Batala News : ਲੁੱਟ ਦੀ ਨੀਅਤ ਨਾਲ ਡਾਕਟਰ 'ਤੇ ਚਲਾਈਆਂ ਗੋਲ਼ੀਆਂ, ਲਾਇਸੈਂਸੀ ਪਿਸਤੌਲ ਲੈ ਕੇ ਲੁਟੇਰੇ ਹੋਏ ਫਰਾਰ
ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਪ੍ਰਾਈਵੇਟ ਕਲੀਨਿਕ ਅੰਦਰ ਦਾਖਲ ਹੋ ਕੇ ਮਾਲਕ ਡਾ. ਸਰਬਜੀਤ ਸਿੰਘ ਨੂੰ ਪਹਿਲਾਂ ਲੁੱਟ ਦੀ ਨੀਅਤ ਨਾਲ ਧਮਕੀਆਂ ਦਿੱਤੀਆਂ ਗਈਆਂ। ਉੱਥੇ ਹੀ ਜਦ ਉਹ ਆਪਣੀ ਸੁਰੱਖਿਆ ਲਈ ਲਾਇਸੈਂਸੀ ਰਿਵਾਲਵਰ ਕੱਢਣ ਲਗਾ ਤਾਂ ਨਕਾਬਪੋਸ਼ ਨੌਜਵਾਨਾਂ ਨੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ।
Publish Date: Tue, 03 Oct 2023 12:01 PM (IST)
Updated Date: Tue, 03 Oct 2023 02:43 PM (IST)
ਸੁਖਦੇਵ ਸਿੰਘ, ਬਟਾਲਾ : ਬਟਾਲਾ ਦੇ ਪੁਲਿਸ ਥਾਣਾ ਰੰਗੜ ਨੰਗਲ ਤਹਿਤ ਪੈਂਦੇ ਇਲਾਕੇ 'ਚ ਸੋਮਵਾਰ ਨੂੰ ਦੇਰ ਸ਼ਾਮ ਦੋ ਨਕਾਬਪੋਸ਼ ਲੁਟੇਰਿਆਂ ਵਲੋਂ ਇਕ ਪ੍ਰਾਈਵੇਟ ਕਲੀਨਿਕ ਦੇ RMP ਡਾਕਟਰ ਨੂੰ ਨਿਸ਼ਾਨਾ ਬਣਾਇਆ ਗਿਆ। ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਪ੍ਰਾਈਵੇਟ ਕਲੀਨਿਕ ਅੰਦਰ ਦਾਖਲ ਹੋ ਕੇ ਮਾਲਕ ਡਾ. ਸਰਬਜੀਤ ਸਿੰਘ ਨੂੰ ਪਹਿਲਾਂ ਲੁੱਟ ਦੀ ਨੀਅਤ ਨਾਲ ਧਮਕੀਆਂ ਦਿੱਤੀਆਂ ਗਈਆਂ। ਉੱਥੇ ਹੀ ਜਦ ਉਹ ਆਪਣੀ ਸੁਰੱਖਿਆ ਲਈ ਲਾਇਸੈਂਸੀ ਰਿਵਾਲਵਰ ਕੱਢਣ ਲਗਾ ਤਾਂ ਨਕਾਬਪੋਸ਼ ਨੌਜਵਾਨਾਂ ਨੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ।
ਇਕ ਗੋਲ਼ੀ ਸਰਬਜੀਤ ਸਿੰਘ ਦੇ ਲੱਗੀ ਹੈ ਤੇ ਉਹ ਜ਼ਖ਼ਮੀ ਹੋ ਗਿਆ। ਲੁਟੇਰੇ ਸਰਬਜੀਤ ਸਿੰਘ ਕੋਲੋਂ ਉਸਦਾ ਰਿਵਾਲਵਰ ਖੋਹ ਕੇ ਫਰਾਰ ਹੋ ਗਏ। ਜ਼ਖ਼ਮੀ ਡਾਕਟਰ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਬਟਾਲਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਹੈ। ਥਾਣਾ ਰੰਗੜ ਨੰਗਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਸੋਮਵਾਰ ਨੂੰ ਥਾਣਾ ਰੰਗੜ ਨੰਗਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਦੂਸਰੀ ਵਾਰ ਗੋਲੀ ਚਲਾਉਣ ਦੀ ਘਟਨਾ ਵਾਪਰੀ ਹੈ।