ਬਟਾਲਾ ਨਗਰ ਨਿਗਮ ਚੋਣਾਂ 2026: ਅਮਨ ਸ਼ਾਂਤੀ ਨਾਲ ਭਰੇ ਜਾ ਰਹੇ ਹਨ ਨਾਮਜ਼ਦਗੀ ਪੱਤਰ, ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਪੁਲਿਸ ਛਾਉਣੀ 'ਚ ਤਬਦੀਲ
ਇੱਥੇ ਦੱਸਦੇ ਚੱਲੀਏ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ 16 ਮਈ ਚਾਹੇ ਆਖਰੀ ਮਿਤੀ ਹੈ, ਪਰ ਬੀਤੇ ਕੱਲ੍ਹ ਤੱਕ ਸਿਰਫ ਛੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ, ਜਿਸ ਦੇ ਚਲਦਿਆਂ ਅੱਜ ਆਖਰੀ ਦਿਨ ਨਗਰ ਨਿਗਮ ਬਟਾਲਾ ਦੀਆਂ ਪੰਜਾਬ ਵਾਰਡਾਂ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹੋਏ ਪ੍ਰਸ਼ਾਸਨ ਨੇ ਵਾਰਡ ਨੰਬਰ 1 ਤੋਂ ਲੈ ਕੇ ਵਾਰਡ ਨੰਬਰ 25 ਤੱਕ ਨਾਮਜ਼ਦਗੀ ਪੱਤਰ ਭਰਨ ਦੀ ਜਗ੍ਹਾ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਨਿਸ਼ਚਿਤ ਕੀਤੀ ਹੈ।
Publish Date: Sat, 16 May 2026 01:42 PM (IST)
Updated Date: Sat, 16 May 2026 01:44 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਵਿਧਾਨ ਸਭਾ ਹਲਕਾ ਬਟਾਲਾ ਦੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ, ਉੱਥੇ ਨਾਲ ਹੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੀ ਬੜੇ ਅਮਨ-ਅਮਾਨ ਨਾਲ ਭਰੇ ਜਾਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ।
ਇੱਥੇ ਦੱਸਦੇ ਚੱਲੀਏ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ 16 ਮਈ ਚਾਹੇ ਆਖਰੀ ਮਿਤੀ ਹੈ, ਪਰ ਬੀਤੇ ਕੱਲ੍ਹ ਤੱਕ ਸਿਰਫ ਛੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ, ਜਿਸ ਦੇ ਚਲਦਿਆਂ ਅੱਜ ਆਖਰੀ ਦਿਨ ਨਗਰ ਨਿਗਮ ਬਟਾਲਾ ਦੀਆਂ ਪੰਜਾਬ ਵਾਰਡਾਂ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹੋਏ ਪ੍ਰਸ਼ਾਸਨ ਨੇ ਵਾਰਡ ਨੰਬਰ 1 ਤੋਂ ਲੈ ਕੇ ਵਾਰਡ ਨੰਬਰ 25 ਤੱਕ ਨਾਮਜ਼ਦਗੀ ਪੱਤਰ ਭਰਨ ਦੀ ਜਗ੍ਹਾ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਨਿਸ਼ਚਿਤ ਕੀਤੀ ਹੈ। ਜਦਕਿ 26 ਨੰਬਰ ਵਾਰਡ ਤੋਂ ਲੈ ਕੇ 50 ਨੰਬਰ ਵਾਰਡ ਤੱਕ ਸ਼ਾਸਤਰੀ ਨਗਰ ਵਿਖੇ ਜਗ੍ਹਾ ਚੁਣੀ ਹੈ। ਇਸ ਸਭ ਦੇ ਮੱਦੇਨਜ਼ਰ ਇਨ੍ਹਾਂ ਦੋਵਾਂ ਥਾਵਾਂ 'ਤੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਜੰਗੀ ਪੱਧਰ 'ਤੇ ਚੱਲ ਰਹੀ ਹੈ।
ਉਧਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਟਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਨਿਗਮ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰੜੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਜਾਂ ਛੁੱਟਪੁੱਟ ਲੜਾਈ ਝਗੜਾ ਨਾ ਹੋਵੇ। ਫਿਲਹਾਲ ਬਟਾਲਾ 'ਚ ਸ਼ਾਂਤੀਪੂਰਵਕ ਢੰਗ ਨਾਲ ਸਾਰਾ ਕੰਮ ਚੱਲ ਰਿਹਾ ਹੈ।