ਪੰਜਾਬ ਸਰਕਾਰ ਵੱਲੋਂ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਲਗਾਤਾਰ ਪੰਜਵੀਂ ਵਾਰ ਮਿਲਿਆ ਸਟੇਟ ਐਵਾਰਡ, ਸਿਹਤ ਮੰਤਰੀ ਨੇ ਕੀਤਾ ਸਨਮਾਨਿਤ
ਟੀਮ ਦੇ ਸੰਸਥਾਪਕ ਰਾਜੇਸ਼ ਬੱਬੀ ਨੇ ਇਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਸਿਵਲ ਹਸਪਤਾਲ਼ ਗੁਰਦਾਸਪੁਰ ਦੇ ਬਲੱਡ ਬੈਂਕ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਸਾਡੀ ਟੀਮ ਨਾਲ ਸੰਪਰਕ ਕਰ ਸਕਦਾ ਹੈ।
Publish Date: Thu, 02 Oct 2025 11:19 AM (IST)
Updated Date: Thu, 02 Oct 2025 11:25 AM (IST)
ਆਕਾਸ਼, ਪੰਜਾਬੀ ਜਾਗਰਣ , ਗੁਰਦਾਸਪੁਰ- ਖੂਨਦਾਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੀ ਟੀਮ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਨੂੰ ਲਗਾਤਾਰ ਪੰਜਵੀਂ ਵਾਰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਟੀਮ ਦੇ ਸੰਸਥਾਪਕ ਰਾਜੇਸ਼ ਬੱਬੀ ਨੇ ਦੱਸਿਆ ਕਿ ਸਾਡੀ ਟੀਮ ਨੂੰ ਪੰਜਵੀਂ ਵਾਰ ਮਿਲਿਆ ਇਹ ਸਟੇਟ ਐਵਾਰਡ ਸਮੁੱਚੇ ਗੁਰਦਾਸਪੁਰ ਸ਼ਹਿਰ ਦੇ ਨਿਵਾਸੀਆਂ ਨੂੰ ਸਮਰਪਿਤ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਟੀਮ ਮਿਲਿਆ ਇਹ ਐਵਾਰਡ ਟੀਮ ਦੇ ਪ੍ਰਧਾਨ ਆਦਰਸ਼ ਕੁਮਾਰ ਅਤੇ ਸਮੁੱਚੇ ਟੀਮ ਮੈਂਬਰਾਂ ਨੇ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਟੀਮ ਦੇ ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਣ ਉਰਫ ਰਾਜੂ ਬ੍ਰਹਮਾ ਅਤੇ ਉਨ੍ਹਾਂ ਦੀ ਪਤਨੀ ਰਾਜਵਿੰਦਰ ਕੌਰ ਅਤੇ ਮਧੂ ਸੂਦਨ ਸ਼ਰਮਾ ਉਰਫ ਮਨੂੰ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਭੂਮੀ ਨੂੰ ਵੀ ਇਹ ਸਟੇਟ ਐਵਾਰਡ ਇਕੱਠਿਆਂ ਹੀ ਸਿਹਤ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ।
ਇੱਥੇ ਹੀ ਬੱਸ ਨਹੀਂ ਸਗੋਂ ਟੀਮ ਦੇ ਮੈਂਬਰ ਹਰਪ੍ਰੀਤ ਸਿੰਘ ਉਰਫ ਰਾਨੂ ਮਾਨ ਨੂੰ ਵੀ ਵੱਖਰੇ ਤੌਰ ਯੂਥ ਆਈਕਨ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।