ਘਮੋਰ ਬਾਈਪਾਸ ਰਾਹੀਂ ਬਲਾਚੌਰ ਨੂੰ ਆਉਣ ਵਾਲੀ ਸੜਕ ਦਾ ਮੰਦੜਾ ਹਾਲ
ਘਮੋਰ ਬਾਈਪਾਸ ਰਾਹੀਂ ਬਲਾਚੌਰ ਨੂੰ ਆਉਣ ਵਾਲੀ ਸੜਕ ਦਾ ਮੰਦੜਾ ਹਾਲ
Publish Date: Mon, 15 Dec 2025 06:06 PM (IST)
Updated Date: Mon, 15 Dec 2025 06:06 PM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਘਮੋਰ ਬਾਈਪਾਸ ਤੋਂ ਬਲਾਚੌਰ ਸ਼ਹਿਰ ਨੂੰ ਆਉਣ ਵਾਲੀ ਸੜਕ ਜਿਹੜੀ ਕਿ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਣ ਕਾਰਨ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਲੋਕਾਂ ਦਾ ਜਿੱਥੇ ਧੂੜ-ਮਿੱਟੀ ਨਾਲ ਸਵਾਗਤ ਹੁੰਦਾ ਹੈ, ਉਥੇ ਹੀ ਇਸ ਸੜਕ ਵਿਚਕਾਰ ਪਏ ਟੋਏ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਕਿਹਾ ਕਿ ਲੋਕਾਂ ਨੂੰ ਉਸ ਵੇਲੇ ਇਸ ਸੜਕ ਤੋਂ ਰਾਹਤ ਮਿਲਣ ਦੀ ਆਸ ਬੱਝੀ ਸੀ। ਜਦ ਉਨ੍ਹਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਸਬੰਧਤ ਵਿਭਾਗ ਜਾਗਿਆ ਅਤੇ ਘਮੌਰ ਬਾਈਪਾਸ ਤੋਂ ਇਸ ਸੜਕ ਨੂੰ ਬਣਾਉਣਾ ਆਰੰਭ ਕੀਤਾ ਪਰ ਇਸ ਸੜਕ ਦੇ ਕੁੱਝ ਟੋਟੇ ਨੂੰ ਤਾਂ ਨਵਾਂ ਬਣਾ ਦਿੱਤਾ। ਕੁੱਝ ਹਿੱਸਾ ਅਧੂਰਾ ਛੱਡ ਕੇ ਲੋਕਾਂ ਨੂੰ ਮੁੜ ਤੋਂ ਆਪਣੇ ਹਾਲ ਉਪਰ ਛੱਡ ਦਿੱਤਾ ਗਿਆ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਜਦੋਂ ਇਹ ਸੜਕ ਘਮੌਰ ਬਾਈਪਾਸ ਤੋਂ ਲੈ ਕੇ ਆਰਪੀ ਸਿੰਘ ਦੀ ਰਿਹਾਇਸ਼ ਤੱਕ ਬਣਨ ਲਈ ਮਨਜੂਰ ਹੋਈ ਦੱਸੀ ਜਾ ਰਹੀ ਸੀ। ਤਾਂ ਇਸ ਸੜਕ ਦੇ ਵਿਚਕਾਰ ਦੇ ਟੋਟੇ ਨੂੰ ਅਧੂਰਾ ਕਿਉਂ ਛੱਡਿਆ ਗਿਆ ਹੈ ਅਤੇ ਇਸ ਅਧੂਰੇ ਛੱਡੇ ਟੋਟੇ ਤੋਂ ਅੱਗੇ ਜੋ ਪਿੰਡ ਸਿਆਣਾ ਦਾ ਸੜਕੀ ਟੋਟਾ ਬਣਾਇਆ ਗਿਆ ਹੈ। ਉਸ ਤੋਂ ਇਹ ਗੱਲ ਲੋਕ ਭਲੀ-ਭਾਂਤ ਹੀ ਸਮਝ ਰਹੇ ਹਨ ਕਿ ਕਿਸ ਜਗ੍ਹਾ ਦਾ ਮਟੀਰੀਅਲ ਕਿਸ ਜਗ੍ਹਾ ਵਰਤਿਆ ਗਿਆ ਹੈ। ਉਨਾਂ ਆਖਿਆ ਕਿ ਭਾਵੇਂ ਇਸ ਸੜਕ ਦੇ ਕੁੱਝ ਹਿੱਸੇ ਨੂੰ ਬਣਾਇਆ ਗਿਆ ਹੈ, ਮਗਰ ਅਧੂਰਾ ਬਣਾਇਆ ਹੋਣ ਕਾਰਨ ਜਿੱਥੇ ਲੋਕਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਉਥੇ ਹੀ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਸੜਕ ਉਪਰ ਜਿੱਥੇ ਵੱਖ ਵੱਖ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਲਈ ਆਉਣ ਜਾਣ ਵਾਲੇ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਉਥੇ ਹੀ ਪ੍ਰਾਈਵੇਟ ਹਸਪਤਾਲ ਹੋਣ ਕਾਰਨ ਮਰੀਜਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਸੜਕ ਤੋਂ ਪ੍ਰਸ਼ਾਸਨਿਕ ਅਧਿਕਾਰੀ ਵੀ ਆਉਂਦੇ ਜਾਂਦੇ ਹਨ ਮਗਰ ਕਿਸੇ ਵਲੋ ਵੀ ਲੋਕਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਟੁੱਟੀ ਹੋਈ ਸੜਕ ਤੇ ਪਹਿਲੇ ਤਾਂ ਕਾਫੀ ਵੱਡੇ ਵੱਡੇ ਟੋਏ ਪਏ ਹਨ ਅਤੇ ਬਹੁਤੀ ਜਗ੍ਹਾ ਇਸ ਦੇ ਜਿਸਮ ਤੋ ਬਜਰੀ ਅਤੇ ਲੁੱਕ ਦਾ ਨਾਮੋਨਿਸ਼ਾਨ ਖਤਮ ਹੋਣ ਕਾਰਨ ਧੂੜ ਮਿੱਟੀ ਹੀ ਉਡਦੀ ਹੈ। ਜਿਸ ਕਾਰਨ ਜਿੱਥੇ ਆਲੇ ਦੁਆਲੇ ਦੇ ਦੁਕਾਨਦਾਰ ਪ੍ਰੇਸਾਨ ਹਨ,।ਉਥੇ ਹੀ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਆਉਂਦੀਆਂ ਹਨ, ਦੋ ਪਹੀਆ ਵਾਹਨ ਚਾਲਕਾਂ ਨੂੰ ਤਾਂ ਮੂੰਹ ਸਿਰ ਢੱਕ ਕੇ ਲੰਘਣਾ ਪੈਦਾ ਹੈ। ਉਨਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਸੜਕ ਦੇ ਅਧੂਰੇ ਛੱਡੇ ਟੋਟੇ ਨੂੰ ਤੁਰੰਤ ਬਣਾ ਕੇ ਰਾਹਗੀਰਾਂ ਨੂੰ ਰਾਹਤ ਦਵਾਈ ਜਾਵੇ।।ਇਸ ਮੌਕੇ ਬਲਦੇਵ ਖੋਸਲਾ, ਬਿੱਲਾ ਧੀਮਾਨ, ਲਾਡੀ, ਭੋਲੂ ਸਾਇਕਲਾ ਵਾਲਾ, ਬਿੱਲਾ ਘਮੌਰ ਵੀ ਮੌਜੂਦ ਸਨ।