ਦੀਵਾਲੀ ਦੀ ਰਾਤ ਨੂੰ ਕਬਾੜ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਫਾਇਰ ਅਫਸਰ ਨੀਰਜ ਸ਼ਰਮਾ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਆਤਿਸ਼ਬਾਜੀ ਦੇ ਚੰਗਿਆੜੇ ਹੋ ਸਕਦੇ ਹਨ।ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਰਾਹੀਂ ਗੋਦਾਮ ਚ ਅੱਗ ਤੇ ਕਾਬੂ ਪਾਇਆ ਗਿਆ ਹੈ।
Publish Date: Tue, 21 Oct 2025 08:05 AM (IST)
Updated Date: Tue, 21 Oct 2025 08:08 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਚ ਸੋਮਵਾਰ ਦਿਵਾਲੀ ਦੀ ਰਾਤ ਨੂੰ ਰਾਧਾ ਕ੍ਰਿਸ਼ਨ ਕਲੋਨੀ ਵਿਖੇ ਇੱਕ ਕਬਾੜ ਦੇ ਗੁਦਾਮ ਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਪੂਰੀ ਤਰ੍ਹਾਂ ਮਚ ਗਈ। ਅੱਗ ਦੀ ਖਬਰ ਫੈਲਦਿਆਂ ਤੇ ਲੋਕਾਂ ਚ ਅਫੜਾ ਦਫੜੀ ਮੱਚ ਗਈ। ਕਬਾੜ ਦਾ ਗੁਦਾਮ ਸੰਘਣੀ ਆਬਾਦੀ ਚ ਹੋਣ ਕਾਰਨ ਲੋਕਾਂ ਚ ਦਹਿਸ਼ਤ ਫੈਲ ਗਈ। ਮੌਕੇ ਤੇ ਪੁੱਜੀ ਬਟਾਲਾ ਫਾਇਰ ਬਰਗੇਡ ਟੀਮ ਵਲੋਂ ਭਾਰੀ ਜੱਦੋਜਹਿਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਦੁਕਾਨ ਮਾਲਕ ਰਾਗਵ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦਾ ਕਾਰਨ ਆਤਿਸ਼ਬਾਜ਼ੀ ਦੇ ਚੰਗਿਆੜੇ ਵੀ ਹੋ ਸਕਦੇ ਹਨ। ਮੌਕੇ ਤੇ ਪੁੱਜੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਨੇ ਕਿਹਾ ਕਿ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਹੈ। ਫਾਇਰ ਅਫਸਰ ਨੀਰਜ ਸ਼ਰਮਾ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਆਤਿਸ਼ਬਾਜੀ ਦੇ ਚੰਗਿਆੜੇ ਹੋ ਸਕਦੇ ਹਨ।ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਰਾਹੀਂ ਗੋਦਾਮ ਚ ਅੱਗ ਤੇ ਕਾਬੂ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਗੁਦਾਮ ਅੰਦਰ ਪਲਾਸਟਿਕ ਟਾਇਰ ਅਤੇ ਹੋਰ ਜਲਨਸ਼ੀਲ ਪਦਾਰਥ ਹੋਣ ਕਾਰਨ ਅੱਗ ਨੇ ਜਿਆਦਾ ਭਾਂਬੜ ਮਚਾਇਆ ਹੈ।