Gurdaspur News : ਬੀਐੱਸਐੱਫ ਨੇ ਸਰਹੱਦ ਨੇੜਿਓਂ ਪਾਕਿਸਤਾਨੀ ਕੀਤਾ ਕਾਬੂ
ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ 113 ਬਟਾਲੀਅਨ ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕੀਤੇ ਇਕ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਗਿਆ।
Publish Date: Sun, 18 Jan 2026 11:02 PM (IST)
Updated Date: Sun, 18 Jan 2026 11:05 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ 113 ਬਟਾਲੀਅਨ ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕੀਤੇ ਇਕ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਬੀਐੱਸਐੱਫ ਦੀ 113 ਬਟਾਲੀਅਨ ਘਣੀਆਂ ਕੇ ਦੇ ਨੇੜਿਓ ਸਰਹੱਦ ਤੇ ਤੈਨਾਤ ਜਵਾਨਾਂ ਵੱਲੋਂ ਇੱਕ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਪਛਾਣ ਜਬੀਰ ਸੈਦੂਲ ਖਾਨ (60) ਪੁੱਤਰ ਔਬੁਲਾ ਖਾਨ ਪਿੰਡ ਬੇਗਮਪੁਰਾ ਪਾਕਿਸਤਾਨ ਵਜੋਂ ਹੋਈ। ਉਸ ਨੇ ਕਾਲੇ ਰੰਗ ਦਾ ਕੁੜਤਾ ਅਤੇ ਹਲਕੇ ਭੂਰੇ ਰੰਗ ਦਾ ਪਜਾਮਾ, ਨੀਲੇ ਰੰਗ ਦਾ ਬਲੇਜ਼ਰ, ਸ਼ਾਲ ਅਤੇ ਪੈਰਾਂ ਵਿੱਚ ਸਲੀਪਰ ਪਹਿਨੀ ਹੋਈ ਸੀ। ਬੀਐੱਸਐੱਫ ਵੱਲੋਂ ਫੜੇ ਗਏ ਇਸ ਪਾਕਿਸਤਾਨੀ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।।