ਸੱਤ ਦਿਨਾਂ ਐੱਨਐੱਸਐੱਸ ਕੈਂਪ ਲਗਾਇਆ
ਸੱਤ ਦਿਨਾਂ ਐਨਐਸਐਸ ਕੈਂਪ ਲਗਾਇਆ
Publish Date: Wed, 17 Dec 2025 03:11 PM (IST)
Updated Date: Wed, 17 Dec 2025 03:12 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੁਕਮਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੌਨਾ ਵਿਖੇ ਪ੍ਰਿੰ. ਤਰਨਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ ਚ ਸੱਤ ਦਿਨਾ ਐੱਨਐੱਸਐੱਸ ਕੈਂਪ ਲਗਾਇਆ। ਕੈਂਪ ਦੇ ਉਦਘਾਟਨ ਸਮੇ ਸਰਪੰਚ ਸਿਮਰ ਕੌਰ ਜੋਹਲ, ਪੰਚ ਹਰਬੰਸ ਸਿੰਘ, ਨਰਿੰਦਰ ਕੌਰ, ਗੁਰਮੀਤ ਕੌਰ, ਸੁਖਵਿੰਦਰ ਕੌਰ ਕਮੇਟੀ ਮੈਂਬਰ, ਗੁਰਬਖਸ਼ ਸਿੰਘ ਜੋਹਲ, ਬਲਵੀਰ ਸਿੰਘ, ਗੁਰਪਾਲ ਸਿੰਘ, ਹਰਵਿੰਦਰ ਸਿੰਘ ਅਤੇ ਮੁੱਖ ਅਧਿਆਪਕ ਰੋਮੀਲਾ ਕੁਮਾਰੀ, ਮਨਜੀਤ ਕੌਰ, ਹਰਵਿੰਦਰ ਕੌਰ, ਕਾਲਜ ਦੇ ਪ੍ਰਿੰ. ਤਰਨਪ੍ਰੀਤ ਕੌਰ ਵਾਲਿਆ, ਐਨਐਸਐਸ ਇੰਚਾਰਜ ਹਰਦੀਪ ਕੌਰ ਸੈਣੀ ਮੌਜੂਦ ਸਨ। ਕੈਂਪ ਦੌਰਾਨ ਆਰਟ ਆਫ ਲਿਵਿੰਗ ਦੇ ਟੀਚਰ ਮਨੋਜ ਕੰਡਾ ਨੇ ਦੱਸਿਆ ਕਿ ਮਾਨਸਿਕ ਸਫਾਈ ਬਹੁਤ ਜ਼ਰੂਰੀ ਹੈ,।ਜਿਸ ਤਰ੍ਹਾਂ ਸਰੀਰਕ ਸਿਹਤ ਲਈ ਨਿੱਜੀ ਸਫਾਈ ਜ਼ਰੂਰੀ ਹੈ, ਉਸੇ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਮਾਨਸਿਕ ਸਫਾਈ ਮਹੱਤਵਪੂਰਨ ਹੈ। ਉਨ੍ਹਾਂ ਧਿਆਨ ਦੇ ਤਿੰਨ ਮਹੱਤਵਪੂਰਨ ਨਿਯਮ ਦੱਸੇ ਜਿਨ੍ਹਾਂ ਦੀ ਮੱਦਦ ਨਾਲ ਮਨ ਨੂੰ ਸ਼ਾਂਤ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਐਨਐਸਐਸ ਵਿਦਿਆਰਥਣਾਂ ਨੂੰ ਕਿਹਾ ਕਿ ਤੁਹਾਡਾ ਸਮਾਜਿਕ ਸੇਵਾ ਪ੍ਰਤੀ ਸਮਰਪਣ ਸਾਡੀ ਸੰਸਥਾ ਲਈ ਮਾਣ ਵਾਲੀ ਗੱਲ ਹੈ। ਸਫਾਈ ਮੁਹਿੰਮ ਚ ਤੁਹਾਡੇ ਯਤਨਾਂ ਨੇ ਸਾਡੇ ਆਲੇ-ਦੁਆਲੇ ਦੇ ਮਾਹੌਲ ਤੇ ਬਹੁਤ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਐੱਨਐੱਸਐੱਸ ਪ੍ਰੋਗਰਾਮਾਂ ਚ ਤੁਹਾਡੀ ਭਾਗੀਦਾਰੀ ਮਿਸਾਲੀ ਰਹੀ ਹੈ, ਜੋ ਤੁਹਾਡੀ ਲੀਡਰਸ਼ਿਪ ਤੇ ਟੀਮ ਵਰਕ ਨੂੰ ਦਰਸ਼ਾਉਂਦੀ ਹੈ ਅਤੇ ਤੁਹਾਡੀ ਐੱਨਐੱਸਐੱਸ ਯੂਨਿਟ ਵਿਚ ਹੋ ਰਹੀ ਮਿਹਨਤ ਲਈ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਤੁਹਾਡੇ ਯਤਨਾਂ ਨਾਲ ਐੱਨਐੱਸਐੱਸ ਯੂਨਿਟ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਵਿਚ ਬਦਲਾਅ ਕੀਤਾ ਹੈ। ਕੈਂਪ ਦੌਰਾਨ ਪਿੰਡ ਵਿਚ ਸਫਾਈ ਅਭਿਆਨ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਵੀ ਸੇਵਾ ਕੀਤੀ।