ਡੇਰਾ ਬਾਬਾ ਨਾਨਕ ਦੇ 11 ਸਾਲਾਂ ਬੱਚੇ ਦੀ ਰਾਵੀ ਦਰਿਆ ’ਚ ਡੁੱਬਣ ਨਾਲ ਮੌਤ
ਤਾ ਲੱਗਿਆ ਕਿ ਉਹ ਆਪਣੇ ਦੋਸਤ ਨਾਲ ਮਿਲ ਕੇ ਰਾਵੀ ਦਰਿਆ ’ਤੇ ਗਿਆ ਸੀ। ਇਸ ਦੌਰਾਨ ਉਸ ਦੀ ਚੱਪਲ ਰਾਵੀ ਦਰਿਆ ’ਚ ਰੁੜ੍ਹ ਗਈ ਤਾਂ ਚੱਪਲ ਫੜਣ ਦੀ ਕੋਸ਼ਿਸ਼ ਕਰਦੇ ਸਮੇਂ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਦਰਿਆ ’ਚ ਡੁੱਬ ਗਿਆ, ਪਰ ਉਸਦੇ ਦੋਸਤ ਨੇ ਡਰਦਿਆਂ ਘਰ ਆ ਕੇ ਕੁਝ ਨਹੀਂ ਦੱਸਿਆ।
Publish Date: Mon, 13 Apr 2026 12:21 PM (IST)
Updated Date: Mon, 13 Apr 2026 01:37 PM (IST)
ਸੱਤਪਾਲ ਜਖਮੀ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਨੇੜਲੇ ਪਿੰਡ ਧਰਮਕੋਟ ਪੱਤਣ ਦੇ 11 ਸਾਲਾਂ ਬੱਚੇ ਦੀ ਰਾਵੀ ਦਰਿਆ ’ਚ ਡੁੱਬਣ ਨਾਲ ਮੌਤ ਹੋ ਗਈ। ਮਿ੍ਰਤਕ ਬੱਚੇ ਦੀ ਪਛਾਣ ਪ੍ਰਭਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਰੂਪ ’ਚ ਹੋਈ ਹੈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਕੁਲਦੀਪ ਸਿੰਘ ਤੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਸ਼ਨਿਚਰਵਾਰ ਨੂੰ ਵਿਸਾਖੀ ਦੇ ਮੇਲੇ ਨੂੰ ਸਮਰਪਿਤ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਪ੍ਰੋਗਰਾਮ ’ਚ ਆਪਣੇ ਦੋਸਤ ਨਾਲ ਗਿਆ ਸੀ। ਸ਼ਾਮ ਤੱਕ ਉਹ ਵਾਪਸ ਨਾ ਆਇਆ ਤਾਂ ਉਸ ਨੂੰ ਲੱਭਣਾ ਸ਼ੁਰੂ ਕੀਤਾ। ਪਤਾ ਲੱਗਿਆ ਕਿ ਉਹ ਆਪਣੇ ਦੋਸਤ ਨਾਲ ਮਿਲ ਕੇ ਰਾਵੀ ਦਰਿਆ ’ਤੇ ਗਿਆ ਸੀ। ਇਸ ਦੌਰਾਨ ਉਸ ਦੀ ਚੱਪਲ ਰਾਵੀ ਦਰਿਆ ’ਚ ਰੁੜ੍ਹ ਗਈ ਤਾਂ ਚੱਪਲ ਫੜਣ ਦੀ ਕੋਸ਼ਿਸ਼ ਕਰਦੇ ਸਮੇਂ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਦਰਿਆ ’ਚ ਡੁੱਬ ਗਿਆ, ਪਰ ਉਸਦੇ ਦੋਸਤ ਨੇ ਡਰਦਿਆਂ ਘਰ ਆ ਕੇ ਕੁਝ ਨਹੀਂ ਦੱਸਿਆ। ਬਾਅਦ ਉਸਦੀ ਨਿਸ਼ਾਨਦੇਹੀ ਤੇ ਮਛੇਰਿਆਂ ਦੀ ਮਦਦ ਨਾਲ ਲਾਸ਼ ਬਰਾਮਦ ਕੀਤੀ ਗਈ।