ਐੱਸਐੱਸਪੀ ਡਾ. ਮਹਿਤਾਬ ਸ਼ਾਨ-ਏ-ਪੰਜਾਬ ਐਵਾਰਡ ਨਾਲ ਸਨਮਾਨਿਤ
ਐੱਸਐੱਸਪੀ ਡਾ. ਮਹਿਤਾਬ ਸਿੰਘ ਆਈਪੀਐੱਸ ਨੂੰ ਸ਼ਾਨ-ਏ-ਪੰਜਾਬ ਐਵਾਰਡ ਨਾਲ ਸਨਮਾਨਿਆ
Publish Date: Fri, 21 Nov 2025 05:08 PM (IST)
Updated Date: Fri, 21 Nov 2025 05:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ
ਰੁਸਤਮ-ਏ-ਹਿੰਦ ਰੈਸਲਿੰਗ ਵੈਲਫੇਅਰ ਐਸੋਸੀਏਸ਼ਨ ਵੱਲੋਂ ਐੱਸਐੱਸਪੀ ਡਾ. ਮਹਿਤਾਬ ਸਿੰਘ ਵਿਰਕ ਆਈਪੀਐੱਸ ਨੂੰ ਉਨ੍ਹਾਂ ਦੇ ਕੀਤੇ ਕਾਰਜਕਾਲ ਦੌਰਾਨ ਨਸ਼ਾ ਤਸਕਰਾਂ ਨੂੰ ਠੱਲ ਪਾਈ। ਗੈਂਗਸਟਰਾਂ ਨੂੰ ਠੱਲ ਪਾਈ ਅਤੇ ਲੋਕ ਭਲਾਈ ਦੇ ਕੀਤੇ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਸੂਬੇ ਦੇ ਸੱਭ ਤੋਂ ਵੱਡੇ ਐਵਾਰਡ ਸ਼ਾਨ-ਏ-ਪੰਜਾਬ ਐਵਾਰਡ ਨਾਲ ਸਨਮਾਨਿਤ ਕੀਤਾ। ਇਹ ਐਵਾਰਡ ਪਿਛਲੇ ਦਿੰਨੀ ਹੋਏ ਰੁਸਤਮ-ਏ-ਹਿੰਦ ਟਾਈਟਲ ਕੁਸ਼ਤੀ ਦੰਗਲ ਜਾਡਲਾ ਵਿਚ ਦਿੱਤਾ ਗਿਆ। ਐੱਸਐੱਸਪੀ ਡਾ. ਮਹਿਤਾਬ ਸਿੰਘ ਦੀ ਇਸ ਉਪਲੱਬਧੀ ਨਾਲ ਪੂਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਕੁਸ਼ਤੀ ਸੰਸਥਾ ਦੇ ਰਾਸ਼ਟਰੀ ਚੇਅਰਮੈਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ, ਰਾਸ਼ਟਰੀ ਸਲਾਹਕਾਰ ਐਡਵੋਕੇਟ ਗੁਲਸ਼ਨ ਰਾਣਾ, ਸੁਪਰੀਮ ਕੋਰਟ ਦੇ ਐਡਵੋਕੇਟ ਅਤੇ ਕੁਸ਼ਤੀ ਸੰਸਥਾ ਦੇ ਰਾਸ਼ਟਰੀ ਸਲਾਹਕਾਰ ਐਡਵੋਕੇਟ ਮੋਹਿਤ ਯਾਦਵ, ਹਾਈਕੋਰਟ ਦੇ ਐਡਵੋਕੇਟ ਅਤੇ ਕੁਸ਼ਤੀ ਸੰਸਥਾ ਦੇ ਰਾਸ਼ਟਰੀ ਸਲਾਹਕਾਰ ਐਡਵੋਕੇਟ ਨੀਰਜ ਭੱਲਾ, ਕੁਸ਼ਤੀ ਸੰਸਥਾ ਦੇ ਸਰਪਰਸਤ ਸਰਪੰਚ ਜਸਪਾਲ ਸਿੰਘ ਵਿਰਕ, ਕੁਸ਼ਤੀ ਸੰਸਥਾ ਦੇ ਰਾਸ਼ਟਰੀ ਸੀਨੀਅਰ ਵਾਈਸ ਪ੍ਰਧਾਨ ਅੰਗਰੇਜ ਸਿੰਘ ਵਰਵਾਲ, ਯੂਪੀ ਸਟੇਟ ਦੇ ਪ੍ਰਧਾਨ ਧੀਰੇਂਦਰ ਪ੍ਰਤਾਪ ਸਿੰਘ, ਹਰਿਆਣਾ ਦੇ ਪ੍ਰਧਾਨ ਸੁਸ਼ੀਲ ਕੁਮਾਰ, ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਸਾਗਰ ਕਾਂਗੜਾ, ਜੰਮੂ ਕਸ਼ਮੀਰ ਦੇ ਪ੍ਰਧਾਨ ਹੁਸੈਨ, ਰਾਜਸਥਾਨ ਦੇ ਪ੍ਰਧਾਨ ਸੁੱਖਾ ਸਿੰਘ, ਕਰਨਾਟਕ ਦੇ ਪ੍ਰਧਾਨ ਐਮਐਲਏ ਬੀ ਵੀਰਾਨਾ, ਕਾਰਜਕਾਰੀ ਪ੍ਰਧਾਨ ਕਰਨਾਟਕਾ ਅਮਰੂਥ ਪ੍ਰੋਹਿਤ ਆਦਿ ਨੇ ਐੱਸਐੱਸਪੀ ਡਾ. ਮਹਿਤਾਬ ਸਿੰਘ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ ਅਤੇ ਖੁਸ਼ੀ ਦਾ ਇਜਹਾਰ ਕੀਤਾ।