ਲੋਕ ਅਦਾਲਤ ਨੂੰ ਲੈ ਕੇ ਅਧਿਕਾਰੀਆਂ ਨਾਲ ਵਿਚਾਰ-ਚਰਚਾ
ਲੋਕ ਅਦਾਲਤ ਨੂੰ ਲੈ ਕੇ ਸੀਜੇਐਮ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
Publish Date: Fri, 21 Nov 2025 05:08 PM (IST)
Updated Date: Fri, 21 Nov 2025 05:10 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਸੀਜੇਐਮ ਰੁਪਿੰਦਰ ਸਿੰਘ ਵੱਲੋਂ ਕੋਰਟ ਕੰਪਲੈਕਸ ਪਠਾਨਕੋਟ ਵਿਖੇ ਨੈਸ਼ਨਲ ਲੋਕ ਅਦਾਲਤ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ’ਚ ਬੈਂਕ ਅਧਿਕਾਰੀ, ਬੀਮਾ ਕੰਪਨੀ ਅਧਿਕਾਰੀ, ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਬਿਜਲੀ ਵਿਭਾਗ ਦੇ ਅਧਿਕਾਰੀ ਸ਼ਾਮਿਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਸਕੱਤਰ ਰੁਪਿੰਦਰ ਸਿੰਘ ਨੇ ਦੱਸਿਆ ਲੋਕ ਆਪਣਾ ਕੇਸ ਸਬੰਧਤ ਕੋਰਟ ਜਾਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਵਿੱਚ ਅਰਜੀ ਦੇ ਕੇ ਲਗਵਾ ਸਕਦੇ ਹਨ। ਉਹਨਾਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਦੋਵੇਂ ਪਾਰਟੀਆਂ ਦੀ ਜਿੱਤ ਹੋਵੇਗੀ ਅਤੇ ਕੋਈ ਵੀ ਪਾਰਟੀ ਆਪਣਾ ਕੇਸ ਹਾਰ ਕੇ ਨਹੀਂ ਜਾਵੇਗੀ। ਉਹਨਾਂ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਜੱਜ ਸਾਹਿਬਾਨ ਜੋ ਫੈਸਲਾ ਸੁਣਾ ਦੇਣਗੇ, ਉਸਦੇ ਬਾਅਦ ਇਸ ਫੈਸਲੇ ਦੇ ਖਿਲਾਫ ਫਿਰ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕੇਗੀ ਇਸ ਦਾ ਫੈਸਲਾ ਅੰਤਿਮ ਫੈਸਲਾ ਹੋਵੇਗਾ।