ਭਾਈ ਅਵਤਾਰ ਸਿੰਘ ਲੰਮੇ ਕੈਲੀਫੋਰਨੀਆ ਦੇ ਟਰੇਸੀ ਸਥਿਤ ਦਮਦਮੀ ਟਕਸਾਲ ਦੇ ਗੁਰਦੁਆਰਾ ਨਾਨਕ ਪ੍ਰਕਾਸ਼ ਵਿਖੇ ਸੇਵਾ ਕਰ ਰਹੇ ਸਨ ਅਤੇ ਲੰਮੇ ਸਮੇਂ ਤੋਂ ਬਾਅਦ ਪਿਛਲੇ ਸਾਲ ਅਵਤਾਰ ਸਿੰਘ ਦੇ ਘਰ ਇੱਕ ਪੁੱਤਰੀ ਤੇ ਦੋ ਪੁੱਤਰਾਂ ਸਮੇਤ ਤਿੰਨ ਬੱਚਿਆਂ ਨੇ ਜਨਮ ਲਿਆ ਸੀ ਅਤੇ ਮਈ ਮਹੀਨੇ ਬੱਚਿਆਂ ਦਾ ਜਨਮ ਮਨਾਉਣਾ ਸੀ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਲਾਨੌਰ ਦੇ ਹੈੱਡ ਗ੍ਰੰਥੀ ਰਹੇ ਬਾਬਾ ਬਲਕਾਰ ਸਿੰਘ ਦੇ ਛੋਟੇ ਭਰਾ ਭਾਈ ਅਵਤਾਰ ਸਿੰਘ (55) ਨੂੰ ਦਮਦਮੀ ਟਕਸਾਲ ਦੇ ਗੁਰਦੁਆਰਾ ਨਾਨਕ ਪ੍ਰਕਾਸ਼ ਟਰੇਸੀ ਤੋਂ ਅਗਵਾ ਕਰਕੇ ਕਤਲ ਕਰਨ ਦੀ ਖਬਰ ਉਹਨਾਂ ਦੇ ਜੱਦੀ ਪਿੰਡ ਕਲਾਨੌਰ ਪਹੁੰਚਣ 'ਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਗ੍ਰੰਥੀ ਸਿੰਘ ਰਹੇ ਭਾਈ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਦਿਆਲ ਸਿੰਘ 18 ਫਰਵਰੀ ਨੂੰ ਹੀ ਆਪਣੇ ਪੁੱਤਰ ਅਵਤਾਰ ਸਿੰਘ ਕੋਲ ਸਾਢੇ ਪੰਜ ਮਹੀਨੇ ਰਹਿ ਕੇ ਕਲਾਨੌਰ ਪਰਤਦਿਆਂ ਹੀ ਉਹਨਾਂ ਦੇ ਪੁੱਤਰ ਅਸਵਨਜੀਤ ਸਿੰਘ ਆਪਣੀ ਪਤਨੀ ਸਮੇਤ ਆਪਣੇ ਚਾਚਾ ਭਾਈ ਅਵਤਾਰ ਸਿੰਘ ਕੋਲ ਟਰੇਸੀ ਰਹਿੰਦਾ ਸੀ ਨੇ ਫੋਨ ਕਰਕੇ ਦੱਸਿਆ ਕਿ ਸ਼ੁੱਕਰਵਾਰ ਨੂੰ ਗੱਡੀ 'ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਪਹਿਲਾਂ ਭਾਈ ਅਵਤਾਰ ਸਿੰਘ ਨੂੰ ਮਿਲੇ ਤਾਂ ਉਹਨਾਂ ਕੋਲੋਂ ਜਗਜੀਤ ਸਿੰਘ ਨਾਮਕ ਵਿਅਕਤੀ ਬਾਰੇ ਪੁੱਛਿਆ ਅਤੇ ਅਵਤਾਰ ਸਿੰਘ ਨੇ ਜਗਜੀਤ ਸਿੰਘ ਨਾਮਕ ਵਿਅਕਤੀ ਨਾਲ ਹੀ ਗੱਲ ਕਰਵਾ ਦਿੱਤੀ ਗਈ। ਜੋ ਜਗਜੀਤ ਸਿੰਘ ਦਾ ਸਰਨਾਵੀਆ ਸੀ। ਇਸ ਉਪਰੰਤ ਅਵਤਾਰ ਸਿੰਘ ਨਾਲ ਉਕਤ ਵਿਅਕਤੀਆਂ ਨੇ ਤਕਰਾਰਬਾਜ਼ੀ ਕੀਤੀ ਅਤੇ ਉਸ ਨੂੰ ਗੱਡੀ ਗੁਰਦੁਆਰਾ ਨਾਨਕ ਪ੍ਰਕਾਸ਼ ਤੋਂ ਅਗਵਾ ਕਰਕੇ ਲੈ ਗਏ। ਉਹਨਾਂ ਦੱਸਿਆ ਕਿ ਭਾਈ ਅਵਤਾਰ ਸਿੰਘ ਬਚਪਨ ਤੋਂ ਹੀ ਦਮਦਮੀ ਟਕਸਾਲ ਦੇ ਮੁਖੀ ਤੇ ਸੱਚਖੰਡ ਨਿਵਾਸੀ ਬਾਬਾ ਠਾਕਰ ਸਿੰਘ ਦੀ ਸੰਗਤ ਵਿੱਚ ਸਨ। ਭਾਈ ਅਵਤਾਰ ਸਿੰਘ ਲੰਮੇ ਕੈਲੀਫੋਰਨੀਆ ਦੇ ਟਰੇਸੀ ਸਥਿਤ ਦਮਦਮੀ ਟਕਸਾਲ ਦੇ ਗੁਰਦੁਆਰਾ ਨਾਨਕ ਪ੍ਰਕਾਸ਼ ਵਿਖੇ ਸੇਵਾ ਕਰ ਰਹੇ ਸਨ ਅਤੇ ਲੰਮੇ ਸਮੇਂ ਤੋਂ ਬਾਅਦ ਪਿਛਲੇ ਸਾਲ ਅਵਤਾਰ ਸਿੰਘ ਦੇ ਘਰ ਇੱਕ ਪੁੱਤਰੀ ਤੇ ਦੋ ਪੁੱਤਰਾਂ ਸਮੇਤ ਤਿੰਨ ਬੱਚਿਆਂ ਨੇ ਜਨਮ ਲਿਆ ਸੀ ਅਤੇ ਮਈ ਮਹੀਨੇ ਬੱਚਿਆਂ ਦਾ ਜਨਮ ਮਨਾਉਣਾ ਸੀ। ਬਾਬਾ ਬਲਕਾਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦਾ ਕਤਲ ਹੋਣ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦੂਸਰੇ ਪਾਸੇ ਕੈਲੀਫੋਰਨੀਆ ਦੀ ਨਾਟਾ ਕਾਉਂਟਰੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਵਤਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਬੇਰੀਸ ਝੀਲ ਤੋਂ ਬਰਾਮਦ ਕੀਤਾ ਗਿਆ ਹੈ ਅਤੇ ਜਾਂਚ ਅਨੁਸਾਰ ਤਿੰਨ ਸ਼ੱਕੀ ਵਿਅਕਤੀਆਂ ਵੱਲੋਂ ਚਿੱਟੀ ਐਸਯੂਵੀ ਤੇ ਅਗਵਾ ਕੀਤਾ ਗਿਆ ਸੀ।