ਪਠਾਨਕੋਟ 'ਚ ਵੱਡਾ ਹਾਦਸਾ: ਦੁਕਾਨ 'ਚ ਲੱਗੀ ਅੱਗ ਬੁਝਾਉਂਦੇ ਪਿਓ-ਪੁੱਤ ਦੀ ਦਰਦਨਾਕ ਮੌਤ, ਇਲਾਕੇ 'ਚ ਸੋਗ ਦੀ ਲਹਿਰ
ਮ੍ਰਿਤਕਾਂ ਦੀ ਪਛਾਣ 60 ਸਾਲਾ ਰਾਧੇ ਸ਼ਾਮ ਤੇ ਉਨ੍ਹਾਂ ਦੇ ਬੇਟੇ 31 ਸਾਲਾ ਦੀਕਸ਼ਿਤ ਸ਼ਰਮਾ ਵਜੋਂ ਹੋਈ ਹੈ। ਰਾਧੇ ਸ਼ਾਮ 2 ਸਾਲ ਪਹਿਲਾਂ ਹੀ MES ਤੋਂ ਰਿਟਾਇਰ ਹੋਏ ਸਨ। ਫਿਲਹਾਲ ਥਾਣਾ ਸਦਰ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ ਅਤੇ ਦੋਵਾਂ ਲਾਸ਼ਾਂ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Publish Date: Thu, 21 May 2026 02:50 PM (IST)
Updated Date: Thu, 21 May 2026 02:53 PM (IST)
ਜਾਗਰਣ ਸੰਵਾਦਦਾਤਾ, ਪਠਾਨਕੋਟ : ਪਠਾਨਕੋਟ ਦੇ ਭੋਆ ਮੋਹੱਲਾ ਸਰਾਈਂ 'ਚ ਹੋਈ ਅੱਗਜ਼ਨੀ ਦੀ ਘਟਨਾ 'ਚ ਕਰਿਆਣਾ ਕਾਰੋਬਾਰੀ ਪਿਤਾ-ਪੁੱਤਰ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਉ-ਪੁੱਤਰ ਆਪਣੀ ਦੁਕਾਨ 'ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਾਰਨ ਪਹਿਲਾਂ ਧੂੰਏਂ ਕਾਰਨ ਦਮ ਘੁੱਟਣ ਨਾਲ ਦੋਵੇਂ ਬੇਹੋਸ਼ ਹੋ ਗਏ ਤੇ ਫਿਰ ਝੁਲਸਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।