Army Helicopter Crash: ਰੈਸਕਿਊ ਆਪਰੇਸ਼ਨ 'ਚ ਮੀਂਹ ਬਣਿਆ ਪਰੇਸ਼ਾਨੀ ਦਾ ਕਾਰਨ, ਹਾਦਸੇ ਤੋਂ ਬਾਅਦ ਲਾਪਤਾ ਹਨ ਪਾਇਲਟ ਤੇ ਕੋ-ਪਾਇਲਟ
ਝੀਲ ਨੇੜੇ ਲੱਗਦੇ ਏਰੀਆ 'ਚ ਟੈਂਟ ਲਾ ਕੇ ਪੂਰੇ ਖੇਤਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਸਥਾਨਕ ਲੋਕਾਂ ਤੋਂ ਇਲਾਵਾ ਪੁਲਿਸ ਨੂੰ ਹੁਣ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਮੀਂਹ ਕਰੀਬ ਅੱਧੇ ਘੰਟੇ ਤੋਂ ਹੋ ਰਿਹਾ ਹੈ। ਮੀਂਹ ਖ਼ਤਮ ਹੋਣ ਦਾ ਇੰਤਜ਼ਾਰ ਕੀਤਾ...
Publish Date: Wed, 04 Aug 2021 11:37 AM (IST)
Updated Date: Wed, 04 Aug 2021 05:27 PM (IST)
ਜੇਐੱਨਐੱਨ, ਜੁਗਿਆਲ : Army Chopper Crash : ਫੌਜ ਦਾ ਧ੍ਰੁਵ ਏਐੱਲਐੱਚ ਮਾਰਗ-4 ਹੈਲੀਕਾਪਟਰ ਹਾਦਸਾ ਹੋਣ ਤੋਂ ਬਾਅਦ 24 ਘੰਟਿਆਂ ਬਾਅਦ ਵੀ ਉਸ ਦੇ ਦੋਵਾਂ ਪਾਇਲਟਾਂ ਦੀ ਤਲਾਸ਼ ਜਾਰੀ ਹੈ। ਮੰਗਲਵਾਰ ਸ਼ਾਮ ਸਾਢੇ 8 ਵਜੇ ਫ਼ੌਜ ਨੇ ਰੈਸਕਿਊ ਆਪਰੇਸ਼ਨ ਨੂੰ ਬੰਦ ਕਰ ਦਿੱਤਾ ਸੀ। ਦਿੱਲੀ ਤੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਸੀ ਪਰ ਬੁੱਧਵਾਰ ਨੂੰ ਸਵੇਰੇ ਭਾਰੀ ਮੀਂਹ ਦੇ ਚੱਲਦਿਆਂ ਸਵੇਰੇ 11 ਵਜੇ ਤਕ ਉਨ੍ਹਾਂ ਨੂੰ ਲੱਭਣ ਦੀ ਮੁਹਿੰਮ ਸ਼ੁਰੂ ਨਹੀਂ ਹੋ ਸਕੀ, ਦਿੱਲੀ ਤੋਂ ਫ਼ੌਜ ਨੇ ਰੈਸਕਿਊ ਨਾਲ ਜੁੜੇ ਹੋਰ ਅਧਿਕਾਰੀਆਂ ਨੂੰ ਬੁਲਾਇਆ ਹੈ।
ਨਾਲ ਹੀ ਝੀਲ ਨੇੜੇ ਲੱਗਦੇ ਏਰੀਆ 'ਚ ਟੈਂਟ ਲਾ ਕੇ ਪੂਰੇ ਖੇਤਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਸਥਾਨਕ ਲੋਕਾਂ ਤੋਂ ਇਲਾਵਾ ਪੁਲਿਸ ਨੂੰ ਹੁਣ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਮੀਂਹ ਕਰੀਬ ਅੱਧੇ ਘੰਟੇ ਤੋਂ ਹੋ ਰਿਹਾ ਹੈ। ਮੀਂਹ ਖ਼ਤਮ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਆਰਐੱਸਡੀ ਪ੍ਰਬੰਧਨ ਹੈਲੀਕਾਪਟਰ ਤੋਂ ਬਾਅਦ ਝੀਲ 'ਚ ਤੈਰ ਰਹੇ ਈਂਧਨ ਨੂੰ ਸਾਫ ਕਰਨ ਨੂੰ ਲੈ ਕੇ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਗੋਤਾਖੋਰਾਂ ਨੂੰ ਲ਼ੱਭਣ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਫ਼ੌਜ ਦੇ ਅਧਿਕਾਰੀ ਉਕਤ ਸਾਰੇ ਹਾਲਾਤ 'ਤੇ ਨਜ਼ਰ ਰੱਖੇ ਹੋਏ ਹਨ ਤਾਂ ਜੋ ਜਲਦ ਤੋਂ ਜਲਦ ਆਪਰੇਸ਼ਨ ਨੂੰ ਪੂਰਾ ਕੀਤਾ ਜਾ ਸਕੇ। ਝੀਲ ਦੀ ਲੰਬਾਈ 87.2 ਕਿਲੋਮੀਟਰ ਤੇ ਚੌੜਾਈ 2.7 ਕਿਲੋਮੀਟਰ ਹੈ, ਜਦਕਿ ਡੂੰਘਾਈ 100 ਤੋਂ 800 ਮੀਟਰ ਹੈ। ਜਿੱਥੇ ਹੈਲੀਕਾਪਟਰ ਕ੍ਰੈਸ਼ ਹੋਇਆ ਹੈ, ਉਸ ਦੀ ਡੂੰਘਾਈ 400 ਮੀਟਰ ਦੇ ਨੇੜੇ-ਤੇੜੇ ਦੱਸੀ ਜਾ ਰਹੀ ਹੈ।