ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਪਸ ਬਰਨਾਲਾਂ ਕਲਾਂ ਵਿਖੇ ਸ਼ੁਰੂ
ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਪਸ ਬਰਨਾਲਾਂ ਕਲਾਂ ਵਿਖੇ ਸ਼ੁਰੂ
Publish Date: Sat, 22 Nov 2025 05:01 PM (IST)
Updated Date: Sat, 22 Nov 2025 05:01 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਡਾਇਰੈਕਟਰ ਸਿਖਲਾਈ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਵਰਿੰਦਰ ਕੁਮਾਰ ਡਾਇਟ ਪ੍ਰਿੰਸੀਪਲ ਦੀ ਅਗਵਾਈ ਹੇਠ ਬਲਾਕ ਪੱਧਰੀ ਪਹਿਲੀ ਅਤੇ ਦੂਜੀ ਜਮਾਤ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਤਿੰਨ ਰੋਜ਼ਾ ਟ੍ਰੇਨਿੰਗ ਕਮ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਬਰਨਾਲਾਂ ਕਲਾਂ ਬਲਾਕ ਨਵਾਂਸ਼ਹਿਰ ਵਿਖੇ ਸ਼ੁਰੂ ਹੋਈ। ਟ੍ਰੇਨਿੰਗ ਵਿਚ ਬਲਾਕ ਮਾਸਟਰ ਗੁਰਦਿਆਲ ਮਾਨ, ਸਪਨਾ ਬੱਸੀ, ਨਾਰੇਸ਼ ਕੁਮਾਰ ਅਤੇ ਕੁਲਦੀਪ ਕੌਰ ਮਾਨ ਵੱਲੋਂ ਪਹਿਲੇ ਦਿਨ ਪੰਜਾਬੀ ਵਿਸ਼ੇ ਦੀ ਸਮਝ ਅਤੇ ਬੱਚਿਆਂ ਦੀ ਭਾਸ਼ਾ ਵਿਚ ਮੁਹਾਰਤ ਪੱਕੀ ਕਰਨ ਸੰਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜਮਾਤ ਵਿਚ ਚਾਰ ਬਲਾਕ ਅਤੇ ਉਨ੍ਹਾਂ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਬੱਚਿਆਂ ਅੰਦਰ ਭਾਸ਼ਾ ਦਾ ਵਧੀਆਂ ਵਿਕਾਸ ਅਤੇ ਚੰਗੀ ਸੂਝਬੂਝ ਪੈਦਾ ਹੋ ਸਕਦੀ ਹੈ। ਉਨ੍ਹਾਂ ਛੋਟੇ ਬੱਚਿਆਂ ਨੂੰ ਖੇਡ-ਖੇਡ ਵਿਧੀ ਨਾਲ ਸਿਖਾਉਣ ਉੱਤੇ ਜੋਰ ਦਿੰਦਿਆਂ ਕਿਹਾ ਇਸ ਵਿਧੀ ਨਾਲ ਬੱਚੇ ਜਲਦੀ ਅਤੇ ਵਧੇਰੇ ਰੁੱਚੀ ਨਾਲ ਸਿੱਖਦਾ ਹੈ। ਜਿਸ ਨਾਲ ਕਿ ਬੱਚੇ ਦੇ ਗਿਆਨ ਵਿਚ ਚਿਰ ਸਥਾਈ ਵਾਧਾ ਹੁੰਦਾ ਹੈ।।ਉਨ੍ਹਾਂ ਦੱਸਿਆਂ ਕਿ ਬੱਚੇ ਨੂੰ ਰੋਜ਼ਾਨਾ ਅਭਿਆਸ ਕਰਵਾਉਣਾ ਅਤੇ ਘਰ ਦਾ ਕੰਮ ਦੇਣਾ ਬਹੁਤ ਜ਼ਰੂਰੀ ਹੈ। ਤਾਂ ਕਿ ਬੱਚਾ ਦਾ ਘਰ ਪਹੁੰਚ ਕੇ ਵੀ ਪੜ੍ਹਾਈ ਨਾਲ ਜੁੜਿਆ ਰਹਿ ਸਕੇ। ਇਸ ਤੋਂ ਇਲਾਵਾ ਘਰ ਦੇ ਕੰਮ ਵਿਚ ਮਾਪਿਆਂ ਦੀ ਭਾਗੀਦਾਰੀ ਹੋਣੀ ਵੀ ਜ਼ਰੂਰੀ ਹੈ। ਅੱਜ ਦੀ ਟ੍ਰੇਨਿੰਗ ਵਿਚ ਬਲਕਾਰ ਚੰਦ, ਹੰਸ ਰਾਜ ਅਤੇ ਬਲਵੀਰ ਕੌਰ ਦੋਵੇ ਸੈਂਟਰ ਹੈੱਡ ਟੀਚਰਜ਼, ਕਮਲਜੀਤ ਕੌਰ, ਰੋਮਿਲਾ ਕੁਮਾਰੀ, ਮੋਨਿਕਾ ਗੁਲ੍ਹਾਟੀ, ਵਰਿੰਦਰ ਕੁਮਾਰ, ਕੁਲਵਿੰਦਰ ਕੌਰ, ਨਿਸ਼ਾ, ਅਮਨਦੀਪ ਕੌਰ ਜੋਹਰ, ਕਰਿਸ਼ਮਾ ਬਾਲੀ, ਸੁਨੀਲ ਦੱਤ, ਪਰਮਜੀਤ ਕੌਰ, ਸੌਰਵ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।