ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਲਾਘਾਯੋਗ : ਲੋਹਟੀਆ
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ਲਾਘਾਯੋਗ-ਹਰਜੋਤ ਕੌਰ ਲੋਹਟੀਆ
Publish Date: Sat, 22 Nov 2025 05:02 PM (IST)
Updated Date: Sat, 22 Nov 2025 05:04 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਆਮ ਆਦਮੀ ਪਾਰਟੀ ਦੀ ਸੂਬਾ ਪੰਜਾਬ ਸਕੱਤਰ ਮਹਿਲਾ ਵਿੰਗ ਹਰਜੋਤ ਕੋਰ ਲੋਹਟੀਆ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ਤੇ ਮਨਾਏ ਜਾ ਰਹੇ ਸਮਾਗਮਾਂ ਸ਼ਲਾਘਾਯੋਗ ਸਾਬਤ ਹੋ ਰਹੇ ਹਨ। ਇਨ੍ਹਾਂ ਸਮਾਗਮਾਂ ਦੌਰਾਨ ਸੰਗਤ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਬਲਿਦਾਨਾਂ, ਧਰਮ ਦੀ ਰੱਖਿਆ ਲਈ ਦਿੱਤੀ ਸ਼ਹਾਦਤ ਅਤੇ ਸਰਬ-ਸੰਭਾਵੀ ਸਨੇਹੇ ਨੂੰ ਯਾਦ ਕੀਤਾ ਜਾ ਰਿਹਾ ਹੈ। ਰਾਗੀ ਸਿੰਘਾਂ ਵੱਲੋਂ ਕੀਰਤਨ ਦੀਆਂ ਰਸਭਰੀਆਂ ਧੁਨਾਂ ਨਾਲ ਗੁਰਬਾਣੀ ਦਾ ਪਵਿਤਰ ਰਸ ਵਰ੍ਹਿਆਂ ਜਾ ਰਿਹਾ ਹੈ। ਜਿਸ ਨੇ ਸਮੂਹ ਸੰਗਤ ਦੇ ਮਨਾਂ ਵਿਚ ਸ਼ਾਂਤੀ, ਚੇਤਨਾ ਅਤੇ ਚੜ੍ਹਦੀ ਕਲਾ ਦੀ ਭਾਵਨਾ ਜਗਾ ਰਹੀਆਂ ਹਨ। ਹਰਜੋਤ ਲੋਹਟੀਆ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਿਰਫ਼ ਸਿੱਖ ਕੌਮ ਲਈ ਨਹੀਂ, ਸਾਰੀ ਮਨੁੱਖਤਾ ਲਈ ਧਰਮ-ਅਸਥਾ ਅਤੇ ਹੱਕਾਂ ਦੀ ਰੱਖਿਆ ਦਾ ਵਿਸ਼ਵ-ਪੱਧਰੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਮਾਗਮ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਤਿਆਗ, ਸ਼ੂਰਵੀਰਤਾ ਅਤੇ ਮਨੁਖਤਾ-ਪ੍ਰੇਰਿਤ ਫ਼ਲਸਫ਼ੇ ਨਾਲ ਰੂਬਰੂ ਕਰਵਾਉਣ ਦਾ ਨੇਕ ਉਪਰਾਲਾ ਹੈ। ਸਮਾਗਮ ਵਿਚ ਸਥਾਨਕ ਪ੍ਰਬੰਧਕ ਕਮੇਟੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕਰ ਰਹੇ ਹਨ। ਮੌਕੇ ਤੇ ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਸਹਿ ਇੰਚਾਰਜ ਖੁਸ਼ਵਿੰਦਰ ਸਿੰਘ, ਰਾਜ ਕੁਮਾਰ ਬਾਲੋਂ, ਜਸਕਵਰਦੀਪ ਸਿੰਘ, ਅਮਰਜੀਤ ਸਿੰਘ, ਸੰਦੀਪ ਸਿੰਘ, ਰਘਵੀਰ ਸਿੰਘ, ਕੁਲਵਿੰਦਰ ਕੁਮਾਰ, ਗੱਗੀ, ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਹਰਨੇਕ ਸਿੰਘ, ਸੀਨੀਅਰ ਆਗੂ ਤੇ ਵਰਕਰ ਆਦਿ ਹਾਜ਼ਰ ਸਨ।