Batala News : ਘਰੇਲੂ ਕਲੇਸ਼ ਕਾਰਨ ਬਜ਼ੁਰਗ ਔਰਤ ਨੇ ਨਿਗਲਿਆ ਜ਼ਹਿਰ, ਮੌਤ
ਬਜ਼ੁਰਗ ਔਰਤ ਨੇ ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਜ਼ਹਿਰੀ ਨਿਗਲ ਕੇ ਜੀਵਨ ਲੀਲ੍ਹਾ ਖਤਮ ਕਰ ਲਈ। ਥਾਣਾ ਸਿਵਲ ਲਾਈਨ ਦੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਤਜਿੰਦਰ ਸਿੰਘ ਵਾਸੀ ਗਰੀਨ ਸਿਟੀ ਕਾਲੋਨੀ ਕਾਦੀਆਂ ਰੋਡ ਬਟਾਲਾ ਨੇ ਦੱਸਿਆ ਕਿ ਉਹ ਸਿਹਤ ਵਿਭਾਗ ਵਿਚ ਨੌਕਰੀ ਕਰਦਾ ਹੈ ਤੇ ਉਹ ਡਿਊਟੀ ’ਤੇ ਗਿਆ ਹੋਇਆ ਸੀ।
Publish Date: Sun, 04 Jan 2026 06:57 PM (IST)
Updated Date: Sun, 04 Jan 2026 06:59 PM (IST)
ਸੁਖਦੇਵ ਸਿੰਘ, ਬਟਾਲਾ : ਬਜ਼ੁਰਗ ਔਰਤ ਨੇ ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਜ਼ਹਿਰੀ ਨਿਗਲ ਕੇ ਜੀਵਨ ਲੀਲ੍ਹਾ ਖਤਮ ਕਰ ਲਈ। ਥਾਣਾ ਸਿਵਲ ਲਾਈਨ ਦੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਤਜਿੰਦਰ ਸਿੰਘ ਵਾਸੀ ਗਰੀਨ ਸਿਟੀ ਕਾਲੋਨੀ ਕਾਦੀਆਂ ਰੋਡ ਬਟਾਲਾ ਨੇ ਦੱਸਿਆ ਕਿ ਉਹ ਸਿਹਤ ਵਿਭਾਗ ਵਿਚ ਨੌਕਰੀ ਕਰਦਾ ਹੈ ਤੇ ਉਹ ਡਿਊਟੀ ’ਤੇ ਗਿਆ ਹੋਇਆ ਸੀ।
ਉਸ ਨੇ ਮਕਾਨ ਬੈਂਕ ਤੋਂ ਲੋਨ ਲੈ ਕੇ ਬਣਾਇਆ ਤੇ ਉਸ ਦੀਆਂ ਕਿਸ਼ਤਾਂ ਆਪਣੀ ਤਨਖਾਹ ਵਿਚੋਂ ਦਿੰਦਾ ਸੀ, ਜਦਕਿ ਉਸ ਦੀ ਪਤਨੀ ਵੀ ਸਿਹਤ ਵਿਭਾਗ ਵਿਚ ਆਰਜ਼ੀ ਏਐੱਨਐੱਮ ਵਜੋਂ ਨੌਕਰੀ ਕਰਦੀ ਹੈ। ਉਸ ਨੇ ਪਤਨੀ ਨੂੰ ਘਰ ਦਾ ਖਰਚਾ ਆਪਣੀ ਤਨਖਾਹ ਵਿਚੋਂ ਕਰਨ ਲਈ ਕਿਹਾ ਤਾਂ ਉਸ ਦੀ ਪਤਨੀ ਉਸ ਨਾਲ ਝਗੜਾ ਕਰਦਾ ਸੀ, ਜਿਸ ਕਾਰਨ ਉਸ ਦੀ ਮਾਤਾ ਕਸ਼ਮੀਰ ਕੌਰ ਇਸ ਗੱਲ ਤੋਂ ਪਰੇਸ਼ਾਨ ਰਹਿੰਦੀ ਸੀ ਤੇ ਉਸ ਦੀ ਪਤਨੀ ਉਸ ਦੀ ਮਾਤਾ ਨਾਲ ਮਾੜਾ ਵਿਹਾਰ ਕਰਦਿਆਂ ਕੁੱਟਮਾਰ ਕਰਦੀ ਸੀ।
ਇਸੇ ਪਰੇਸ਼ਾਨੀ ਕਾਰਨ ਸ਼ਨਿਚਰਵਾਰ ਦੁਪਹਿਰ 12 ਵਜੇ ਉਸ ਦੀ ਮਾਤਾ ਕਸ਼ਮੀਰ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਵਿਖੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।