ਬੀਐਸਐਫ ਤੇ ਪੁਲਿਸ ਨੂੰ ਮਿਲੀ ਸਫਲਤਾ, ਹੈਰੋਇਨ ਸਮੇਤ ਮਹਿਲਾ ਕਾਬੂ; ਨਸ਼ਾ ਵੇਚਣ ਵਾਲਿਆ ਖ਼ਿਲਾਫ਼ ਅਪਣਾਇਆ ਸਖ਼ਤ ਰਵਈਆ
ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 27 ਬਟਾਲੀਅਨ ਅਤੇ ਪੰਜਾਬ ਪੁਲਿਸ ਸਾਂਝੇ ਅਪਰੇਸ਼ਨ ਦੌਰਾਨ ਕਲਾਨੌਰ ਦੇ ਮਹੱਲਾ ਨਵਾਂ ਕਟੜਾ ਵਿੱਚ ਸ਼ੱਕੀ ਘਰ 'ਤੇ ਛਾਪਾਮਾਰੀ ਕਰਕੇ ਇੱਕ ਮਹਿਲਾ ਕੋਲੋਂ ਤਿੰਨ ਪੈਕਟ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
Publish Date: Thu, 04 Dec 2025 02:58 PM (IST)
Updated Date: Thu, 04 Dec 2025 03:08 PM (IST)
ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ, ਕਲਾਨੌਰ : ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 27 ਬਟਾਲੀਅਨ ਅਤੇ ਪੰਜਾਬ ਪੁਲਿਸ ਸਾਂਝੇ ਅਪਰੇਸ਼ਨ ਦੌਰਾਨ ਕਲਾਨੌਰ ਦੇ ਮਹੱਲਾ ਨਵਾਂ ਕਟੜਾ ਵਿੱਚ ਸ਼ੱਕੀ ਘਰ 'ਤੇ ਛਾਪਾਮਾਰੀ ਕਰਕੇ ਇੱਕ ਮਹਿਲਾ ਕੋਲੋਂ ਤਿੰਨ ਪੈਕਟ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਬੀਐਸਐਫ ਦੀ ਡੀਆਈਜੀ ਜੇਕੇ ਬਿਰਦੀ ਨੇ ਦੱਸਿਆ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਕਲਾਨੌਰ ਦੇ ਨਵਾਂ ਕਟੜਾ ਮੁਹੱਲੇ ਵਿੱਚ ਇੱਕ ਮਹਿਲਾ ਕੋਲੋਂ ਤਿੰਨ ਪੈਕਟ ਹੈਰੋਇਨ ਜਿਸ ਦਾ ਭਾਰ 615 ਗ੍ਰਾਮ ਬਰਾਮਦ ਕੀਤੀ ਗਈ।
ਇਸ ਸਬੰਧੀ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਮਹਿਲਾ ਕੋਲੋਂ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਤੇ ਡੀਆਈਜੀ ਜੇਕੇ ਬਿਰਦੀ ਨੇ ਦੱਸਿਆ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਬਾਰਡਰ ਏਰੀਏ ਵਿੱਚ ਨਸ਼ਾ ਵੇਚਣ ਵਾਲਿਆ ਖ਼ਿਲਾਫ਼ ਸਖ਼ਤ ਰਵਈਆ ਅਪਣਾਉਂਦਿਆਂ ਹੋਇਆਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਰਹੀ ਹੈ।