ਰੈਨੂ ਪਰਿਵਾਰ ਨੂੰ ਵੱਡਾ ਸਦਮਾ, ਸਮਾਜ ਸੇਵਕਾ ਜੋਗਿੰਦਰ ਕੌਰ ਨਹੀਂ ਰਹੇ
ਜਦ ਕਿ 21 ਦਿਨ ਪਹਿਲਾਂ ਉਨ੍ਹਾਂ ਦੇ ਮਾਮਾ ਗੁਰਮੀਤ ਸਿੰਘ ਰੈਨੂ ਦਾ ਵੀ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਜੋਗਿੰਦਰ ਕੌਰ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਰਹੀਮਾਬਾਦ ਵਿਖੇ ਕੀਤਾ ਜਾਵੇਗਾ।
Publish Date: Sun, 22 Feb 2026 11:59 AM (IST)
Updated Date: Sun, 22 Feb 2026 12:04 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਮਰਹੂਮ ਗੁਰਮੀਤ ਸਿੰਘ ਰੈਨੂ ਜਿਸ ਦਾ ਇਕ ਫਰਵਰੀ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਦੇ 21 ਦਿਨਾਂ ਬਾਅਦ ਉਨ੍ਹਾਂ ਦੀ ਪਤਨੀ ਜੋਗਿੰਦਰ ਕੌਰ ਦਾ ਸ਼ੱਨਿਚਰਵਾਰ ਦੀ ਰਾਤ ਦਾ ਦੌਰਾ ਪੈਣ ਕਾਰਨ ਕਲਾਨੌਰ ਵਿਖੇ ਦੇਹਾਂਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗਗਨਦੀਪ ਸਿੰਘ ਗਗੂ ਨੇ ਦੱਸਿਆ ਕਿ ਉਸ ਦੀ ਮਾਮੀ ਜੋਗਿੰਦਰ ਕੌਰ ਦਾ ਅੱਜ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਜਦ ਕਿ 21 ਦਿਨ ਪਹਿਲਾਂ ਉਨ੍ਹਾਂ ਦੇ ਮਾਮਾ ਗੁਰਮੀਤ ਸਿੰਘ ਰੈਨੂ ਦਾ ਵੀ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਜੋਗਿੰਦਰ ਕੌਰ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਰਹੀਮਾਬਾਦ ਵਿਖੇ ਕੀਤਾ ਜਾਵੇਗਾ।