Batala News : ਗਟਰ 'ਚ ਡਿੱਗਣ ਕਾਰਨ 40 ਸਾਲਾ ਵਿਅਕਤੀ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ
ਮ੍ਰਿਤਕ ਨੌਜਵਾਨ ਸੁਖਵਿੰਦਰ ਕੁਮਾਰ ਜੋ ਕਿ ਬੀਐੱਸਐੱਨਐੱਲ ਕੰਪਨੀ ਦੇ ਵਿੱਚ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਹੈ ਅਤੇ ਪਿੰਡ ਕੁਹਾੜ ਦੇ ਵਿੱਚ ਕੋਈ ਕੰਪਨੀ ਵਜੋਂ ਕੰਮ ਕਰਨ ਦੇ ਲਈ ਗਿਆ ਹੋਇਆ ਸੀ ਤਾਂ ਜਦੋਂ ਉਸਨੇ ਪਿੰਡ ਕੁਹਾੜ ਦੇ ਵਿੱਚ ਗਟਰ ਦੇ ਉੱਪਰ ਪੌੜੀ ਲਗਾ ਕੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਪਉੜੀ ਗਟਰ ਦੇ ਵਿੱਚ ਧੱਸ ਗਈ ਅਤੇ ਵਿਅਕਤੀ ਗਟਰ ਦੇ ਵਿੱਚ ਡਿੱਗ ਗਿਆ।
Publish Date: Fri, 30 Jan 2026 06:28 PM (IST)
Updated Date: Fri, 30 Jan 2026 06:31 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਕਾਦੀਆਂ : ਪੁਲਿਸ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਕੁਹਾੜ( ਨੇੜੇ ਕਾਦੀਆ)ਦੇ ਵਿੱਚ 40 ਸਾਲਾ ਵਿਅਕਤੀ ਦੇ ਗਟਰ ਵਿੱਚ ਡਿੱਗਣ ਦੇ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਸੁਖਵਿੰਦਰ ਕੁਮਾਰ ਪੁੱਤਰ ਬੀਰਾ ਲਾਲ ਵਾਸੀ ਪਿੰਡ ਬਿਧੀਪੁਰ ਵੱਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੁਖਵਿੰਦਰ ਕੁਮਾਰ ਜੋ ਕਿ ਬੀਐੱਸਐੱਨਐੱਲ ਕੰਪਨੀ ਦੇ ਵਿੱਚ ਪ੍ਰਾਈਵੇਟ ਤੌਰ ’ਤੇ ਕੰਮ ਕਰਦਾ ਹੈ ਅਤੇ ਪਿੰਡ ਕੁਹਾੜ ਦੇ ਵਿੱਚ ਕੋਈ ਕੰਪਨੀ ਵਜੋਂ ਕੰਮ ਕਰਨ ਦੇ ਲਈ ਗਿਆ ਹੋਇਆ ਸੀ ਤਾਂ ਜਦੋਂ ਉਸਨੇ ਪਿੰਡ ਕੁਹਾੜ ਦੇ ਵਿੱਚ ਗਟਰ ਦੇ ਉੱਪਰ ਪੌੜੀ ਲਗਾ ਕੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਪਉੜੀ ਗਟਰ ਦੇ ਵਿੱਚ ਧੱਸ ਗਈ ਅਤੇ ਵਿਅਕਤੀ ਗਟਰ ਦੇ ਵਿੱਚ ਡਿੱਗ ਗਿਆ। ਕਾਫੀ ਦੇਰ ਬਾਅਦ ਜਦੋਂ ਉਸ ਨੂੰ ਗਟਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਵਿਅਕਤੀ ਆਪਣੇ ਪਿੱਛੇ ਦੋ ਬੱਚੇ ਇੱਕ ਬੇਟੀ ਅਤੇ ਇੱਕ ਬੇਟਾ ਤੇ ਪਤਨੀ ਨੂੰ ਛੱਡ ਗਿਆ ਹੈ। ਉਧਰ ਦੂਜੇ ਪਾਸੇ ਮੌਕੇ ’ਤੇ ਪਹੁੰਚੇ ਥਾਣਾ ਸੇਖਵਾਂ ਦੇ ਐੱਸਐੱਚਓ ਰਜਵੰਤ ਕੌਰ ਵੱਲੋਂ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਉਸ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਧਰ ਦੂਜੇ ਪਾਸੇ ਮ੍ਰਿਤਕ ਸੁਖਵਿੰਦਰ ਕੁਮਾਰ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਸੀ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਅਤੇ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।