ਫੁੱਟਬਾਲ ਟੂਰਨਾਮੈਂਟ ਦਾ ਸੋਵੀਨਾਰ ਪੰਜਾਬੀ ਫੁੱਟਬਾਲ ਲੋਕ ਅਰਪਣ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਸੋਵੀਨਾਰ ਪੰਜਾਬੀ ਫੁੱਟਬਾਲ ਲੋਕ ਅਰਪਣ
Publish Date: Wed, 10 Dec 2025 04:57 PM (IST)
Updated Date: Wed, 10 Dec 2025 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਬੁਲਾਰਾ‘ਪੰਜਾਬੀ ਫੁੱਟਬਾਲ‘ਸੋਵੀਨਾਰ ਦਾ 27ਵਾਂ ਅੰਕ ਸਿੱਖ ਨੈਸ਼ਨਲ ਕਾਲਜ ਵਿਖੇ ਹਰਦੇਵ ਸਿੰਘ ਕਾਹਮਾ ਅਤੇ ਜਸਵੰਤ ਖਟਕੜ ਦੀ ਪ੍ਰਧਾਨਗੀ ਹੇਠ ਟੂਰਨਾਮੈਂਟ ਦੇ ਚੌਥੇ ਦਿਨ ਰਿਲੀਜ਼ ਕੀਤਾ। ਇਸ ਵਾਰ ਦੇ ਸੋਵੀਨਾਰ ਵਿਚ ਜਿੱਥੇ ਪਿਛਲੇ ਟੂਰਨਾਮੈਂਟ ਦੀਆਂ ਝਲਕੀਆਂ, ਟੂਰਨਾਮੈਂਟ ਕਮੇਟੀ ਨਾਲ ਜੁੜੀਆਂ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ, ਉੱਥੇ ਹੀ ਫੁੱਟਬਾਲ ਜਗਤ ਨਾਲ ਜੁੜੇ ਮਸਲਿਆਂ ਬਾਰੇ ਚਾਰ ਮਹੱਤਵਪੂਰਨ ਲੇਖਾਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਫੁੱਟਬਾਲ ਸੋਵੀਨਾਰ ਦੀ ਸੰਪਾਦਨਾ ਤਲਵਿੰਦਰ ਸ਼ੇਰਗਿੱਲ ਵੱਲੋਂ ਕੀਤੀ ਹੈ। ਉਨ੍ਹਾਂ ਦੀ ਸੰਪਾਦਕੀ ਦਾ ਵਿਸ਼ਾ‘ਭਾਰਤੀ ਫੁੱਟਬਾਲ ਦੀ ਦਸ਼ਾ ਤੇ ਦਿਸ਼ਾ‘ਹੈ। ਲੇਖਕ ਨਰਿੰਦਰ ਮਾਹੀ ਵੱਲੋਂ ਫੁੱਟਬਾਲ ਇਤਿਹਾਸ ਦੇ ਮਹਾਨਾਇਕ‘ਟਾਈਟਲ ਹੇਠ ਫੁੱਟਬਾਲ ਜਗਤ ਨਾਲ ਜੁੜੇ ਹੋਏ ਵਿਸ਼ਵ ਪੱਧਰ ਤੇ ਪ੍ਰਸਿੱਧ ਮਹਾਰਥੀਆਂ ਦਾ ਜ਼ਿਕਰ ਕੀਤਾ ਗਿਆ ਹੈ। ਡਾ. ਗੁਰਮੀਤ ਸਰਾਂ ਵੱਲੋਂ ਫੀਫਾ ਵਰਲਡ ਕਲੱਬ ਟੂਰਨਾਮੈਂਟ 2025 ਦੀ ਵਿਸਥਾਰ ਸਹਿਤ ਰਿਪੋਰਟ ਪੇਸ਼ ਕੀਤੀ ਹੈ। ਇਸੇ ਤਰ੍ਹਾਂ ਲੈਕਚਰਾਰ ਸ਼ੰਕਰ ਦਾਸ ਨੇ ਆਪਣੀ ਲਿਖਤ ਵਿਚ ਫੁੱਟਬਾਲ ਤੇ ਫੁੱਟਬਾਲ ਪ੍ਰਤੀ ਪੰਜਾਬੀਆਂ ਦੇ ਮੋਹ ਦਾ ਜ਼ਿਕਰ ਕੀਤਾ ਹੈ। ਸੋਵੀਨਰ ਲੋਕ ਅਰਪਣ ਮੌਕੇ ਨਰਿੰਦਰ ਸਿੰਘ ਰੰਧਾਵਾ ਪ੍ਰਧਾਨ, ਹਰਜੀਤ ਸਿੰਘ ਮਾਹਲ ਪ੍ਰਬੰਧਕੀ ਸਕੱਤਰ, ਗੁਰਦਿਆਲ ਸਿੰਘ ਜਗਤਪੁਰ, ਕਸ਼ਮੀਰੀ ਲਾਲ ਮੰਗੂਵਾਲ, ਪ੍ਰਿੰ. ਤਰਸੇਮ ਸਿੰਘ ਭਿੰਡਰ, ਜਸਵੀਰ ਸਿੰਘ ਮੰਗੂਵਾਲ, ਪ੍ਰੋ. ਪਰਗਣ ਸਿੰਘ ਅਟਵਾਲ, ਜਗਤਾਰ ਸਿੰਘ ਝਿੱਕਾ, ਜਗਜੀਤ ਸਿੰਘ ਰੰਧਾਵਾ, ਸਰਬਜੀਤ ਮੰਗੂਵਾਲ, ਤਰਲੋਚਨ ਪੂੰਨੀ, ਕੁਲਵਿੰਦਰ ਢਾਂਡੀਆ, ਗੁਰਦੇਵ ਸਿੰਘ ਅਰਜੁਨ ਐਵਾਰਡੀ, ਸ਼ਰਨਜੀਤ ਸਿੰਘ ਅਤੇ ਹੋਰ ਅਹਿਮ ਸਖਸ਼ੀਅਤਾਂ ਮੌਜੂਦ ਰਹੀਆਂ।