Batala News : ਸਾਊਦੀ ਅਰਬ ’ਚ ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ, ਪਿੰਡ ਨੱਥੂ ਖਹਿਰਾ 'ਚ ਸੋਗ ਦੀ ਲਹਿਰ
ਨਜ਼ਦੀਕੀ ਪਿੰਡ ਨੱਥੂ ਖਹਿਰਾ ਦੇ 36 ਸਾਲਾ ਨੌਜਵਾਨ ਸਾਊਦੀ ਅਰਬ ’ਚ ਭੇਤ ਭਰੇ ਹਾਲਾਤ ’ਚ ਮੌਤੋ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਮਨਦੀਪ ਸਿੰਘ ਨੂੰ ਕਰਜ਼ਾ ਚੁੱਕ ਕੇ ਦੋ ਮਹੀਨੇ ਪਹਿਲਾਂ ਸਾਊਦੀ ਅਰਬ ਭੇਜਿਆ ਸੀ।
Publish Date: Mon, 02 Feb 2026 06:00 PM (IST)
Updated Date: Mon, 02 Feb 2026 06:02 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਕਾਦੀਆਂ : ਨਜ਼ਦੀਕੀ ਪਿੰਡ ਨੱਥੂ ਖਹਿਰਾ ਦੇ 36 ਸਾਲਾ ਨੌਜਵਾਨ ਸਾਊਦੀ ਅਰਬ ’ਚ ਭੇਤ ਭਰੇ ਹਾਲਾਤ ’ਚ ਮੌਤੋ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਮਨਦੀਪ ਸਿੰਘ ਨੂੰ ਕਰਜ਼ਾ ਚੁੱਕ ਕੇ ਦੋ ਮਹੀਨੇ ਪਹਿਲਾਂ ਸਾਊਦੀ ਅਰਬ ਭੇਜਿਆ ਸੀ।
ਹੁਣ ਉਨ੍ਹਾਂ ਨੂੰ ਉੱਥੇ ਉਸ ਦੀ ਭੇਤ ਭਰੇ ਹਾਲਾਤ ਹੋਈ ਮੌਤ ਦੀ ਸੂਚਨਾ ਮਿਲੀ ਹੈ। ਬਲਦੇਵ ਸਿੰਘ ਨੇ ਸਾਊਦੀ ਅਰਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਨਦੀਪ ਦੀ ਸਾਊਦੀ ਅਰਬ ਤੋਂ ਇੱਕ ਵੀਡੀਓ ਮਿਲੀ ਹੈ, ਜਿਸ ’ਚ ਉਹ ਬਿਮਾਰ ਹਾਲਤ ’ਚ ਹੈ ਤੇ ਇੱਕ ਸ਼ਖਸ ਕਹਿ ਰਿਹਾ ਹੈ ਕਿ ਉਸ ਦਾ ਇਲਾਜ ਕਰਵਾਓ। ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਸਰਪੰਚ ਸਰਵਨ ਸਿੰਘ, ਪਿੰਡ ਵਾਸੀ ਰਣਜੋਤ ਸਿੰਘ ਨੇ ਪੰਜਾਬ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨਦੀਪ ਦੀ ਲਾਸ਼ ਵਾਪਸ ਲਿਆਉਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।