Breaking : ਬਲਾਕ ਸੰਮਤੀ ਕਲਾਨੌਰ ਦੇ 19 ਜੋਨਾਂ 'ਚੋਂ 17 ਜੋਨਾਂ ਤੇ ਕਾਂਗਰਸ, ਅਕਾਲੀ, ਅਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ; ਉਮੀਦਵਾਰਾਂ 'ਚ ਭਾਰੀ ਰੋਸ; ਇਥੇ ਦੇਖੋ ਪੂਰੀ ਲਿਸਟ
ਪੰਚਾਇਤ ਸੰਮਤੀ ਦੀਆਂ ਆਮ ਚੋਣਾਂ-2025 ਲਈ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੀ ਬਲਾਕ ਸੰਮਤੀ ਕਲਾਨੌਰ ਦੇ 19 ਜੋਨਾਂ ਤੋਂ ਚੋਣ ਲੜਨ ਦੇ ਚਾਹਵਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਤੋਂ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ ਐਸਡੀਐਮ ਮੈਡਮ ਯਸੋਤਨਾ ਸਿੰਘ ਅਤੇ ਰਿਟਰਨਿੰਗ ਅਫ਼ਸਰ ਚਰਨਜੀਤ ਸਿੰਘ ਸਮੇਤ ਅਮਲੇ ਵੱਲੋਂ ਸ਼ੁੱਕਰਵਾਰ ਦੇਰ ਰਾਤ ਪੜਤਾਲ
Publish Date: Sat, 06 Dec 2025 08:08 AM (IST)
Updated Date: Sat, 06 Dec 2025 08:16 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ - ਪੰਚਾਇਤ ਸੰਮਤੀ ਦੀਆਂ ਆਮ ਚੋਣਾਂ-2025 ਲਈ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੀ ਬਲਾਕ ਸੰਮਤੀ ਕਲਾਨੌਰ ਦੇ 19 ਜੋਨਾਂ ਤੋਂ ਚੋਣ ਲੜਨ ਦੇ ਚਾਹਵਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਤੋਂ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ ਐਸਡੀਐਮ ਮੈਡਮ ਯਸੋਤਨਾ ਸਿੰਘ ਅਤੇ ਰਿਟਰਨਿੰਗ ਅਫ਼ਸਰ ਚਰਨਜੀਤ ਸਿੰਘ ਸਮੇਤ ਅਮਲੇ ਵੱਲੋਂ ਸ਼ੁੱਕਰਵਾਰ ਦੇਰ ਰਾਤ ਪੜਤਾਲ ਕਰਨ ਉਪਰੰਤ ਰੱਦ ਅਤੇ ਯੋਗ ਉਮੀਦਵਾਰਾਂ ਦੀ ਲਗਾਈ ਗਈ ਸਬੰਧੀ ਸੂਚਨਾ ਲਿਸਟ ਵਿੱਚ ਕਾਂਗਰਸ, ਅਕਾਲੀ ਦਲ ਦੇ ਅਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਜਾਣ ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਦੇ ਸੁਪਨੇ ਚਕਨਾਚੂਰ ਹੋ ਗਏ। ਜਦਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਹੀ ਚੋਣ ਜਿੱਤਣ ਕਾਰਨ ਖੁਸ਼ੀ ਵਿੱਚ ਬਾਗ਼ੋਬਾਗ ਦਿਖਾਈ ਦੇ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਬਲਾਕ ਸੰਮਤੀ ਕਲਾਨੌਰ ਦੀ ਚੋਣ ਸਬੰਧੀ ਬਲਾਕ ਸੰਮਤੀ ਕਲਾਨੌਰ ਦੇ 19 ਜੋਨਾ ਤੋਂ ਮਿਲੀਆਂ 68 ਨਾਮਜ਼ਦਗੀਆਂ ਦੀ ਯੋਗ ਅਤੇ ਅਯੋਗ ਉਮੀਦਵਾਰਾਂ ਦੀ ਜਾਰੀ ਕੀਤੀ ਲਿਸਟਾਂ ਵਿਚ 46 ਰੱਦ ਅਤੇ 22 ਯੋਗ ਪਾਈਆਂ ਗਈਆਂ।
ਬਲਾਕ ਸੰਮਤੀ ਕਲਾਨੌਰ ਤੇ ਜੋਨ ਨੰਬਰ ਇੱਕ ਤੋਂ ਹਰਪਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਮੋਮਨਪੁਰ ਕਾਂਗਰਸ ਰੱਦ, ਵਿਸਾਖਾ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਮੀਰਕਚਾਣਾ ਆਜ਼ਾਦ ਅਯੋਗ, ਅਵਤਾਰ ਸਿੰਘ ਪੁੱਤਰ ਸਰਦਾਰਾ ਸਿੰਘ ਪਿੰਡ ਸਰਜੇਚੱਕ ਰੱਦ, ਗੁਰਮੁਖ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਸਰਜੇ ਚੱਕਾ ਆਮ ਆਦਮੀ ਪਾਰਟੀ ਯੋਗ।
ਜੋਨ 2. ਚੰਦੂ ਵਡਾਲਾ ਨਵਪ੍ਰੀਤ ਕੌਰ ਪਤਨੀ ਨਵਜੋਤ ਸਿੰਘ ਪਿੰਡ ਰੁਡਿਆਣਾ ਆਮ ਆਦਮੀ ਪਾਰਟੀ ਯੋਗ, ਕਮਲੇਸ਼ ਕੌਰ ਪਤਨੀ ਗੁਰਨਾਮ ਸਿੰਘ ਪਿੰਡ ਰੋਸਾ ਕਾਂਗਰਸ ਰੱਦ, ਬਲਜੀਤ ਕੌਰ ਪਤਨੀ ਜੋਗਿੰਦਰ ਸਿੰਘ ਪਿੰਡ ਰੁਡਿਆਣਾ ਆਜ਼ਾਦ ਯੋਗ, ਗੁਰਵਿੰਦਰ ਕੌਰ ਪਤਨੀ ਜਗਤਾਰ ਸਿੰਘ ਪਿੰਡ ਬਰੀਲਾ ਖੁਰਦ ਅਕਾਲੀ ਦਲ ਰੱਦ।
ਜੋਨ 3. ਸਹੂਰ ਤੋਂ ਪਲਵਿੰਦਰ ਕੌਰ ਪਤਨੀ ਦਵਿੰਦਰ ਸਿੰਘ ਪਿੰਡ ਜੀਓਜੁਲਾਈ ਕਾਂਗਰਸ ਰੱਦ, ਦਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਜੀਓਜੁਲਾਈ ਕਾਂਗਰਸ ਰੱਦ, ਰਛਪਾਲ ਸਿੰਘ ਪੁੱਤਰ ਸਵਰਨ ਸਿੰਘ ਪਿੰਡ ਜੀਓਜੁਲਾਈ ਆਜ਼ਾਦ ਰੱਦ, ਤਜਿੰਦਰ ਸਿੰਘ ਹਰਦੇਵ ਸਿੰਘ ਪਿੰਡ ਬੋਹੜ ਵਡਾਲਾ ਆਮ ਆਦਮੀ ਪਾਰਟੀ ਯੋਗ, ਹਰਬੰਸ ਸਿੰਘ ਪੁੱਤਰ ਗਿਰਧਾਰਾ ਸਿੰਘ ਪਿੰਡ ਜੀਓਜੁਲਾਈ ਸ਼੍ਰੋਮਣੀ ਅਕਾਲੀ ਦਲ ਰੱਦ, ਲਖਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਪਿੰਡ ਬੋਹੜ ਵਡਾਲਾ ਆਜ਼ਾਦ ਯੋਗ।
ਜੋਨ 4. ਦੋਸਤਪੁਰ ਤੋਂ ਕੁਲਦੀਪ ਕੌਰ ਪਤਨੀ ਮਨਜੀਤ ਸਿੰਘ ਪਿੰਡ ਚੌੜਾ ਕਲਾਂ ਆਜ਼ਾਦ ਯੋਗ, ਰਾਜਵਿੰਦਰ ਕੌਰ ਪਤਨੀ ਜਗੀਰ ਸਿੰਘ ਪਿੰਡ ਚੌੜਾ ਕਲਾਂ ਆਮ ਆਦਮੀ ਪਾਰਟੀ ਯੋਗ, ਹਰਜੀਤ ਕੌਰ ਪਤਨੀ ਗੁਰਦਿਆਲ ਸਿੰਘ ਪਿੰਡ ਦੋਸਤਪੁਰ ਕਾਂਗਰਸ ਰੱਦ।
ਜੋਨ 5. ਡੇਅਰੀਵਾਲ ਕਿਰਨ ਤੋਂ ਜਤਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਡੇਹਰੀਵਾਲ ਕਿਰਨ ਆਮ ਆਦਮੀ ਪਾਰਟੀ ਯੋਗ, ਦਿਲਬਾਗ ਸਿੰਘ ਪੁੱਤਰ ਬੇਲਾ ਸਿੰਘ ਪਿੰਡ ਕਿਲਾ ਨੱਥੂ ਸਿੰਘ ਸ਼੍ਰੋਮਣੀ ਅਕਾਲੀ ਦਲ ਰੱਦ, ਅਸ਼ਵਨੀ ਕੁਮਾਰ ਪੁੱਤਰ ਹੰਸ ਰਾਜ ਪਿੰਡ ਮੰਜ ਕਾਂਗਰਸ ਰੱਦ।
ਜੋਨ 6. ਖੈਹਿਰਾ ਕੋਟਲੀ ਜੋਤੀਪ੍ਰੀਤ ਕੌਰ ਪਤਨੀ ਬੀਰਜਤਿੰਦਰ ਸਿੰਘ ਸੋਨੀ ਪਿੰਡ ਭਿਖਾਰੀਵਾਲ ਆਜ਼ਾਦ ਰੱਦ, ਹਰਜੀਤ ਕੌਰ ਪਤਨੀ ਬਲਕਾਰ ਸਿੰਘ ਪਿੰਡ ਭਿਖਾਰੀਵਾਲ ਸ਼੍ਰੋਮਣੀ ਅਕਾਲੀ ਦਲ ਰੱਦ, ਰੂਪਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਪਿੰਡ ਖਹਿਰਾ ਕੋਟਲੀ ਕਾਂਗਰਸ ਰੱਦ, ਬਲਜੀਤ ਕੌਰ ਪਤਨੀ ਜਸਵੰਤ ਸਿੰਘ ਪਿੰਡ ਬਖਸ਼ੀਵਾਲ ਆਮ ਆਦਮੀ ਪਾਰਟੀ ਯੋਗ।
ਜੋਨ 7. ਨਰਾਂਵਾਲੀ ਕੁਲਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਸਪਰਾਏ ਕੋਠੀ ਕਾਂਗਰਸ ਰੱਦ, ਅਮਰੀਕ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਨੜਾਵਾਲੀ ਸ਼੍ਰੋਮਣੀ ਅਕਾਲੀ ਦਲ ਰੱਦ, ਅਕਾਸ਼ਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਪਿੰਡ ਸਪਰਾਏ ਕੋਠੀ ਕਾਂਗਰਸ ਰੱਦ, ਹਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਪਿੰਡ ਚਿਕੜੀ ਆਮ ਆਦਮੀ ਪਾਰਟੀ ਯੋਗ।
ਜੋਨ ਨੰਬਰ 8 ਪੰਨਵਾਂ ਤੋਂ ਪ੍ਰੀਤਮ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਲੱਖਣ ਖੁਰਦ ਸ਼੍ਰੋਮਣੀ ਅਕਾਲੀ ਦਲ ਰੱਦ, ਸੁਖਵਿੰਦਰ ਸਿੰਘ ਪੁੱਤਰ ਮਹਿੰਗਾ ਸਿੰਘ ਪਿੰਡ ਪੰਨਵਾਂ ਆਮ ਆਦਮੀ ਪਾਰਟੀ ਯੋਗ, ਸੁਖਰਾਜ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਬੁੱਚੇਨੰਗਲ ਕਾਂਗਰਸ ਰੱਦ,
ਜੋਨ 9. ਹਕੀਮਪੁਰ ਗੁਰਮੀਤ ਕੌਰ ਪਤਨੀ ਬਲਦੇਵ ਸਿੰਘ ਪਿੰਡ ਭੰਗਵਾਂ ਸ਼੍ਰੋਮਣੀ ਅਕਾਲੀ ਦਲ ਰੱਦ, ਰਾਜਵਿੰਦਰ ਕੌਰ ਪਤਨੀ ਵਰਿੰਦਰ ਸਿੰਘ ਪਿੰਡ ਭੰਗਵਾਂ ਆਜ਼ਾਦ ਰੱਦ,ਬਲਜਿੰਦਰ ਕੌਰ ਪਤਨੀ ਹਰਪਾਲ ਸਿੰਘ ਪਿੰਡ ਭੰਗਵਾਂ ਕਾਂਗਰਸ ਰੱਦ, ਰਾਜਬੀਰ ਕੌਰ ਪਤਨੀ ਜਗਪ੍ਰੀਤ ਸਿੰਘ ਪਿੰਡ ਭੰਗਵਾਂ ਆਮ ਆਦਮੀ ਪਾਰਟੀ ਰੱਦ।
ਜੋਨ 10. ਕਲਾਨੌਰ ਪਿੰਕੀ ਪਤਨੀ ਮੇਜਰ ਸਿੰਘ ਪਿੰਡ ਕਲਾਨੌਰ ਪੁਰਾਣੀ ਪੰਚਾਇਤ ਸ਼੍ਰੋਮਣੀ ਅਕਾਲੀ ਦਲ ਰੱਦ, ਵੰਦਨਾ ਪੁੱਤਰੀ ਵਿਜੈ ਕੁਮਾਰ ਪਿੰਡ ਕਲਾਨੌਰ ਚੱਕਰੀ ਆਮ ਆਦਮੀ ਪਾਰਟੀ ਯੋਗ, ਬੇਵੀ ਪਤਨੀ ਨਰਿੰਦਰ ਪਾਲ ਪਿੰਡ ਕਲਾਨੌਰ ਚੱਕਰੀ ਕਾਂਗਰਸ ਰੱਦ।
ਜੋਨ 11. ਔਜਲਾ ਹਰਵਿੰਦਰ ਪਾਲ ਸਿੰਘ ਪੁੱਤਰ ਅਪਾਰ ਸਿੰਘ ਪਿੰਡ ਦਲੇਲਪੁਰ ਕਾਂਗਰਸ ਰੱਦ, ਹਰਜੀਤ ਸਿੰਘ ਪੁੱਤਰ ਬਚਨ ਸਿੰਘ ਪਿੰਡ ਮਸਤਕੋਟ ਆਮ ਆਦਮੀ ਪਾਰਟੀ ਯੋਗ,ਸੋਨੀ ਮਸੀਹ ਪੁੱਤਰ ਦੀਪਾ ਮਸੀਹ ਪਿੰਡ ਔਜਲਾ ਅਕਾਲੀ ਦਲ ਰੱਦ।
ਜੋਨ 12. ਵਡਾਲਾ ਬਾਂਗਰ ਹਰਿੰਦਰ ਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਪਿੰਡ ਵਡਾਲਾ ਬਾਂਗਰ ਅਕਾਲੀ ਦਲ ਰੱਦ, ਮੇਜਰ ਸਿੰਘ ਢਿੱਲੋਂ ਪੁੱਤਰ ਲਖਵਿੰਦਰ ਸਿੰਘ ਪਿੰਡ ਮੁਸਤਫਾਪੁਰ ਕਾਂਗਰਸ ਰੱਦ, ਜਸਬੀਰ ਸਿੰਘ ਢਿੱਲੋਂ ਪੁੱਤਰ ਲਖਵਿੰਦਰ ਸਿੰਘ ਪਿੰਡ ਮੁਸਤਫਾਪੁਰ ਕਾਂਗਰਸ ਰੱਦ, ਬਲਜੀਤ ਸਿੰਘ ਸੋਤੀ ਪੁੱਤਰ ਜਸਵੰਤ ਸਿੰਘ ਪਿੰਡ ਵਡਾਲਾ ਬਾਂਗਰ ਆਮ ਆਦਮੀ ਪਾਰਟੀ ਯੋਗ, ਰਜਵੀਨ ਕੌਰ ਪਤਨੀ ਸੁਖਰਾਜ ਸਿੰਘ ਪਿੰਡ ਵਡਾਲਾ ਬਾਂਗਰ ਆਜ਼ਾਦ ਯੋਗ।
ਜੋਨ 13. ਖਾਨੋਵਾਲ ਅਮਰਜੀਤ ਕੌਰ ਪਤਨੀ ਪਰਮਜੀਤ ਸਿੰਘ ਪਿੰਡ ਅਠਵਾਲ ਅਕਾਲੀ ਦਲ ਰੱਦ, ਸੁਰਜੀਤ ਕੌਰ ਪਤਨੀ ਹਰਜੀਤ ਸਿੰਘ ਪਿੰਡ ਅਠਵਾਲ ਆਜ਼ਾਦ ਰੱਦ,ਨਵਨੀਤ ਕੌਰ ਪਤਨੀ ਰਵਿੰਦਰ ਸਿੰਘ ਪਿੰਡ ਅਠਵਾਲ ਆਮ ਆਦਮੀ ਪਾਰਟੀ ਯੋਗ, ਦਵਿੰਦਰ ਕੌਰ ਪਤਨੀ ਸਮਸ਼ੇਰ ਸਿੰਘ ਪਿੰਡ ਅਠਵਾਲ ਆਜ਼ਾਦ ਯੋਗ, ਦਲਜੀਤ ਕੌਰ ਪਤਨੀ ਸਤਨਾਮ ਸਿੰਘ ਪਿੰਡ ਮੱਲਿਆਂਵਾਲ ਕਾਂਗਰਸ ਰੱਦ।
ਜੋਨ 14. ਸਹਾਰੀ ਤੋਂ ਜੋਗਾ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਸਹਾਰੀ ਕਾਂਗਰਸ ਰੱਦ,ਸਤਨਾਮ ਸਿੰਘ ਪੁੱਤਰ ਰਤਨ ਸਿੰਘ ਪਿੰਡ ਸਹਾਰੀ ਅਕਾਲੀ ਦਲ ਰੱਦ, ਚਰਨਜੀਤ ਸਿੰਘ ਪੁੱਤਰ ਰਤਨ ਸਿੰਘ ਪਿੰਡ ਸਹਾਰੀ ਆਮ ਆਦਮੀ ਪਾਰਟੀ ਯੋਗ।
ਜੋਨ 15. ਘੁੰਮਣ ਖੁਰਦ ਤੋਂ ਨਰਿੰਦਰ ਸਿੰਘ ਪੁੱਤਰ ਤੀਰਥ ਸਿੰਘ ਪਿੰਡ ਸੁਚਾਨੀਆ ਕਾਂਗਰਸ ਰੱਦ,ਲਵ ਕੁਮਾਰ ਪੁੱਤਰ ਸੰਤੋਖ ਰਾਜ ਪਿੰਡ ਸੁਚਾਨੀਆ ਅਜ਼ਾਦ ਰੱਦ।
ਜੋਨ 16. ਘੁੰਮਣ ਕਲਾਂ ਤੋਂ ਹਰਮਨਜੀਤ ਕੌਰ ਪਤਨੀ ਹਰਜੀਤ ਸਿੰਘ ਪਿੰਡ ਢੀਂਡਸਾ ਕਾਂਗਰਸ ਰੱਦ,ਅਰਮਿੰਦਰਜੀਤ ਕੌਰ ਪਤਨੀ ਰਛਪਾਲ ਸਿੰਘ ਪਿੰਡ ਵੜੈਚ ਆਮ ਆਦਮੀ ਪਾਰਟੀ ਯੋਗ, ਰਮਨਜੀਤ ਕੌਰ ਪਤਨੀ ਸੁਰਜੀਤ ਸਿੰਘ ਪਿੰਡ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਰੱਦ, ਹਰਵਿੰਦਰ ਕੌਰ ਪਤਨੀ ਕਿਰਪਾਲ ਸਿੰਘ ਪਿੰਡ ਢੀਂਡਸਾ ਕਾਂਗਰਸ ਰੱਦ।
ਜੋਨ 17. ਗੱਜੂਗਾਜੀ ਤੋਂ ਜਸਪਾਲ ਸਿੰਘ ਪੁੱਤਰ ਦਿਵਾਨ ਸਿੰਘ ਪਿੰਡ ਗੱਜੂਗਾਜੀ ਕਾਂਗਰਸ ਰੱਦ, ਸੁਖਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਭਾਈਕਾ ਅਕਾਲੀ ਦਲ ਰੱਦ ਕੇ ਇਸ ਜੋਨ ਤੋਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦਾਖਿਲ ਨਹੀਂ ਕਰਵਾਏ।
ਜੋਨ ਨੰਬਰ 18 ਬਾਗੋਵਾਣੀ ਪਰਮਜੀਤ ਕੌਰ ਪਤਨੀ ਰਣਜੀਤ ਸਿੰਘ ਪਿੰਡ ਸ਼ਕਰੀ ਆਮ ਆਦਮੀ ਪਾਰਟੀ ਯੋਗ, ਸੁਖਰਾਜ ਕੌਰ ਪਤਨੀ ਬੋਹੜ ਸਿੰਘ ਪਿੰਡ ਕੁੰਜਰ ਆਜ਼ਾਦ ਰੱਦ, ਗੁਰਮੀਤ ਕੌਰ ਪਤਨੀ ਜਸਬੀਰ ਸਿੰਘ ਪਿੰਡ ਮਾਲੋਗਿੱਲ ਕਾਂਗਰਸ ਰੱਦ।
ਜੋਨ ਨੰਬਰ 19 ਦੂਲਾ ਨੰਗਲ ਤੋਂ ਰਜਵੰਤ ਕੌਰ ਪਤਨੀ ਰਵਿੰਦਰ ਸਿੰਘ ਪਿੰਡ ਦੂਲਾ ਨੰਗਲ ਕਾਂਗਰਸ ਰੱਦ, ਨਵਨੀਤ ਕੌਰ ਪਤਨੀ ਗੁਰਪ੍ਰਤਾਪ ਸਿੰਘ ਪਿੰਡ ਦੂਲਾ ਨੰਗਲ ਆਮ ਆਦਮੀ ਪਾਰਟੀ ਯੋਗ ਅਤੇ ਜਤਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਪਿੰਡ ਦੂਲਾ ਨੰਗਲ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਗਏ।
ਇੱਥੇ ਦੱਸਣਯੋਗ ਹੈ ਕਿ ਬਲਾਕ ਸੰਮਤੀ ਕਲਾਨੌਰ ਦੇ ਜੋਨ ਘੁੰਮਣ ਖੁਰਦ ਅਤੇ 17 ਜੋਨ ਗੱਜੂਗਾਜੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਨਾਮਜਦਗੀ ਪੱਤਰ ਨਹੀਂ ਭਰ ਸਕੇ, ਜਿਨ੍ਹਾਂ ਦਾ ਨਾਂ ਜਾਰੀ ਕੀਤੀ ਗਈ ਲਿਸਟ ਵਿੱਚੋਂ ਗਾਇਬ ਹੈ। ਜਦੋਂਕਿ ਬਾਕੀ 17 ਜੋਨਾਂ ਦੇ ਬਿਨਾਂ ਮੁਕਾਬਲਾ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ। ਵਿਰੋਧੀ ਪਾਰਟੀਆਂ ਦੇ ਕੱਟੇ ਗਏ ਨਾਮਜਦਗੀ ਪੱਤਰਾਂ ਸਬੰਧੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।