ ਅੱਜ ਕੈਬਨਿਟ ਮੰਤਰੀ ਕਟਾਰੂਚੱਕ ਕਰਨਗੇ ਉਦਘਾਟਨ
ਇਸ ਮੌਕੇ 'ਤੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਖਾੜੇ ਵਿੱਚ ਆ ਕੇ ਕੁਸ਼ਤੀਆਂ ਸਬੰਧੀ ਨੁਕਤੇ ਸਿੱਖਣ ਅਤੇ ਪਹਿਲਵਾਨ ਬਣਨ। ਇਸ ਮੌਕੇ 'ਤੇ ਪਹਿਲਵਾਨ ਹਰਪਾਲ ਸਿੰਘ, ਸਤਨਾਮ ਸਿੰਘ ਬਲਾਰੀਆ, ਗੁਰਜੀਤ ਸਿੰਘ, ਖੁਸ਼ਦੀਪ, ਕਰਨਜੀਤ ਸਿੰਘ ਅਜਨਾਲਾ, ਗੁਰਲਾਲ ਸਿੰਘ ਪਹਿਲਵਾਨ ਅਖਾੜਾ ਕਲਾਨੌਰ ਆਦਿ ਹਾਜ਼ਰ ਸਨ।
Publish Date: Sat, 14 Mar 2026 11:19 AM (IST)
Updated Date: Sat, 14 Mar 2026 11:25 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਇਤਿਹਾਸਿਕ ਕਸਬਾ ਕਲਾਨੌਰ ਵਿੱਚ ਪਿਛਲੇ 6 ਸਾਲਾਂ ਤੋਂ ਹੋਂਦ ਵਿੱਚ ਆਏ ਬਾਬਾ ਬੰਦਾ ਸਿੰਘ ਬਹਾਦਰ ਕੁਸ਼ਤੀ ਅਖਾੜਾ ਸੋਸਾਇਟੀ ਦਾ ਸ਼ਨਿਚਰਵਾਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਉਦਘਾਟਨ ਕਰਨਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਨਆਰਆਈ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਜਗਜੀਤ ਸਿੰਘ ਗੁਰਾਇਆ ਨੇ ਕੀਤਾ। ਇਸ ਮੌਕੇ 'ਤੇ ਉਹਨਾਂ ਕਿਹਾ ਕਿ ਕਲਾਨੌਰ ਵਿੱਚ ਬਣੇ ਬਾਬਾ ਬੰਦਾ ਸਿੰਘ ਬਹਾਦਰ ਕੁਸ਼ਤੀ ਅਖਾੜੇ ਵਿੱਚ 70 ਦੇ ਕਰੀਬ ਪਹਿਲਵਾਨ ਪੈਦਾ ਹੋ ਚੁੱਕੇ ਹਨ ਜੋ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਹਿਮਾਚਲ ਵਿੱਚ ਮਾਲੀ ਦੀਆਂ ਕੁਸ਼ਤੀਆਂ ਖੇਡ ਚੁੱਕੇ ਹਨ । ਉਹਨਾਂ ਕਿਹਾ ਕਿ ਇਸ ਅਖਾੜੇ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਮੇਜਰ ਸਿੰਘ, ਜੱਗਾ ਪਹਿਲਵਾਨ, ਸਰਵਨ ਪਹਿਲਵਾਨ, ਜੱਸਾ ਪਹਿਲਵਾਨ, ਮੋਹਣਾ ਪਹਿਲਵਾਨ, ਪੱਥਰ ਪਹਿਲਵਾਨ ਪਕੀਵਾ, ਸੁਖਮਨ ਪਹਿਲਵਾਨ ਤਲਵੰਡੀ ਗੁਰਾਇਆ, ਗੁਰਮੁਖ ਪਹਿਲਵਾਨ, ਰਾਹੁਲ ਪਹਿਲਵਾਨ, ਸੋਨੂ ਪਹਿਲਵਾਨ, ਗੁਰਲਾਲ ਆਦਿ ਇਸ ਕੁਸ਼ਤੀ ਅਖਾੜੇ ਵਿੱਚੋਂ ਤਿਆਰ ਹੋ ਕੇ ਲੱਖਾਂ ਦੀਆਂ ਕੁਸ਼ਤੀਆਂ ਖੇਡ ਰਹੇ ਹਨ। ਇਸ ਮੌਕੇ 'ਤੇ ਉਹਨਾਂ ਕਿਹਾ ਕਿ ਜਿੱਥੇ ਪਿਛਲੇ ਸਮਿਆਂ ਵਿੱਚ ਪੰਜਾਬ ਦੇ ਛੈਲ ਛਬੀਲੇ ਗੱਭਰੂਆਂ ਦੀ ਤਾਕਤ ਦੇ ਕਿੱਸੇ ਦੁਨੀਆਂ ਵਿੱਚ ਪ੍ਰਸਿੱਧ ਸਨ ਪਰੰਤੂ ਨਸ਼ਿਆਂ ਦੀ ਅਲਾਮਤ ਨੇ ਨੌਜਵਾਨ ਨੂੰ ਖੋਰਾ ਲਾ ਕੇ ਰੱਖ ਦਿੱਤਾ ਹੈ। ਇਸ ਮੌਕੇ 'ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀ ਬੁਰਿਆਈ ਤੋਂ ਦੂਰ ਰਹਿ ਕੇ ਪਹਿਲਵਾਨ ਬਣਨ ਅਤੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦਾ ਨਾਂ ਰੋਸ਼ਨ ਕਰਨ ਅਤੇ ਪਿੰਡ ਪਿੰਡ ਤੇ ਕੁਸ਼ਤੀ ਦੇ ਅਖਾੜੇ ਬਣਾਏ ਜਾਣ। ਉਹਨਾਂ ਦੱਸਿਆ ਕਿ ਸ਼ਨਿੱਚਰਵਾਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਇਸ ਕੁਸ਼ਤੀ ਅਖਾੜੇ ਦਾ ਉਦਘਾਟਨ ਕਰਨਗੇ। ਇਸ ਮੌਕੇ 'ਤੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਖਾੜੇ ਵਿੱਚ ਆ ਕੇ ਕੁਸ਼ਤੀਆਂ ਸਬੰਧੀ ਨੁਕਤੇ ਸਿੱਖਣ ਅਤੇ ਪਹਿਲਵਾਨ ਬਣਨ। ਇਸ ਮੌਕੇ 'ਤੇ ਪਹਿਲਵਾਨ ਹਰਪਾਲ ਸਿੰਘ, ਸਤਨਾਮ ਸਿੰਘ ਬਲਾਰੀਆ, ਗੁਰਜੀਤ ਸਿੰਘ, ਖੁਸ਼ਦੀਪ, ਕਰਨਜੀਤ ਸਿੰਘ ਅਜਨਾਲਾ, ਗੁਰਲਾਲ ਸਿੰਘ ਪਹਿਲਵਾਨ ਅਖਾੜਾ ਕਲਾਨੌਰ ਆਦਿ ਹਾਜ਼ਰ ਸਨ।