ਹਲਕੇ ਦੀਆਂ ਸਮੱਸਿਆਵਾਂ ਤੇ ਮੰਗਾਂ ਸਬੰਧੀ ਪੁਨਰ ਸੁਰਜੀਤ ਅਕਾਲੀ ਦਲ ਹਲਕਾ ਬਲਾਚੌਰ ਵੱਲੋਂ ਧਰਨਾ ਦਿੱਤਾ
ਹਲਕੇ ਦੀਆਂ ਸਮਸਿਆਵਾਂ ਤੇ ਮੰਗਾਂ ਨੂੰ ਲੈ ਕੇ ਪੁਨਰ ਸੁਰਜੀਤ ਅਕਾਲੀ ਦਲ ਹਲਕਾ ਬਲਾਚੌਰ ਵੱਲੋਂ ਧਰਨਾ ਦਿੱਤਾ
Publish Date: Thu, 27 Nov 2025 05:24 PM (IST)
Updated Date: Thu, 27 Nov 2025 05:26 PM (IST)

- ਸੇਠੀ ਸਰਪੰਚ ਤੇ ਹੋਰ ਬੁਲਾਰਿਆਂ ਨੇ ਮਾਨ ਸਰਕਾਰ ਨੂੰ ਨਿਕੰਮੀ ਤੇ ਮਸ਼ਹੂਰੀਆਂ ਵਾਲੀ ਸਰਕਾਰ ਗਰਦਾਨਿਆਂ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪੁਨਰ ਸੁਰਜੀਤ ਅਕਾਲੀ ਦਲ ਹਲਕਾ ਬਲਾਚੌਰ ਤੇ ਹੋਰ ਹਲਕਾ ਹਿਤੈਸ਼ੀਆਂ ਵੱਲੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਬਲਾਚੌਰ ਦੇ ਬੂਲੇਵਾਲ ਮੋੜ ਨੇੜੇ ਸੜਕ ਤੇ ਧਰਨਾਂ ਲਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਇਸ ਮੌਕੇ ਸੇਠੀ ਸਰਪੰਚ ਥੋਪੀਆ ਨੇ ਆਖਿਆ ਕਿ ਬਲਾਚੌਰ ਦੀਆਂ ਮੁੱਖ ਸੜਕਾਂ ਤੇ ਸੰਪਰਕ ਦੀ ਮਾੜੀ ਹਾਲਤ ’ਤੇ ਹੋਰ ਪ੍ਰਮੁੱਖ ਸਮਸਿਆਵਾਂ ਨੂੰ ਦੇਖਦਿਆਂ ਕੁੱਝ ਸਮਾਂ ਪਹਿਲਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ,ਪਰ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ।ਜਿਸ ਕਾਰਨ ਸਥਾਨਕ ਲੋਕਾਂ ਤੇ ਸਾਡੀ ਜੱਥੇਬੰਦੀ ਵੱਲੋਂ ਧਰਨਾ ਲਾਇਆ ਗਿਆ। ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ, ਪੰਜਾਬ ਵਿੱਚ ਹੋ ਰਹੇ ਕਤਲਾਂ,ਡਕੈਤੀਆਂ, ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਪ੍ਰਤੀ ਸਰਕਾਰ ਆਪਣਾ ਫਰਜ ਨਿਭਾਉਣ ਵਿੱਚ ਅਸਫਲ ਸਾਬਿਤ ਹੋਈ ਹੈ।ਇਸ ਤੋਂ ਇਲਾਵਾ ਸਿਹਤ ਸਕੀਮ ਤਹਿਤ 10 ਲੱਖ ਰੁਪਏ ਦਾ ਵਾਅਦਾ ਅਤੇ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਹਵਾ ਹਵਾਈ ਹੋ ਗਿਆ ਲੱਗਦਾ ਹੈ।ਇਸਦੇ ਦੇ ਨਾਲ ਬੇਰੁਜਗਾਰੀ ਭੱਤਾ ਦੇਣ ਦੀ ਗੱਲ ਆਖੀ।ਸੇਠੀ ਸਰਪੰਚ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੁਹਿਰਦਤਾ ਨਾ ਦਿਖਾਈ ਤਾਂ ਆਉਣ ਵਾਲੇ ਸਮੇਂ ਦੌਰਾਨ ਹਲਕਾ ਵਿਧਾਇਕਾ ਬੀਬੀ ਕਟਾਰੀਆ ਦੇ ਘਰ ਅੱਗੇ ਧਰਨਾ ਵੀ ਦਿਆਂਗੇ।ਇਸ ਮੌਕੇ ਸੀਨੀਅਰ ਆਗੂ ਠੇਕੇਦਾਰ ਗੁਰਚਰਨ ਸਿੰਘ ਉੱਲਦਣੀ ਅਤੇ ਸੁਰਜੀਤ ਸਿੰਘ ਦੋਭਾਲੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੱਲੇ ਸਿਵਾਏ ਗੱਲਾਂ ਦਾ ਕੜਾਹ ਬਣਾਉਣ ਤੋਂ ਹੋਰ ਕੁੱਝ ਨਹੀ ਹੈ, ਆਪਣੀ ਫੋਕੀ ਸ਼ੁਹਰਤ ਲਈ ਕਰੋੜਾ ਰੁਪਏ ਪੰਜਾਬ ਦੇ ਉਜਾੜੇ ਜਾ ਰਹੇ ਹਨ।ਇਸੀ ਤਰਾਂ ਰਾਹੁਲ ਆਦੋਆਣਾ ਨੇ ਹਲਕੇ ਵਿੱਚ ਸਤਾਧਾਰੀਆਂ ਦੀ ਸ਼ਹਿ ਤੇ ਹੋ ਰਹੀ ਗੁੰਡਾਂਗਰਦੀ ਸੰਬਧੀ ਚਾਨਣਾ ਪਾਇਆ,ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੇ ਪੁੱਤਰ ਤੇ ਤੰਜ ਕਸਦਿਆਂ ਕਿਹਾ ਕਿ ਵਿਧਾਇਕਾ ਦੀ ਤਨਖਾਹ ਇਕ ਲੱਖ ਰੁਪਏ ਹੈ ਤੇ ਆਸਟ੍ਰੇਲੀਆ, ਕਨੇਡਾ ਦੀਆਂ ਟਿੱਕਟਾਂ ਤੇ ਆਉਣ ਜਾਣ ਦਾ ਖਰਚਾ ਤਨਖਾਹ ਤੋਂ ਵੱਧ ਹੈ।ਇਸ ਮੌਕੇ ਐਸਡੀਐਮ ਬਲਾਚੌਰ ਦੇ ਨਾਂਅ ਜਾਰੀ ਮੰਗ ਪੱਤਰ ਤਹਿਸੀਲਦਾਰ ਸੁਖਬੀਰ ਕੌਰ ਨੇ ਪ੍ਰਾਪਤ ਕੀਤਾ।ਇਸ ਮੌਕੇ ਸੰਜੀਵ ਕੁਮਾਰ ਬਿੱਲੂ ਪੰਡਿਤ, ਸੁਰਿੰਦਰ ਸਿੰਘ, ਪ੍ਰਵੀਨ ਕੁਮਾਰ, ਹੁਸਨ ਲਾਲ, ਰਾਮਪਾਲ, ਮਦਨ ਲਾਲ, ਲੱਕੀ, ਮਹਿੰਦਰਪਾਲ,ਸੁਮਿਤ ਕੁਮਾਰ ਤੇ ਹੋਰ ਹਾਜ਼ਰ ਸਨ।