ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ ਅੱਗੇ ਧਰਨਾ ਸ਼ੁਰੂ
ਸਰਪੰਚ ਬਲਜੀਤ ਸਿੰਘ ਚੱਕ ਸਰੀਫ, ਸੰਦੀਪ ਸਿੰਘ ਸਰਪੰਚ ਠੱਕਰਵਾਲ, ਗੁਰਦੀਪ ਸਿੰਘ ਕੂੰਟਾ ਸਰਪੰਚ, ਬਬੀਤਾ ਖੋਸਲਾ,ਅਜੈ ਕੁਮਾਰ ਚੀਦਾ ਸੁਰਿੰਦਰਪਾਲ ਸਿੰਘ ਕੈਂਥ, ਸੰਮਤੀ ਮੈਂਬਰ ਹਰਦਿਆਲ ਸਿੰਘ ਧੱਕੜ, ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ, ਬਲਾਕ ਪ੍ਰਧਾਨ, ਆਪ ਆਗੂ ਅਤੇ ਵਰਕਰ ਹਾਜ਼ਰ ਸਨ।
Publish Date: Mon, 09 Feb 2026 01:33 PM (IST)
Updated Date: Mon, 09 Feb 2026 01:37 PM (IST)

ਕਸ਼ਮੀਰ ਸਿੰਘ ਸੰਧੂ, ਕਾਦੀਆਂ : ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਕੀਤੀ ਭੱਦੀ ਬਿਆਨਬਾਜ਼ੀ ਦੇ ਵਿਰੋਧ ਵਿੱਚ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਕਾਦੀਆ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ ਅੱਗੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਧਰਨਾ ਲਗਾਇਆ ਗਿਆ। ਇਸ ਰੋਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੋਬਨ ਰੰਧਾਵਾ, ਇੰਪਰੂਵਮੈਂਟ ਟਰਸਟ ਬਟਾਲਾ ਦੇ ਚੇਅਰਮੈਨ ਯਸਪਾਲ ਚੌਹਾਨ, ਕਾਮਰੇਡ ਗੁਰਮੇਜ ਸਿੰਘ, ਡਾ: ਰਾਕੇਸ਼ ਕੁਮਾਰ ਕਾਦੀਆਂ, ਐਕਸ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੋਨਾ ਬਾਜਵਾ, ਚੇਅਰਮੈਨ ਮਾਰਕੀਟ ਕਮੇਟੀ ਕਾਦੀਆ ਮੋਹਨ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ ਜਸਪਾਲ ਸਿੰਘ ਪੰਧੇਰ, ਚੇਅਰਮੈਨ ਰਿੰਕਾ ਧਾਰੀਵਾਲ, ਮਨਿੰਦਰਪਾਲ ਸਿੰਘ ਘੁੰਮਣ, ਸਰਪੰਚ ਬਲਜੀਤ ਸਿੰਘ ਚੱਕ ਸਰੀਫ, ਸੰਦੀਪ ਸਿੰਘ ਸਰਪੰਚ ਠੱਕਰਵਾਲ, ਗੁਰਦੀਪ ਸਿੰਘ ਕੂੰਟਾ ਸਰਪੰਚ, ਬਬੀਤਾ ਖੋਸਲਾ,ਅਜੈ ਕੁਮਾਰ ਚੀਦਾ ਸੁਰਿੰਦਰਪਾਲ ਸਿੰਘ ਕੈਂਥ, ਸੰਮਤੀ ਮੈਂਬਰ ਹਰਦਿਆਲ ਸਿੰਘ ਧੱਕੜ, ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪੰਚ ਸਰਪੰਚ, ਬਲਾਕ ਪ੍ਰਧਾਨ, ਆਪ ਆਗੂ ਅਤੇ ਵਰਕਰ ਹਾਜ਼ਰ ਸਨ।