ਬੰਗਾ ਗੋਲੀਕਾਂਡ 'ਚ ਸਕਾਰਪਿਓ ਸਵਾਰ ਰਿੰਪਲ ਜੀਤ ਸਿੰਘ ਪੁਨੀਆਂ ਦੀ ਹੋਈ ਮੌਤ
ਬੰਗਾ ਗੋਲੀਕਾਂਡ 'ਚ ਸਕਾਰਪਿਓ ਸਵਾਰ ਰਿੰਪਲ ਜੀਤ ਸਿੰਘ ਪੁਨੀਆਂ ਦੀ ਹੋਈ ਮੌਤ
Publish Date: Tue, 18 Nov 2025 06:25 PM (IST)
Updated Date: Tue, 18 Nov 2025 06:28 PM (IST)

ਬੰਗਾ ਗੋਲੀਕਾਂਡ ਚ ਪੁਲਿਸ ਨੇ ਦਰਜ ਕੀਤਾ ਹਮਲਵਰਾਂ ਖ਼ਿਲਾਫ਼ ਮਾਮਲਾ ਦਰਜ ਪ੍ਰਦੀਪ ਭਨੋਟ, ਪੰਜਬੀ ਜਾਗਰਣ, ਨਵਾਂਸ਼ਹਿਰ ਬੰਗਾ ਵਿਖੇ ਬੀਤੇ ਦਿਨ ਬਾਅਦ ਦੁਪਹਿਰ ਇਕ ਸਕਾਰਪਿਉ ਗੱਡੀ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਆਈ20 ਕਾਰ ਵਿਚ ਸਵਾਰ ਨੌਜਵਾਨਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਪੁਲਿਸ ਵੱਲੋਂ ਤਿੰਨ ਹਮਲਾਵਰਾਂ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਗੋਲੀਕਾਂਡ ਵਿਚ ਸ਼ਾਮਲ ਹਮਲਾਵਰਾਂ ਦੀ ਭਾਲ ਵਿਚ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ। ਪੁਲਿਸ ਥਾਣਾ ਸਿਟੀ ਬੰਗਾ ਵਿਖੇ ਦਰਜ਼ ਮਾਮਲੇ ਅਨੁਸਾਰ ਪਵਨਦੀਪ ਸਿੰਘ ਉਰਫ ਬੱਬੂ ਮਾਨ ਪੁੱਤਰ ਮਲਕੀਤ ਸਿੰਘ ਵਾਸੀ ਖਾਨਖਾਨਾ ਨੇ ਦੱਸਿਆ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਹੈ ਅਤੇ ਬੱਬੂ ਮਾਨ ਆਰਟ ਸਟੂਡਿਓ ਨਾਮ ਦੀ ਦੁਕਾਨ ਮੁਕੰਦਪੁਰ ਰੋਡ ਬੰਗਾ ਵਿਖੇ ਕਰਦਾ ਹੈ। ਮਿਤੀ 17-11-2025 ਨੂੰ ਉਹ ਆਪਣੀ ਦੁਕਾਨ ਤੇ ਹਾਜਰ ਸੀ ਤਾਂ ਵਕਤ ਕਰੀਬ 3 ਵਜੇ ਉਸ ਦਾ ਭਰਾ ਹਰਪ੍ਰੀਤ ਸਿੰਘ ਉਰਫ ਹਨੀ ਬੱਲ, ਸਾਹਿਲ ਉਰਫ ਭੋਲੂ ਪੁੱਤਰ ਸਤਨਾਮ ਸਿੰਘ ਵਾਸੀ ਦੋਧੀਆ ਵਾਲੀ ਗਲੀ ਹਾਲ ਵਾਸੀ ਗੁਲਾਮੀ ਸ਼ਾਹ ਰੋਡ ਬੰਗਾ, ਸੂਜਲ ਪੁੱਤਰ ਸੁਖਵੀਰ ਸਿੰਘ ਵਾਸੀ ਭਰੋਮਜਾਰਾ, ਮਨਦੀਪ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਕਰਿਆਮ, ਰਿੰਪਲਜੀਤ ਸਿੰਘ ਪੁੱਤਰ ਕੁਲਵਿੰਦਰ ਰਾਮ ਵਾਸੀ ਪੂਨੀਆ ਉਸ ਦੀ ਸਕਾਰਪਿਓ ਗੱਡੀ ਨੰਬਰੀ ਪੀਬੀ 12-ਏਬੀ-4627 ਜਿਸ ਨੂੰ ਉਸਦਾ ਭਰਾ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਚਲਾ ਰਿਹਾ ਸੀ ਅਤੇ ਕਿਸੇ ਕੰਮ ਦੇ ਸਬੰਧ ਵਿਚ ਫਗਵਾੜਾ ਨੂੰ ਜਾ ਰਿਹਾ ਸੀ। ਜਦੋਂ ਉਸ ਦਾ ਭਰਾ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਰਿਠਾ ਰਾਮ ਸਕੂਲ ਜੋ ਉਸ ਦੀ ਦੁਕਾਨ ਤੋਂ ਕਰੀਬ 60 ਗੱਜ ਦੀ ਦੂਰੀ ਪਰ ਹੈ। ਕੋਲ ਪੁੱਜੇ ਤਾਂ ਇਕ ਆਈ-20 ਕਾਰ ਰੰਗ ਚਿੱਟਾ ਜਿਸ ਦਾ ਨੰਬਰ ਪੀਬੀ 32 ਏਏ 7878 ਪਰ ਸਵਾਰ ਹੋਏ ਵਿਅਕਤੀਆਂ ਵਿਚੋਂ ਕਿਸੇ ਇੱਕ ਵਿਅਕਤੀ ਨੇ ਉਸ ਦੇ ਭਰਾ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਦੀ ਗੱਡੀ ਤੇ ਇੱਕ ਫਾਇਰ ਕੀਤਾ। ਜਿਸ ਤੇ ਉਸਦਾ ਭਰਾ ਹਰਪ੍ਰੀਤ ਉਰਫ ਹਨੀ ਬੱਲ ਗੱਡੀ ਨੂੰ ਤੇਜ ਰਫਤਾਰ ਵਿਚ ਬੱਸ ਸਟੈਡ ਬੰਗਾ ਵੱਲ ਨੂੰ ਭਜਾ ਕੇ ਲੈ ਗਿਆ।।ਬੱਸ ਅੱਡੇ ਅੰਦਰ ਜਿਆਦਾ ਰੱਸ਼ ਹੋਣ ਕਰਕੇ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਦੀ ਗੱਡੀ ਜਾਮ ਵਿਚ ਫੱਸ ਗਈ। ਜਿਸ ਤੇ ਪਿੱਛਾ ਕਰ ਰਹੀ ਆਈ-20 ਕਾਰ ਵਿਚ ਸਵਾਰ ਵਿਆਕਤੀਆਂ ਨੇ ਉਸ ਦੇ ਭਰਾ ਦੀ ਗੱਡੀ ਨੂੰ ਟੱਕਰ ਮਾਰੀ, ਜਦਕਿ ਹਰਪ੍ਰੀਤ ਸਿੰਘ ਨੇ ਗਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਡੀ ਡਿਵਾਈਡਰ ਵਿਚ ਵਜ ਕੇ ਰੁਕ ਗਈ। ਜਿਸ ’ਤੇ ਆਈ-20 ਕਾਰ ਵਿਚ ਸਵਾਰ ਵਿਅਕਤੀਆਂ ਨੇ ਕਾਰ ਵਿਚੋਂ ਬਾਹਰ ਨਿਕਲ ਕੇ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਦੀ ਗੱਡੀ ਸਕਾਰਪੀਓ ਉਪਰ ਤਾਬੜ ਤੋੜ ਫਾਇਰਿੰਗ ਕਰਨ ਸ਼ੁਰੂ ਕਰ ਦਿੱਤੀ।।ਜਿਸ ਦੌਰਾਨ ਗੱਡੀ ਵਿਚ ਸਵਾਰ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਅਤੇ ਉਸ ਦੇ ਨਾਲ ਗੱਡੀ ਵਿਚ ਸਵਾਰ 4 ਸਾਥੀਆਂ ਅਜੇ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਅੰਬੇਡਕਰ ਨਗਰ ਬੰਗਾ, ਸੋਰਵ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਭੰਡ ਮੁਹਲਾ ਬੰਗਾ, ਸੋਰਵ ਕੁਮਾਰ ਜੋ ਸਲੂਨ ਦਾ ਕੰਮ ਕਰਦਾ ਹੈ ਅਤੇ 3 ਅਣਪਛਾਤੇ ਵਿਅਕਤੀਆ ਨੇ ਆਪਣੇ-ਆਪਣੇ ਦਸਤੀ ਹਥਿਆਰਾਂ ਨਾਲ ਅੰਧਾ ਧੁੰਦ ਫਾਇਅਰਿੰਗ ਕਰ ਦਿੱਤੀ। ਜਿਸ ਨਾਲ ਗੱਡੀ ਵਿਚ ਸਵਾਰ ਹਰਪ੍ਰੀਤ ਸਿੰਘ ਉਰਫ ਹਨੀ ਬੱਲ ਸਾਹਿਲ ਉਰਫ ਭੋਲੂ, ਸੁਜਲ, ਮਨਦੀਪ ਸਿੰਘ ਅਤੇ ਰਿੰਪਲਜੀਤ ਸਿੰਘ ਉਕਤਾਨ ਦੇ ਗੋਲੀਆਂ ਲੱਗੀਆਂ।।ਕਾਰ ਆਈ-20 ਵਿਚ ਸਵਾਰ ਹੋਕੇ ਆਏ ਹਮਲਾਵਰ ਫਾਈਰਿੰਗ ਕਰਨ ਤੋਂ ਬਾਅਦ ਆਪਣੀ ਕਾਰ ਵਿਚ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸਾਹਿਲ ਉਰਫ ਭੋਲੂ ਨੇ ਉਨ੍ਹਾਂ ਨੂੰ ਫੋਨ ਕਰਕੇ ਘਟਨਾ ਸਬੰਧੀ ਦੱਸਿਆ।।ਜਿਸ ਤੇ ਉਹ ਤੁਰੰਤ ਮੌਕੇ ਤੇ ਪੁਜੇ ਅਤੇ ਸਵਾਰੀ ਦਾ ਪ੍ਰਬੰਧ ਕਰਕੇ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾ ਲੈ ਕੇ ਗਏ। ਜਿਥੇ ਡਾਕਟਰਾਂ ਨੇ ਜ਼ਖ਼ਮੀਆਂ ਦੀ ਗੰਭੀਰ ਹਲਾਤ ਨੂੰ ਦੇਖਦੇ ਹੋਏ ਡੀਐਮਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਗੋਲੀਕਾਂਡ ਵਿਚ ਰਿੰਪਲਜੀਤ ਸਿੰਘ ਪੁੱਤਰ ਕੁਲਵਿੰਦਰ ਰਾਮ ਵਾਸੀ ਪੂਨੀਆ ਦੀ ਮੌਤ ਹੋ ਚੁੱਕੀ ਹੈ। ਜਦਕਿ ਕੋਈ ਵੀ ਜ਼ਖ਼ਮੀ ਬਿਆਨ ਦੇਣ ਦੀ ਸੂਰਤ ਵਿਚ ਨਹੀਂ ਹਨ। ਜਿਸ ਕਰਕੇ ਉਨ੍ਹਾਂ ਨੇ ਆਪਣਾ ਬਿਆਨ ਆਪਣੇ ਪਿਤਾ ਮਲਕੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖਾਨਖਾਨਾ ਦੀ ਹਾਜ਼ਰੀ ਵਿਚ ਲਿਖਵਾਇਆ ਹੈ। ਉਨ੍ਹਾਂ ਹਮਲਾਵਰਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ------------------ ਇਹ ਸੀ ਵਜ੍ਹਾ ਰੰਜਿਸ਼ ਵਜਾ ਰੰਜਸ਼ ਇਹ ਹੈ ਕਿ ਮਿਤੀ 15-11-25 ਨੂੰ ਸਾਹਿਲ ਉਰਫ ਭੋਲੂ ਨਾਲ ਸੋਰਵ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਭੰਡ ਮੁਹਲਾ ਦੀ ਸਕੂਟਰੀ ਵਜਣ ਕਰਕੇ ਤੂੰ-ਤੂੰ ਮੈਂ-ਮੈਂ ਹੋਈ ਸੀ ਅਤੇ ਵੇਖ ਲੈਣ ਦੀ ਧਮਕੀ ਦਿੱਤੀ ਸੀ। -------------- ਪੁਲਿਸ ਨੇ 3 ਹਮਲਾਵਰਾਂ ਸਮੇਤ ਇਕ ਅਣਪਛਾਤੇ ਖਿਲਾਫ ਕੀਤਾ ਮਾਮਲਾ ਦਰਜ਼ ਉਧਰ ਪੁਲਿਸ ਥਾਣਾ ਸਿਟੀ ਬੰਗਾ ਦੇ ਜਾਂਚ ਅਫ਼ਸਰ ਸਤਨਾਮ ਸਿੰਘ ਵੱਲੋਂ ਇਸ ਮਾਮਲੇ ਵਿਚ ਤਿੰਨ ਕਥਿਤ ਮੁਲਜ਼ਮਾਂ ਅਜੇ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਅੰਬੇਡਕਰ ਨਗਰ ਬੰਗਾ, ਸੌਰਵ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਵਾਸੀ ਭੰਡ ਮੁਹੱਲਾ ਬੰਗਾ ਅਤੇ ਸੌਰਵ ਕੁਮਾਰ ਵਾਸੀ ਬੰਗਾ ਸਮੇਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਵੱਖ ਵੱਖ ਧਾਰਾਵਾਂ 103,109, 324 (4) 190 191 (3), 25 ਅਤੇ 27 ਆਰਮਜ਼ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।