ਸ਼ੱਕੀ ਥਾਵਾਂ ’ਤੇ ਬਟਾਲਾ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ
ਸ਼ਕੀ ਥਾਵਾਂ ਤੇ ਬਟਾਲਾ ਪੁਲਿਸ ਨੇ ਚਲਾਇਆ ਕਾਸੋ ਅਪਰੇਸ਼ਨ
Publish Date: Sat, 17 Jan 2026 05:10 PM (IST)
Updated Date: Sun, 18 Jan 2026 04:07 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ,
ਬਟਾਲਾ : ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਟਾਲਾ ਪੁਲਿਸ ਨੇ ਬਟਾਲਾ ਦੇ ਹਾਟ ਸਪਾਟ ਕੇਂਦਰ ਉਮਰਪੁਰਾ ਚੌਂਕ ਬਸਤੀ ਨਵੀਂ ਆਬਾਦੀ ਵਿਖੇ ਕਾਸੋ ਆਪਰੇਸ਼ਨ ਤਹਿਤ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਅਭਿਆਨ ਦੌਰਾਨ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਇਸ ਓਪਰੇਸ਼ਨ ’ਚ ਵਿਸ਼ੇਸ਼ ਤੌਰ ਤੇ ਪਹੁੰਚੇ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਨਸ਼ਿਆਂ ਨੂੰ ਖ਼ਤਮ ਕਰਨ ਦੀ ਮੁਹਿੰਮ ਤਹਿਤ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤੇ ਵੱਖ-ਵੱਖ ਥਾਵਾਂ ’ਤੇ ਕਾਸੋ ਆਪਰੇਸ਼ਨ ਤਹਿਤ ਤਲਾਸ਼ੀ ਅਭਿਆਨ ਚਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਨੀਚਰਵਾਰ ਨੂੰ ਬਟਾਲਾ ਦੇ ਚੌਕ ਉਮਰਪੁਰਾ ਨਵੀਂ ਆਬਾਦੀ ਵਿਖੇ ਐੱਸਪੀ ਸੰਦੀਪ ਵਡੇਰਾ ਦੀ ਅਗਵਾਈ ਹੇਠ ਵੱਡਾ ਤਲਾਸ਼ੀ ਮੁਹਿੰਮ ਚਲਾਈ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਕਾਸੋ ਅਪਰੇਸ਼ਨ ਵਿੱਚ 6 ਡੀਐੱਸਪੀ, 15 ਐੱਸਐੱਚਓਜ ਅਤੇ 200 ਦੇ ਕਰੀਬ ਪੁਲਿਸ ਜਵਾਨ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰਾਂ ਅੰਦਰ ਸਾਮਾਨ ਦੀ ਵੀ ਤਲਾਸ਼ੀ ਲਈ ਗਈ ਅਤੇ ਸ਼ੱਕੀ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਉਧਰ ਇਸ ਤਲਾਸ਼ ਅਭਿਆਨ ਦੌਰਾਨ ਨਸ਼ਾ ਵੇਚਣ ਅਤੇ ਕਰਨ ਵਾਲੇ ਲੋਕਾਂ ਨੂੰ ਭਾਜੜ ਪੈ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਅਪਰੇਸ਼ਨ ਤਹਿਤ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਵੀ ਲਿਆ ਹੈ ਅਤੇ ਭਾਰੀ ਮਾਤਰਾ ’ਚ ਹੈਰੋਇਨ ਵੀ ਬਰਾਮਦ ਕੀਤੀ ਹੈ । ਇਸ ਤਲਾਸ਼ੀ ਮੁਹਿੰਮ ’ਚ ਐੱਸਪੀ ਸੰਦੀਪ ਵਡੇਰਾ, ਡੀਐੱਸਪੀ ਟੀਐੱਸ ਗੁਰਾਇਆ, ਡੀਐੱਸਪੀ ਕਸਤੂਰੀ ਲਾਲ, ਡੀਐੱਸਪੀ ਸੰਜੀਵ ਕੁਮਾਰ, ਡੀਐੱਸਪੀ ਹਰੀਸ਼ ਬਹਿਲ ਡੀਐਸਪੀ ਰਜੇਸ਼ ਕਕੜ, ਐੱਸਐੱਚਓ ਸੁਖਜਿੰਦਰ ਸਿੰਘ, ਐੱਸਐੱਚਓ ਨਿਰਮਲ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ ਗੁਰਾਇਆ, ਐੱਸਆਈ ਜਗਤਾਰ ਸਿੰਘ ਆਦਿ ਸਮੇਤ ਪੁਲਿਸ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਹਾਜ਼ਰ ਸਨ।