ਨੈਸ਼ਨਲ ਹਾਈਵੇਅ 'ਤੇ ਟਕਰਾਏ ਦਰਜਨ ਦੇ ਕਰੀਬ ਵਾਹਨ, ਹੋਇਆ ਵੱਡਾ ਮਾਲੀ ਨੁਕਸਾਨ ਪਰ ਜਾਨੀ ਨੁਕਸਾਨ ਦਾ ਬਚਾਅ
ਮੁਢਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਬੱਜਰੀ ਨਾਲ ਭਰਿਆ ਇੱਕ ਟਿੱਪਰ ਪਲਟ ਗਿਆ ਸੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਟ੍ਰੈਫਿਕ ਜਾਮ ਤੋਂ ਬਚਣ ਲਈ ਲੋਕ ਜ਼ਿਆਦਾ ਦੂਜੇ ਰਾਹ 'ਤੇ ਡਾਇਵਰਟ ਹੋਏ ਤਾਂ ਅੱਗੋਂ ਭਾਰੀ ਧੁੰਦ ਕਾਰਨ ਪਹਿਲਾਂ ਹੀ ਦੋ ਵਾਹਨ ਆਪਸ 'ਚ ਟਕਰਾਏ ਹੋਏ ਸਨ।
Publish Date: Sun, 15 Feb 2026 11:52 AM (IST)
Updated Date: Sun, 15 Feb 2026 12:01 PM (IST)
ਸੁਖਦੇਵ ਸਿੰਘ/ਰਾਜਨ ਤ੍ਰੇਹਨ, ਪੰਜਾਬੀ ਜਾਗਰਣ, ਬਟਾਲਾ : ਐਤਵਾਰ ਨੂੰ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬਟਾਲਾ ਦੇ ਪਿੰਡ ਗਿੱਲਾਂਵਾਲੀ ਨਜ਼ਦੀਕ ਟ੍ਰੈਫਿਕ ਡਾਇਵਰਟ ਹੋਣ ਨਾਲ ਦਰਜਨ ਦੇ ਕਰੀਬ ਵਾਹਨ ਆਪਸ 'ਚ ਟਕਰਾਏ ਹਨ। ਹਾਦਸੇ ਦੌਰਾਨ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਦਕਿ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ ਹੈ। ਵਾਹਨਾਂ ਦੀ ਟੱਕਰ 'ਚ ਦੋ ਆਰਮੀ ਦੇ ਵਾਹਨ ਵੀ ਨੁਕਸਾਨੇ ਗਏ ਹਨ। ਪੁਲਿਸ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਆਸ-ਪਾਸ ਦੇ ਹਸਪਤਾਲਾਂ 'ਚ ਲਿਜਾਇਆ ਗਿਆ ਹੈ, ਜਦਕਿ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ । ਮੁਢਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਬੱਜਰੀ ਨਾਲ ਭਰਿਆ ਇੱਕ ਟਿੱਪਰ ਪਲਟ ਗਿਆ ਸੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਟ੍ਰੈਫਿਕ ਜਾਮ ਤੋਂ ਬਚਣ ਲਈ ਲੋਕ ਜ਼ਿਆਦਾ ਦੂਜੇ ਰਾਹ 'ਤੇ ਡਾਇਵਰਟ ਹੋਏ ਤਾਂ ਅੱਗੋਂ ਭਾਰੀ ਧੁੰਦ ਕਾਰਨ ਪਹਿਲਾਂ ਹੀ ਦੋ ਵਾਹਨ ਆਪਸ 'ਚ ਟਕਰਾਏ ਹੋਏ ਸਨ। ਇਸੇ ਤਰ੍ਹਾਂ ਹੀ ਤਕਰੀਬਨ ਦਰਜਨ ਦੇ ਕਰੀਬ ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ। ਭਾਰਤੀ ਫੌਜ ਦੀਆਂ ਦੋ ਗੱਡੀਆਂ ਵੀ ਹਾਦਸਾਗ੍ਰਸਤ ਹੋਈਆਂ ਹਨ। ਜ਼ਖ਼ਮੀਆਂ ਦਾ ਪੂਰਾ ਵੇਰਵਾ ਇਕੱਤਰ ਕੀਤਾ ਜਾ ਰਿਹਾ ਹੈ ।