ਧਾਰਮਿਕ ਗੀਤ 'ਰਾਹ ਮੈਨੂੰ ਦੱਸ ਕਾਂਸ਼ੀ ਸ਼ਹਿਰ ਜਾਣ ਦਾ' ਦਾ ਪੋਸਟਰ ਜਾਰੀ
ਧਾਰਮਿਕ ਗੀਤ 'ਰਾਹ ਮੈਨੂੰ ਦੱਸ ਕਾਂਸ਼ੀ ਸ਼ਹਿਰ ਜਾਣ ਦਾ' ਦਾ ਪੋਸਟਰ ਜਾਰੀ
Publish Date: Wed, 14 Jan 2026 03:01 PM (IST)
Updated Date: Wed, 14 Jan 2026 03:03 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵਾਂ ਧਾਰਮਿਕ ਗੀਤ ਰਾਹ ਮੈਨੂੰ ਦੱਸ ਕਾਂਸ਼ੀ ਸ਼ਹਿਰ ਜਾਣ ਦਾ ਦੀ ਫਲੈਕਸ ਦਰਬਾਰ ਲੱਖ ਦਾਤਾ ਪੀਰ ਪਿੰਡ ਕਟਾਰੀਆ ਦੇ ਗੱਦੀਨਸ਼ੀਨ ਸਾਈਂ ਲਖਵੀਰ ਸ਼ਾਹ ਕਾਦਰੀ ਵੱਲੋਂ ਸੰਗਤਾਂ ਦੀ ਹਾਜ਼ਰੀ ਚ ਰਿਲੀਜ਼ ਕੀਤਾ। ਇਸ ਨੂੰ ਗਾਇਕ ਬੇਬੀ ਏ ਕੌਰ (ਅਮਰੀਤ ਕੌਰ) ਵੱਲੋਂ ਗਾਇਆ ਗਿਆ ਤੇ ਇਸ ਨੂੰ ਗੀਤਕਾਰ ਐੱਮਐੱਸ ਸੰਗਤਪੁਰੀ ਵੱਲੋਂ ਕਲਮਬੱਧ ਕੀਤਾ ਗਿਆ ਹੈ। ਇਸ ਦਾ ਮਿਊਜ਼ਿਕ ਰਣਵੀਰ ਬੇਰਾਜ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦਾ ਵੀਡੀਓ ਰਮਨ ਕੁਮਾਰ ਅਤੇ ਹਨੀ ਹਰਦੀਪ ਵੱਲੋਂ ਵੱਖ-ਵੱਖ ਧਾਰਮਿਕ ਦਰਬਾਰਾਂ ਤੇ ਸ਼ੂਟ ਕੀਤਾ ਗਿਆ ਹੈ। ਇਸ ਨੂੰ ਕੰਪਨੀ ਐਚ 1 ਵਾਈ ਮੇਰੇ ਗੁਰੂ ਰਵਿਦਾਸ ਵੱਲੋਂ ਰਿਲੀਜ਼ ਕੀਤਾ ਗਿਆ ਹੈ।