- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਰਾ ਨੂੰ ਮਾਰਨ ਤੋਂ ਬਾਅਦ ਉਸਦੇ ਘਰ ਜਾ ਕੇ ਕੀਤਾ ਉਸਦੀ ਪਤਨੀ ਕਮਲ ਕੌਰ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਪਿੱਛੋਂ ਮੁਲਜ਼ਮ ਨੇ ਖ਼ੁਦ ਹੀ ਪੁਲਿਸ ਥਾਣਾ ਕਾਹਨੂੰਵਾਨ ਵਿਖ਼ੇ ਜਾ ਕੇ ਆਤਮ ਸਮਰਪਣ ਕਰ ਦਿੱਤਾ।

ਆਕਾਸ਼, ਪੰਜਾਬੀ ਜਾਗਰਣ, ਕਾਹਨੂੰਵਾਨ: ਮੰਗਲਵਾਰ ਦੇਰ ਰਾਤ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਨੈਣੇਕੋਟ 'ਚ ਜ਼ਮੀਨ ਦੇ ਝਗੜੇ ਨੂੰ ਲੈ ਕੇ ਵੱਡੇ ਭਰਾ ਵੱਲੋਂ ਆਪਣੇ ਸਕੇ ਛੋਟੇ ਭਰਾ ਅਤੇ ਭਰਜਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਵਾਸੀ ਨੈਣੇ ਕੋਟ ਨੇ ਖ਼ੇਤ ਵਿਚ ਕੰਮ ਕਰ ਰਹੇ ਅਪਣੇ ਭਰਾ ਅਜੈਬ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਭਰਾ ਨੂੰ ਮਾਰਨ ਤੋਂ ਬਾਅਦ ਉਸਦੇ ਘਰ ਜਾ ਕੇ ਕੀਤਾ ਉਸਦੀ ਪਤਨੀ ਕਮਲ ਕੌਰ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜ਼ਾਮ ਦੇਣ ਪਿੱਛੋਂ ਮੁਲਜ਼ਮ ਨੇ ਖ਼ੁਦ ਹੀ ਪੁਲਿਸ ਥਾਣਾ ਕਾਹਨੂੰਵਾਨ ਵਿਖ਼ੇ ਜਾ ਕੇ ਆਤਮ ਸਮਰਪਣ ਕਰ ਦਿੱਤਾ। ਇਸ ਦੋਹਰੇ ਕਤਲ ਕਾਂਡ ਕਰਕੇ ਇਲਾਕੇ ਵਿਚ ਮਾਤਮ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।