ਗਣਿਤ, ਸਾਇੰਸ ਤੇ ਸਮਾਜਿਕ ਵਿਗਿਆਨ ਦੀ ਪ੍ਰਦਰਸ਼ਨੀ ਲਗਾਈ
ਗਣਿਤ, ਸਾਇੰਸ ਅਤੇ ਸਮਾਜਿਕ ਵਿਗਿਆਨ ਦੀ ਪ੍ਰਦਰਸ਼ਨੀ ਰਹੀ ਵਿਸ਼ੇਸ਼
Publish Date: Thu, 11 Dec 2025 04:02 PM (IST)
Updated Date: Thu, 11 Dec 2025 04:03 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਨਿਰਮਲ ਸਾਗਰ ਪਬਲਿਕ ਸਕੂਲ ਦੇ ਡਾਇਰੈਕਟਰ ਸੰਜੇ ਪਾਸੀ ਅਤੇ ਕਾਰਜਕਾਰੀ ਡਾਇਰੈਕਟਰ ਆਭਾ ਪਾਸੀ ਦੀ ਅਗਵਾਈ ਅਧੀਨ ਸਕੂਲ ਦੀ ਮਾਪੇ ਅਧਿਆਪਕ ਮਿਲਣੀ ਸਮੇਂ ਸਕੂਲ ਵਿਚ ਗਣਿਤ, ਸਾਇੰਸ ਅਤੇ ਸਮਾਜਿਕ ਵਿਗਿਆਨ ਦੀ ਪ੍ਰਦਰਸ਼ਨੀ ਲਗਾਈ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਰਹਿਨੁਮਾਈ ਅਧੀਨ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਮਾਡਲ ਤਿਆਰ ਕੀਤੇ। ਗਣਿਤ, ਸਾਇੰਸ ਅਤੇ ਸਮਾਜਿਕ ਵਿਗਿਆਨ ਦੇ ਡਿਪਾਰਟਮੈਂਟ ਨਾਲ ਜੁੜੇ ਸਭ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੀ ਮਾਡਲ ਤਿਆਰ ਕਰਨ ਵਿਚ ਮਦਦ ਕੀਤੀ। ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਵਿਚ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਬਲੱਡ ਗਰੁੱਪ ਵੀ ਟੈੱਸਟ ਕੀਤਾ, ਜੋ ਕਿ ਸੌ ਪ੍ਰਤੀਸ਼ਤ ਸਹੀ ਰਿਹਾ। ਸੋਲਰ ਐਨਰਜੀ, ਸੂਰਜੀ ਪਰਿਵਾਰ, ਮੈਥ ਪਾਰਕ ਅਤੇ ਲੈਂਡ, ਦੇਸ਼ ਦਾ ਨਿਆਂਇਕ ਢਾਂਚਾ, ਡਰਿੱਪ ਸਿੰਚਾਈ, ਜੈਵਿਕ ਖੇਤੀ, ਮੀਂਹ ਦੇ ਪਾਣੀ ਦੀ ਸੰਭਾਲ ਆਦਿ ਨਾਲ ਸਬੰਧਿਤ ਮਾਡਲ ਸਾਰਿਆਂ ਵੱਲੋਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਸਭ ਤੋਂ ਵੱਧ ਪ੍ਰਸ਼ੰਸ਼ਾ 11ਵੀਂ ਜਮਾਤ ਵੱਲੋਂ ਤਿਆਰ ਕੀਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮਾਡਲ ਨੇ ਖੱਟੀ। ਵਿਦਿਆਰਥੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸਾਰੇ ਇਲਾਕਾ ਵਾਸੀਆਂ ਅਤੇ ਮਾਤਾ ਪਿਤਾ ਨੇ ਖੂਬ ਸ਼ਲਾਘਾ ਕੀਤੀ। ਪ੍ਰਿੰ. ਮੀਨਾਕਸ਼ੀ ਚੱਡਾ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਆਖਿਆ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਤਾਂ ਪੈਦਾ ਕਰਦੀਆਂ ਹੀ ਹਨ, ਨਾਲ ਹੀ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਹਿੰਮਤ ਨਾਲ ਮੁਕਾਬਲਾ ਕਰਨਾ ਵੀ ਸਿਖਾਉਂਦੀਆਂ ਹਨ। ਇਸ ਮੌਕੇ ਮੈਨੇਜਰ ਗੁਰਵਿੰਦਰ ਸਿੰਘ, ਵਾਈਸ ਪ੍ਰਿੰਸੀਪਲ ਪ੍ਰੇਮਜੀਤ ਕੌਰ, ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਗੀਤਿਕਾ ਠਾਕੁਰ, ਮਮਤਾ, ਤਜਿੰਦਰ, ਪੂਨਮ ਸ਼ੁਕਲਾ ਅਤੇ ਹੋਰ ਸਟਾਫ ਮੈਂਬਰ ਸ਼ਾਮਿਲ ਸਨ।